ਸਾਡੇ ਬਾਰੇ

ਪੰਜਾਬੀ ਨਿਊਜ ਆਨ ਲਾਈਨ ਦੀ ਬੁਨਿਆਦ ਕੁਝ ਅਜਿਹੀਆਂ ਪ੍ਰਸਥਿਤੀਆਂ ਵਿੱਚ ਟਿਕੀ ਹੈ ਜਦੋਂ ਸਾਡੇ ਸੁੱਭਚਿੰਤਕਾਂ/ ਅਤੇ ਮਾਂ ਬੋਲੀ ਵਿੱਚ ਕੁਝ ਵੱਖਰੀ ਪ੍ਰਿਤ ਪਾਉਣ ਵਾਲੇ ਸਹਿਯੋਗੀਆਂ ਨੂੰ ਮਹਿਸੂਸ ਹੋਇਆ ਕਿ ਅੰਗਰੇਜੀ ਅਤੇ ਹੋਰ ਭਾਸ਼ਾਈ ਮੀਡੀਆ ਆਪਣੇ ਪਾਠਕਾਂ ਨੂੰ ਤੁਰੰਤ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ਤਾਂ ਫਿਰ ਸਾਡੀ ਮਾਂ ਬੋਲੀ ਕਿਉਂ ਪਿੱਛੇ ਰਹੇ ? ਇਸੇ ਮੰਤਵ ਨਾਲ ਅਸੀਂ ਇਸ ਵੈੱਬਸਾਈਟ ਸਥਾਪਨਾ ਲ3 ਮਈ 2007 ਨੂੰ ਕੀਤੀ ਸੀ । ਸਾਡੇ ਨਾਲ ਜੁੜੀ ਟੀਮ / ਪੱਤਰਕਾਰ / ਲੇਖਕ ਸਾਨੂੰ ਬਿਨਾ ਕਿਸੇ ਲੋਭ ਲਾਲਚ ਦੇ ਸਹਿਯੋਗ ਦੇ ਰਹੇ ਹਨ। ਸਾਡੇ ਵੱਲੋਂ ਹਰ ਤਰ੍ਹਾਂ ਦੇ ਉਸਾਰੂ ਵਿਚਾਰਾਂ ਦਾ ਸਵਾਗਤ ਹੈ। ਅਸੀਂ ਕਿਸੇਂ ਰਾਜਨੀਤਕ ਆਗੂ ਦੇ ਵਿਰੋਧੀ ਵੀ ਨਹੀਂ ਅਤੇ ਹਮਦਰਦ ਵੀ ਨਹੀਂ । ਦੁਨੀਆ ਭਰ ਵਿੱਚੋਂ ਸਾਡੇ ਨਾਲ ਜੁੜੇ ਸਹਿਯੋਗੀਆਂ / ਪਾਠਕਾਂ ਦੀਆਂ ਅਣਥੱਕ ਕੋਸਿ਼ਸਾਂ ਹੀ ਹਨ ਕਿ ਅਸੀਂ ਪੰਜਾਬੀ ਵਿੱਚ ਉਹ ਕੰਮ ਕਰ ਰਹੇ ਜਿਸ ਦਾ ਸਿੱਧਾ ਮੁਕਾਬਲਾ ਕਈ ਵੱਡੀਆਂ ਵੱਡੀਆਂ ਨਿਊਜ ਏਜੰਸੀਆਂ / ਮੀਡੀਆ ਹਾਊਸਾਂ ਨਾਲ ਹੈ। ਪਰ ਸਾਡਾ ਨਿਸ਼ਾਨਾ ਸਪੱਸਟ ਹੈ ਕਿ ਅਸੀਂ ਕਿਸੇ ਵੀ ਮੁਕਾਬਲੇਬਾਜ਼ੀ ਦੀ ਦੌੜ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ । ਬਲਕਿ ਸਾਡੀ ਪੁਰਜ਼ੋਰ ਕੋਸਿ਼ਸ਼ ਹੈ ਕਿ ਦੁਨੀਆਂ ਦੀਆਂ ਪ੍ਰਮੁੱਖ ਭਾਸਾਵਾਂ ਦੇ ਮੀਡੀਆ ਵਾਗੂੰ ਅਸੀਂ ਵੀ ਆਪਣੇ ਪਾਠਕਾਂ ਨੂੰ ਸਪੱਸਟ ,ਸਟੀਕ ਅਤੇ ਛੇਤੀ ਜਾਣਕਾਰੀ ਦੇਈਏ। ਅਸੀਂ ਆਪਣੇ ਪਾਠਕਾਂ ਵਿੱਚ ਆਪਣਾ ਵਿਸ਼ਵਾਸ਼ ਬਣਾਉਣ ਵਿੱਚ ਲਗਾਤਾਰ ਕਾਮਯਾਬ ਹੋ ਰਹੇ ਹਾਂ। ਨਤੀਜੇ ਵਜੋਂ ਦੁਨੀਆਂ ਭਰ ਵਿੱਚ ਬੈਠੇ ਪਾਠਕ ਪੰਜਾਬ ਅਤੇ ਪੰਜਾਬੀਆਂ ਨਾਲ ਸਬੰਧਤ ਹਰ ਵੱਡੀ ਛੋਟੀ ਘਟਨਾ ਬਾਰੇ ਜਾਣਨ ਲਈ www.punjabinewsonline.com ਤੇ ਹਰ ਵੇਲੇ ਕਲਿੱਕ ਕਰਦੇ ਹਨ ।
ਭਾਵੇਂ ਸਾਡੀ ਟੀਮ ਬਹੁਤ ਛੋਟੀ ਹੈ ਅਤੇ ਮੰਤਵ ਬਹੁਤ ਵੱਡੇ ਹਨ । ਪਰ ਸਾਡੀ ਹਰ ਕੋਸਿ਼ਸ਼ ਨੂੰ ਕਾਮਯਾਬ ਕਰਨ ਵਾਲਿਆਂ ਪਾਠਕਾਂ ਦਾ ਸਹਿਯੋਗ ਸਾਨੂੰ ਬਹੁਤ ਹੀ ਬਲ ਬਖਸ਼ਦਾ ਹੈ। ਪੰਜਾਬੀ ਪਾਠਕਾਂ ਨੂੰ ਦੁਨੀਆਂ ਭਰ ਦੀਆਂ ਖਬ਼ਰਾਂ ਪੰਜਾਬੀ ਵਿੱਚ ਮੁਹੱਈਆ ਕਰਵਾਉਣ ਲਈ ਅਸੀਂ ਹੋਰਨਾਂ ਵੈਬਸਾਈਟਸ / ਅਖਬਾਰਾਂ ਤੋਂ ਵੀ ਸਮੱਗਰੀ ਲੈ ਰਹੇ ਹਾਂ ਅਤੇ ਸਾਡੀ ਵੈੱਬਸਾਈਟ ਤੋਂ ਹੋਰ ਵੈੱਬਸਾਈਟਸ ਵੀ ਜਾਣਕਾਰੀ ਲੈ ਰਹੀਆਂ ਹਨ । Vpo Web International Media  ਵੱਲੋਂ ਚੱਲ ਰਹੀ ਇਸ ਵੈੱਬਸਾਈਟ ਨੂੰ ਦੁਨੀਆਂ 70 ਦੇਸ਼ਾਂ ਦੇ 1300 ਸ਼ਹਿਰਾਂ ਵਿੱਚ ਦੇਖਿਆ ਜਾ ਰਿਹਾ ਹੈ। ਇਹ ਗਿਣਤੀ ਦਿਨੋ ਦਿਨ ਵੱਧ ਰਹੀ ਹੈ । ਬਠਿੰਡੇ ਜਿ਼ਲ੍ਹੇ ਪੂਹਲਾ ਪਿੰਡ ਤੋਂ ਚੱਲ ਰਹੀ ਇਹ ਵੈੱਬਸਾਈਟ ਕੈਨੇਡਾ ਵਿੱਚ ਸਭ ਤੋਂ ਜਿ਼ਆਦਾ ਦੇਖੀ ਜਾ ਰਹੀ ਹੈ । ਅਸੀਂ ਹੁਣ ਇਸਦੀ ਤੀਸਰੀ ਦਿੱਖ / ਤੀਜਾ ਬਦਲਾਅ ਤਿਆਰ ਕਰਕੇ ਤੁਹਾਡੇ ਸਨਮੁੱਖ ਹਾਂ । ਪੰਰਤੂ ਇਹ ਆਖਰੀ ਬਦਲਾਅ ਨਹੀ ।
ਜਰੂਰ ਦੱਸਿਓ ਕਿ ਸਾਡੀਆਂ ਕੋਸਿ਼ਸ਼ ਤੁਹਾਨੂੰ ਕਿੰਨੀਆਂ ਕਾਰਗਰ ਅਤੇ ਕਾਮਯਾਬ ਲੱਗਦੀਆਂ ਹਨ ।

ਸੁਖਨੈਬ ਸਿੰਘ ਸਿੱਧੂ
ਸੰਪਾਦਕ
ਪੰਜਾਬੀ ਨਿਊਜ ਆਨਲਾਈਨ
Vpo Web International Media

 

Total Views: 1535 ,