ਦਹੀਂ ਕਰੇਲਾ

ਸਮੱਗਰੀ

6 ਵੱਡੇ ਧੋਤੇ, ਨਿਚੋੜੇ , ਬੀਜ ਕੱਢੇ ਹੋਏ ਕਰੇਲੇ
3 ਪਿਆਜ਼ ਲੰਬੇ ਕੱਟੇ ਹੋਏ
1/2 ਛੋਟਾ ਚਮਚ ਗਰਮ ਮਸਾਲਾ ਪਾਊਡਰ
ਸਵਾਦ ਅਨੁਸਾਰ ਲਾਲ ਮਿਰਚ ਪਾਊਡਰ
1 1/2 ਵੱਡਾ ਚਮਚ ਰਿਫਾਈਂਡ ਤੇਲ
1/2 ਕੱਪ ਦਹੀਂ
2 ਮੀਡੀਅਮ ਟਮਾਟਰ ਕੱਟੇ ਹੋਏ
1/2 ਛੋਟਾ ਚਮਚ ਹਲਦੀ
1 ਵੱਡਾ ਚਮਚ ਧਨੀਆ ਪਾਊਡਰ
1/2 ਕੱਪ ਪਾਣੀ

ਵਿਧੀ
ਇਸ ਦਿਲਚਸਪ ਕਰੇਲੇ ਦੀ ਰੈਸਿਪੀ ਬਣਾਉਣ ਲਈ ਕਰੇਲਿਆਂ ਨੂੰ ਛਿੱਲ ਲਓ ।
ਕਰੇਲਿਆਂ ਨੂੰ ਲੰਬੇ ਪਾਸੇ ਤੋਂ ਕੱਟ ਲਾਕੇ ਬੀਜ ਕੱਢ ਲਓ

ਕਰੇਲਿਆਂ ਤੇ ਬਾਹਰ ਤੇ ਅੰਦਰ ਨਮਕ ਲਗਾ ਕੇ 8 ਘੰਟਿਆਂ ਲਈ ਫ੍ਰੀਜ਼ ਵਿਚ ਰੱਖ ਲਓ ਜਾਂ ਧੁੱਪ ਵਿੱਚ 2-3 ਘੰਟੇ ਲਈ ਰੱਖ ਦਿਓ
ਬਾਅਦ ਵਿਚ ਕਰੇਲੇ ਚੰਗੀ ਤਰਾਂ ਧੋ ਕੇ ਨਚੋੜ ਕੇ ਰੱਖ ਲਓ
ਤੇਲ ਗਰਮ ਕਰਕੇ ਕਰੇਲਿਆਂ ਨੂੰ ਹਲਕੇ ਭੂਰੇ ਰੰਗ ਹੋਣੇ ਤੱਕ ਤਲ ਲਓ
ਪੇਪਰ ਟੋਵੈਲ ਤੇ ਰੱਖ ਕੇ ਇਕ ਪਾਸੇ ਰੱਖ ਲਓ ਤਾਂਕਿ ਵਾਧੂ ਤੇਲ ਨਿੱਚੜ ਜਾਵੇ
2 ਵੱਡੇ ਚਮਚ ਤੇਲ ਵਿਚ ਪਿਆਜ਼ ਭੂਰੇ ਹੋਣੇ ਤਕ ਭੁੰਨ ਲਓ
ਟਮਾਟਰ ਪਾਕੇ ਨਰਮ ਹੋਣੇ ਤੱਕ ਪਕਾ ਲਓ
ਸਾਰੇ ਮਸਾਲੇ ਪਾਣੀ ਵਿਚ ਮਿਲਾ ਕੇ ਟਮਾਟਰਾਂ ਵਿਚ ਪਾ ਕੇ 2 ਮਿੰਟ ਲਈ ਪਕਾ ਲਓ
ਦਹੀਂ ਨੂੰ ਚੰਗੀ ਤਰਾਂ ਫੈਂਟ ਕੇ 2 ਮਿੰਟ ਲਈ ਹੋਰ ਪਕਾ ਲਓ , ਪਕਾਂਉਂਦੇ ਸਮੇਂ ਕੜਛੀ ਨਾਲ ਹਿਲਾਂਦੇ ਰਹੋ
ਹੁਣ ਇਸ ਵਿਚ ਤੱਲੇ ਹੋਏ ਕਰੇਲੇ ਪਾਕੇ ਢੱਕ ਦੋ ਤੇ ਤਕਰੀਬਨ 10 ਮਿੰਟ ਲਈ ਮੱਧਮ ਸੇਕ ਤੇ ਪਕਾਉ, ਵਿਚ ਵਿਚ ਕੜਛੀ ਨਾਲ ਹਿਲਾਉਂਦੇ ਰਹੋ।

ਜਦੋ ਤਿਆਰ ਹੋ ਜਾਣ, ਤਾਂ ਗਰਮ ਗਰਮ ਰੋਟੀ ਨਾਲ ਸਰਵ ਕਰੋ।

 

By Navinder Bhatti

Total Views: 440 ,
Real Estate