ਟੈਰਿਫਾ ਵਾਲੇ ਅਮਰੀਕਾ ਦਾ ਭਵਿੱਖ

ਮਹਿੰਦਰਪਾਲ ਬਰਾੜ ਵਿੱਨੀਪੈੰਗ – ਸਾਡੇ ਕਨੇਡਾ ਸਾਲ ਵਿਚ ਦੋ ਵਾਰ ਟਾਇਂਮ ਬਦਲਦਾ ਹੈ ਮਤਲਬ ਅੱਧਾ ਘੰਟਾ ਘੜੀਆਂ ਗਾਹਾਂ ਤੇ ਪਿਛਾਹਾਂ ਕੀਤੀਆਂ ਜਾਂਦੀਆਂ ਨੇ ।

ਇਸ ਵਰਤਾਰੇ ਉਪਰ ਕਨੇਡਾ ਦੇ ਮੂਲਨਿਵਾਸੀ ਭਾਈਚਾਰੇ ਦਾ ਇਕ ਵਿਅੰਗ ਹੁੰਦਾ ਕੇ ਇਹ ਤਾਂ ਕਿਸੇ ਕੰਬਲ ਦੀ ਇਕ ਕੋਨੇ ਦੀ ਟਾਕੀ ਕੱਟਕੇ ਦੂਜੇ ਨੂੰ ਲਾਉਣ ਵਾਂਗੂ ਹੈ, ਨਾ ਕੰਬਲ ਦਾ ਕੁਝ ਵਧਦਾ, ਨਾ ਘਟਦਾ ਅਤੇ ਨਾ ਕੋਈ ਫਾਇਦਾ ਹੁੰਦਾ ।

ਖੈਰ ! ਟਰੰਪ ਦੇ ਟੈਰਿਫਾ ਦਾ ਹਿਸਾਬ ਵੀ ਹੁਣ ਓਹੀ ਹੁੰਦਾ ਜਾ ਰਹਿਆ, ਲੋਕਾਂ ਨੂੰ ਬਿਗ ਬਿਊਟੀਫੁਲ ਬਿਲ ਵਿਚ ਟੈਕਸ ਛੋਟਾ ਦੇਤੀਆਂ ਅਤੇ ਦੂਜੇ ਪਾਸੇ ਟੈਰਿਫਾ ਵਾਲਾ ਸਮਾਨ ਜਿਸ ਵਿਚ ਹਰ ਚੀਜ ਦੀ ਕੀਮਤ ਵਧ ਚੁੱਕੀ ਐ ਓਹ ਦੇਤੀਆਂ, ਮਤਲਬ ਲੋਕ ਓਥੇ ਹੀ ਖੜੇ ਕਰਤੇ ਬਲਕੇ ਇਨਫਲੇਸ਼ਨ ਵਧਣ ਵਾਸਤੇ ਰਾਹ ਪੱਧਰਾ ਕਰਤਾ ।

ਰਹੀ ਗੱਲ ਦੁਨੀਆ ਨੂੰ ਤੰਗ ਕਰਨ ਦੀ ਤਾਂ ਮੈਂ ਤਾਂ ਕਹਿੰਨਾ 100% ਟੈਰਿਫ ਲਾਦੇ ਹੁਣ ਸਾਰੀ ਦੁਨੀਆਂ ਵਿਚ ਫੇਰ ਜਾ ਕੇ ਅਮਰੀਕਾ ਦੀ ਦੁਨੀਆਂ ਵਿਚ ਆਰਥਿਕ ਪਬੰਦੀਆਂ ਵਾਲੀ ਗੁੰਡਾਗਰਦੀ ਖਤਮਂ ਹੋਵੇਗੀ । ਅਮਰੀਕਨ ਡਾਲਰ ਦੀ ਸਰਦਾਰੀ ਏਸੇ ਕਰਕੇ ਸੀ ਕੇ ਲੋਕ ਡਾਲਰ ਵਰਤਦੇ ਸਨ ਕਿਉਕੇ ਫਰੀਟਰੇਡ ਮਾਰਕੀਟ ਹੋਣ ਕਰਕੇ ਅਮਰੀਕਨ ਮਾਰਕੀਟ ਚ ਸਮਾਨ ਵੇਚਕੇ ਵੱਧ ਤੋਂ ਵੱਧ ਡਾਲਰ ਅਮਰੀਕਾ ਚੋਂ ਬਾਹਰ ਜਾਂਦਾ ਸੀ ਜਿਸ ਨਾਲ ਓਸਦੀ ਮਜਬੂਤੀ ਬਣੀ ਹੋਈ ਸੀ, ਹੁਣ ਜਦੋਂ ਟੈਰਿਫਾਂ ਨਾਲ ਅਮਰੀਕਨ ਡਾਲਰ ਦੀ ਲਿਕੂਡਿਟੀ ਗਲੋਬਲ ਮਾਰਕੀਟ ਚ ਘਟਣੀ ਸ਼ੁਰੂ ਹੋਵੇਗੀ ਤਾਂ ਦੁਨੀਆਂ ਭਰ ਦੇ ਦੇਸ਼ ਟਰਾਂਜੈਕਸ਼ਨ ਅਤੇ ਵਪਾਰ ਵਾਸਤੇ ਹੋਰ ਬਦਲ ਲੱਭਣਗੇ ।

ਇਹਦੇ ਵਿਚ ਬਰਿਕਸ ਲਈ ਇਹੀ ਸੁਨਿਹਰੀ ਦੌਰ ਹੈ ਆਪਣੀ ਕਰੰਸੀ ਨੂੰ ਆਪਸੀ ਵਪਾਰ ਵਿਚ ਸ਼ਾਮਲ ਕਰਨ ਵਾਸਤੇ ਦੂਜਾ ਟਰੰਪ ਨੇ ਬਹੁਤ ਵਧੀਆ ਕੀਤਾ ਕੇ RIC ਜੋ ਗਲਵਾਨ ਘਟਨਾ ਕਰਕੇ ਠੰਡੇ ਬਸਤੇ ਚ ਚਲਾ ਗਿਆ ਸੀ ਓਹਦਾ ਰੀਵਾਈਵਲ ਵੀ ਸੌਖਾ ਹੋ ਜਾਵੇਗਾ ਜੋ ਏਸ਼ੀਆਂ ਦੇ ਅਗਲੀ ਆਰਥਿਕ ਮਹਾਂਸ਼ਕਤੀ ਬਨਣ ਲਈ ਸਭ ਤੋਂ ਜਰੂਰੀ ਹੈ ਕਿਉਕੇ ਏਨੀ ਕ ਕੁੱਤੇਖਾਣੀ ਤੋਂ ਬਿਨਾ ਚੀਨ ਤੇ ਭਾਰਤ ਨੇ ਇਕ ਪਲੇਟਫਾਰਮਂ ਤੇ ਇਮਾਨਦਾਰੀ ਨਾਲ ਇਕੱਠੇ ਨਹੀ ਹੋਣਾ ਸੀ ।

ਰਹੀ ਗੱਲ ਕੇ ਅਮਰੀਕਾ ਐਂ ਕਰਦੂ, ਔਂ ਕਰਦੂ ਤਾਂ ਏਸ ਸਮੇੰ ਅਮਰੀਕਾ ਦਾ ਕਰਜਾ 37 ਟਰੀਲੀਅਨ ਡਾਲਰ ਨੂੰ ਪਹੁੰਚਣ ਵਾਲਾ ਐ ਵੱਡੀ ਜੰਗ ਛੱਡੋ ਜੇ ਚੀਨ ਨੇ ਅਮਰੀਕਾ ਨੂੰ ਤਾਇਵਾਨ ਦੀ ਛੋਟੀ ਜਿਹੀ ਪਰੌਕਸੀ ਚ ਪੰਜ ਸੱਤ ਸਾਲ ਯੂਕਰੇਨ ਜੰਗ ਨਾਲ ਇਨਗੇਜ ਕਰਲਿਆ ਏਨਾ ਦਾ ਕਰਜਾ ਅਗਲੇ ਪੰਜ ਛੇ ਸਾਲ ਚ ਬੜੀ ਤੇਜੀ ਨਾਲ 50 ਟਰੀਲੀਅਨ ਡਾਲਰ ਦੇ ਪਾਰ ਹੋਵੇਗਾ ਅਤੇ ਬਰਿਕਸ ਕਰੰਸੀ ਆਉਣ ਦੀ ਹਾਲਤ ਚ ਜਦ ਬਰਿਕਸ ਦੇਸ਼ਾਂ ਨੇ ਅਮਰੀਕਨ ਡਾਲਰ ਗਲੋਬਲ ਮਾਰਕੀਪ ਵਿਚ ਡੰਪ ਕਰਤਾ ਇਕ ਡੇੜ ਦਹਾਕੇ ਵਿਚ ਅਮਰੀਕਾ ਦੇ ਭਾਂਡੇ ਓਸੇ ਤਰਾਂ ਮੂਧੇ ਵੱਜਣਗੇ ਜਿਵੇਂ ਸੋਵੀਅਤ ਯੂਨੀਅਨ ਅੱਧੇ ਕ ਦਹਾਕੇ ਵਿਚ ਕਰਜੇ ਅਤੇ ਆਪਹੁਦਰੀਆਂ ਨੇ ਲੱਕੋ ਲੈ ਲਿਆ ਸੀ ।

ਬਹੁਤ ਵਧੀਆ ਹੋ ਰਹਿਆ ਜੋ ਹੋ ਰਹਿਆ, ਚੱਕ ਦੇ ਘੜੇ ਤੋੰ ਕੌਲਾ ਟਰੰਪ ਸਿਆਂ ਹੁਣ ਟੈਰਿਫ 100-100% ਕਰਦੇ ਸਭ ਤੇ ।

 

Total Views: 125 ,
Real Estate