ਵਿਸ਼ਾਲ ਦੀਪ
ਹਰ ਚੀਜ਼ ਦਾ ਇਕ ਸਮਾਂ ਹੁੰਦੈ, ਕੁਝ ਘਟਨਾਵਾਂ ਇਕ ਖ਼ਾਸ ਉਮਰ ‘ਚ ਈ ਵਾਪਰਦੀਆਂ ਨੇ… ਉਸ ਖ਼ਾਸ ਉਮਰ ਤੋਂ ਬਾਅਦ ਸ਼ਾਇਦ ਉਹ ਮਨੁੱਖ ਜਿਹੜਾ ਉਸ ਵੇਲ਼ੇ ਦੇ ਵਹਾਅ ‘ਚ ਜੋ ਕਰ ਜਾਂਦੈ ਓਹ ਦੁਬਾਰਾ ਨਹੀਂ ਕਰ ਸਕਦਾ। ਜਿਉਂ-ਜਿਉਂ ਉਮਰ ਵੱਧਦੀ ਐ ਤਿਉਂ-ਤਿਉਂ ਤਬਦੀਲੀਆਂ ਹੱਥ ਘੁੱਟ ਕੇ ਫੜਨ ਲੱਗ ਜਾਂਦੀਆਂ ਨੇ। ਮੈਂ ਅੱਜ ਜੋ ਆਂ,ਜਦ ਮੈਂ ਅੱਜ ਤੋਂ 10 ਸਾਲ ਪਿੱਛੇ ਨੂੰ ਚਲੀ ਜਾਂਦੀ ਆਂ ਤਾਂ ਕਈ ਚੀਜ਼ਾਂ ਸੋਚ ਕੇ ਹੈਰਾਨ ਹੋ ਜਾਂਦੀ ਆਂ ਕਿ ਮੈਂ ਇਹ ਵੀ ਕਰ ਲੈਂਦੀ ਸੀ! ਕੀਤਾ ਅੱਜ ਵੀ ਜਾ ਸਕਦੈ ਪਰ ਤੁਹਾਡੇ ਮਨ ‘ਚ ਆਉਂਦੀਆਂ ਤਬਦੀਲੀਆਂ ਤੁਹਾਨੂੰ ਸਹਿਜਤਾ ਵੱਲ ਲੈ ਜਾਂਦੀਆਂ ਨੇ ਤੇ ਠੀਕ ਵੀ ਐ, ਇਕ ਸਮੇਂ ਬਾਅਦ ਇਹ ਹੋਣਾ ਤੁਹਾਡੇ ਲਗਾਤਾਰ ਸਿੱਖਦੇ ਰਹਿਣ ਦਾ ਸਬੂਤ ਹੁੰਦੈ।
ਇਕ ਦਹਾਕੇ ਪਹਿਲਾਂ ਜਦ ਮੈਂ 21-22 ਸਾਲਾਂ ਦੀ ਸੀ ਤਾਂ ਮੇਰਾ energy level, ਸੋਚਣ ਦਾ ਤਰੀਕਾ,life ਨੂੰ ਲੈ ਕੇ attitude ਬੜਾ ਅਲੱਗ ਸੀ। Full of energy ਤਾਂ ਮੈਂ ਅੱਜ ਵੀ ਆਂ ਪਰ ਉਹ full of fire energy ਆਲ਼ਾ ਵੇਲ਼ਾ ਸੀ। ਇੱਦਾਂ ਲੱਗਦਾ ਸੀ ਕਿ ਸਭ ਕੁਝ ਅਸੀਂ ਓ ਆਂ, ਜੋ ਕਰਨਾ ਅਸੀਂ ਓ ਕਰਨੈ।ਮੈਂ ਕਾਲਜ ਤੇ university ਕਦੀ ਆਪਣਾ ਸਾਧਨ ਲੈ ਕੇ ਨਹੀਂ ਗਈ ਜਦ ਵੀ ਗਈ auto ‘ਚ ਈ ਗਈ ਆਂ, ਮੇਰਾ station ਵਿਚ ਵਿਚਾਲੇ ਜਿਹਾ ਸੀ, ਨਾ ਸਭ ਤੋਂ ਪਹਿਲਾਂ ਤੇ ਨਾ ਸਭ ਤੋਂ ਬਾਅਦ ਚ…. ਬਾਰ-ਬਾਰ ਉਤਰਾ ਕਿਸੇ ਨੂੰ ਉਤਰਨ ਦਾ ਰਾਹ ਦੇਣਾ ਫੇਰ ਬਹਿਣਾ ਮੈਨੂੰ ਔਖਾ ਲੱਗਿਆ ਕਰੇ, ਇਹ ਮੈਂ ਸ਼ੁਰੂ ਆਲ਼ੇ 3-4 ਦਿਨ ਈ ਕੀਤਾ ਬੱਸ ਮੁੜ ਕੇ ਮੇਰੇ ਮਨ ਚ ਆਇਆ ਕਿ ਮੈਂ ਅੱਗੇ ਬਹਿ ਕੇ ਜਾਇਆ ਕਰੂੰਗੀ ਓਥੇ ਕਿਸੇ ਨੂੰ ਰਾਹ ਨਹੀਂ ਦੇਣਾ ਪੈਣਾ। ਪਰ ਇਹ ਇੰਨਾ ਸੌਖਾ ਨਹੀਂ ਸੀ ਜਿੰਨਾ ਮੈਨੂੰ ਲੱਗ ਰਿਹਾ ਸੀ।
ਅਗਲੇ ਦਿਨ ਮੈਂ auto ਆਲ਼ੇ ਵੀਰੇ ਨੂੰ ਕਿਹਾ ਕਿ ਮੈਂ ਮੂਹਰੇ ਬਹਿਣਾ ਬਾਈ, ਤਾਂ ਓਹਨੇ ਕਿਹਾ ਨਹੀਂ ਨਹੀਂ ਕੁੜੀਆਂ ਅੱਗੇ ਬਹਿ ਕੇ ਨਹੀਂ ਜਾ ਸਕਦੀਆਂ! ਤੁਹਾਨੂੰ ਪਿੱਛੇ ਈ ਬਹਿਣਾ ਪੈਣਾ, ਮੈਨੂੰ ਪਤਾ ਨਹੀਂ ਕਿਉਂ ਇਸ ਗੱਲ ਨੇ ਬੜੀ ਬੁਰੀ ਤਰ੍ਹਾਂ ਚਿੜਾਇਆ, ਮੈਂ ਉਥੇ ਅੜ ਗਈ ਕਿ ਮੈਂ ਤਾਂ ਅੱਜ ਤੋਂ ਅੱਗੇ ਈ ਬਹਿ ਕੇ ਜਾਣਾ ਜੇ ਗੱਲ ਇਹ ਐ ਕਿ ਕੁੜੀਆਂ ਨਹੀਂ ਬਹਿ ਸਕਦੀਆਂ ਅੱਗੇ! ਇਕ ਦੋ auto ਮੈਂ ਉਸ ਦਿਨ ਇੱਦਾਂ ਈ ਲੰਘਾਏ ਪਰ ਤੀਜੇ auto ਆਲ਼ੇ uncle ਮੰਨ ਗਏ…
ਕਹਿੰਦੇ,”ਆਜਾ ਸ਼ੇਰਾ ਕਿਹੜਾ ਰੋਕੂ ਬੈਠ ਤੂੰ! ਓਹ uncle auto union ਦੇ ਸੀ ਤੇ ਬੜੇ ਦਲੇਰ ਸੀ… ਮੈਂ ਉਸ ਦਿਨ ਤੋਂ ਰੋਜ਼ ਅੱਗੇ ਬਹਿ ਕੇ ਜਾਣਾ ਸ਼ੁਰੂ ਕਰਤਾ… ਆਉਂਦੇ ਜਾਂਦੇ ਲੋਕ ਮੇਰੇ ਵੱਲ ਬੜੀ ਅਜੀਬ ਨਿਗਾਹ ਨਾਲ ਦੇਖਦੇ ਓਹਨਾਂ ਦੀਆਂ ਨਜ਼ਰਾਂ ਮੈਨੂੰ ਸਵਾਲ ਕਰਦੀਆਂ ਲੱਗਦੀਆਂ ਕਿ ਕੁੜੀ ਹੋ ਕੇ ਮੂਹਰੇ ਬੈਠੀ ਜਾ ਰਹੀ ਐ।
ਇਕ ਅੱਧਾ ਦਿਨ ਛੱਡ ਕੇ ਮੇਰਾ ਕਿਸੇ ਨਾ ਕਿਸੇ ਨਾ ਇਸੀ ਗੱਲ ਪਿੱਛੇ ਪੰਗਾ ਪੈਂਦਾ ਕਿ ਮੂਹਰੇ ਨਹੀਂ ਬੈਠਣ ਦੇਣਾ… ਤੇ ਮੇਰੀ ਬੁਹਤ ਤੂੰ-ਤੂੰ,ਮੈਂ-ਮੈਂ ਵੀ ਹੋਈ ਓਹਨਾਂ ਦਿਨਾਂ ‘ਚ ਲੋਕਾਂ ਨਾਲ… ਆਮ ਲੋਕਾਂ ਤੋਂ ਲੈ ਕੇ auto ਵਾਲੇ ਤੱਕ ਸਾਰੇ ਅਜੀਬ ਨਿਗਾਹ ਨਾਲ ਦੇਖਦੇ ਰਹਿੰਦੇ ਮੈਨੂੰ… ਹੌਲੀ-ਹੌਲੀ ਕਰਕੇ ਸਾਰੀ auto union ਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਦੀ ਨਹੀਂ ਸੁਣਨੀ ਤੇ ਬਹਿਸ ਨਾ ਕਰਿਆ ਕਰੀਏ। ਓਹ ਸਾਰੇ ਮੈਨੂੰ ਰੋਕਣੋ ਹੱਟ ਗਏ ਪਰ ਇਕ ਦਿਨ ਪਟਿਆਲਾ ਸਕੱਤਰੇਤ ਦੇ ਬਾਹਰ ਮੈਨੂੰ ਪੁਲੀਸ ਵਾਲੇ ਨੇ ਰੋਕ ਲਿਆ, ਓਹ ਵੀ ਇਹੀ ਕਹਿਣ ਲੱਗਿਆ ਕਿ ਕੁੜੀ ਹੋ ਕੇ ਅੱਗੇ ਬਹਿ ਕੇ ਜਾ ਰਹੀ ਐਂ ਤੇ auto ਆਲ਼ਾ ਵੀ ਨਹੀਂ ਰੋਕ ਰਿਹਾ ਇਸ auto ਦਾ ਚਲਾਨ ਕਰੂੰਗਾ ਮੈਂ! Auto ਆਲ਼ਾ ਮੁੰਡਾ ਬੁਹਤ ਡਰ ਗਿਆ ਕਿਉਂਕਿ ਉਹ ਯੂਨੀਅਨ ਦਾ ਵੀ ਨਹੀਂ ਸੀ ਤੇ ਓਹਨੂੰ ਡਰ ਸੀ ਕਿ ਮੇਰਾ ਚਲਾਨ ਹੋ ਗਿਆ ਤਾਂ ਮੈਂ ਕੀ ਕਰੂੰਗਾ! ਮੈਂ ਓਥੇ ਵੀ ਅੜ ਗਈ ਪੁਲਸ ਆਲ਼ੇ ਨੂੰ ਕਿਹਾ ਦੇਖੋ ਚਲਾਨ ਤਾਂ ਮੈਂ ਕਿਸੇ ਹਾਲ ‘ਚ ਨਹੀਂ ਹੋਣ ਦਿੰਦੀ ਇਹਨਾਂ ਦਾ ਦੇ ਚਾਹੇ ਕੁਝ ਵੀ ਹੋਜੇ… ਥੋੜੀ ਦੂਰ ਓਹਨਾਂ ਦਾ ਕੋਈ ਸੀਨੀਅਰ ਅਫਸਰ ਖੜ੍ਹੇ ਸੀ, ਮੈਂ ਓਹਨੂੰ ਓਹਨਾਂ ਕੋਲ ਲੈ ਗਈ ਤੇ ਓਹਨਾਂ ਨੂੰ ਕਿਹਾ ਕਿ sir ਤੁਹਾਡਾ ਮੁਲਾਜ਼ਮ ਮੈਨੂੰ ਤੰਗ ਕਰ ਰਿਹਾ ਮੈਂ ਯੂਨੀਵਰਸਿਟੀ ਜਾਣ ਤੋਂ late ਹੋ ਰਹੀ ਆਂ। ਓਹਨਾਂ ਨੇ ਮੇਰੀ ਗੱਲ ਸੁਣੀ ਤੇ ਜਦ ਓਹਨਾਂ ਨੂੰ ਪਤਾ ਲੱਗਿਆ ਕਿ ਆਟੋ ਅੱਗੇ ਬਹਿ ਕੇ ਜਾਣ ਕਰਕੇ ਮੈਨੂੰ ਰੋਕਿਆ ਤਾਂ ਓਹਨਾਂ ਨੇ ਮੈਨੂੰ ਸਮਝਾਇਆ ਕਿ ਬੇਟੇ ਦੇਖੋ ਤੁਸੀਂ ਅੱਗੇ ਬੈਠੇ ਗਿਰ ਸਕਦੇ ਓ! ਮੈਂ ਕਿਹਾ sir ਤੁਹਾਡੀ ਗੱਲ ਮੰਨ ਜਾਂਦੀ ਮੈਂ ਬਿਲਕੁਲ ਪਰ ਏਥੇ ਤਾਂ ਇਹ ਕਿਹਾ ਜਾ ਰਿਹਾ ਕਿ ਕੁੜੀ ਹੋ ਕੇ ਅੱਗੇ ਬਹਿੰਦੀ ਐਂ! ਤਾਂ ਕਰਕੇ! ਰਹੀ ਗੱਲ ਡਿੱਗਣ ਦੀ ਤਾਂ ਮੁੰਡਾ ਵੀ ਬੈਠਾ ਹੋਏ ਤਾਂ ਉਹ ਵੀ ਡਿੱਗ ਈ ਸਕਦੈ! ਕਿ gender ਦੇਖ ਕੇ ਡਿੱਗਿਆ ਜਾਂਦੈ!
ਓਹ ਅਫਸਰ ਮੇਰੀ ਗੱਲ ਨਾਲ convince ਹੋਏ ਤੇ ਮੁੜ ਕੇ ਮੁਲਾਜਮਾਂ ਨੂੰ ਮੈਨੂੰ ਰੋਕਣ ਤੋਂ ਮਨਾਂ ਕਰਤਾ… From the next day ਉਸੀ ਜਗ੍ਹਾ ‘ਤੇ ਓਹ ਅਫਸਰ ਖੜ੍ਹੇ ਸੀ ਤੇ ਓਹ ਮੁਲਾਜ਼ਮ ਵੀ ਡਿਊਟੀ ਤੇ… ਤੇ ਮੈਂ ਓਹਨਾਂ ਨੂੰ ਹੱਥ ਹਿਲਾ ਕੇ ਲੰਘੀ ਤੇ ਓਹਨਾਂ ਨੇ ਵੀ ਹੱਸ ਕੇ ਹੱਥ ਖੜਾ ਕਰਕੇ ਜਵਾਬ ਦਿੱਤਾ…
ਇਕ ਘਟਨਾ ਨਾਲ related ਬੁਹਤ ਸਾਰੇ ਕਿੱਸੇ ਹੋਏ ਪਰ ਆਖਿਰਕਾਰ ਮੇਰੇ ਨਾਲ ਨਾਲ ਹੋਰ ਕੁੜੀਆਂ ਨੇ ਵੀ ਅੱਗੇ ਬਹਿ ਕੇ ਜਾਣਾ ਸ਼ੁਰੂ ਕਰਤਾ… ਲੋਕਾਂ ਨੇ ਹੈਰਾਨੀ ਨਾਲ ਦੇਖਣਾ ਬੰਦ ਕਰਤਾ ਤੇ ਇਸਦਾ ਨਤੀਜਾ ਇਹ ਹੋਇਆ ਕਿ ਲੇਡੀਜ਼ ਆਟੋ ਚਲਾਉਣ ਲੱਗ ਪਈਆਂ… ਸ਼ਾਇਦ ਇਹ ਗੱਲ ਕਿਸੇ ਨੂੰ ਨਹੀਂ ਪਤਾ ਇਹ ਇਹਦੇ ਮਗਰ ਇਹ ਸਭ ਕੁਝ ਜੁੜਿਆ ਹੋਇਆ… Auto union ਵਾਲੇ uncle ਨਾਲ ਮੇਰੀ ਬੁਹਤ ਬਣਨ ਲੱਗ ਪਈ… ਓਹਨਾਂ ਨੇ ਮੈਨੂੰ ਕਿਹਾ ਕਿ ਆਪਣੀ ਕੁੜੀ ਨੂੰ ਮੈਂ ਤੇਰੇ ਵਰਗੀ ਦਲੇਰ ਬਣਾਉਣਾ ਤੇ ਓਹਨਾਂ ਦੀ ਕੁੜੀ truck ਚਲਾਉਣਾ ਸਿੱਖੀ ਜੋ ਕਿ ਓਹਦਾ ਸ਼ੌਂਕ ਸੀ ਤੇ ਆਪਣੇ ਭਰਾ ਨਾਲ ਲੰਮੇ ਰੂਟਾਂ ਤੇ MP ਜਾਣ ਲੱਗ ਗਈ… ਇਸ ਚੀਜ਼ ਨੇ ਮੈਨੂੰ ਓਦੋਂ ਬੜੀ ਖੁਸ਼ੀ ਦਿੱਤੀ…. ਕਿਸੇ ਨੂੰ ਇਹ ਗੱਲ ਫਿਜ਼ੂਲ ਵੀ ਲੱਗ ਸਕਦੀ ਐ ਪਰ ਉਹ ਵੇਲਾ, ਓਹ ਜੋਸ਼, ਓਹ ਹੌਂਸਲਾ ਉਮਰ ਦੇ ਇਕ ਪੜਾਅ ਤੇ ਈ ਆ ਕੇ ਬਣਦੈ ਤੇ ਓਦੋਂ ਜਵਾਨੀ ਤੁਹਾਡੇ ਤੋਂ ਕੁਝ ਵੀ ਕਰਵਾ ਸਕਦੀ ਐ… ਛੋਟੀ ਛੋਟੀ ਚੀਜ਼ਾਂ ਵੱਡੇ changes ਲੈ ਆਉਂਦੀਆਂ ਨੇ।ਓਹਨਾਂ ਦਿਨਾਂ ਚ ਮੈਨੂੰ 2 ਵੱਡੀਆਂ political parties ਵੱਲੋਂ ਵੀ approach ਕੀਤੀ ਗਈ ਕਿ ਸਾਡੇ ਨਾਲ ਜੁੜ ਤੇਰੇ ਵਰਗੀਆਂ ਕੁੜੀਆਂ ਦੀ ਲੋੜ ਐ ਸਭ ਨੂੰ ਪਰ ਉਹ ਮੇਰਾ ਮਕਸਦ ਨਹੀਂ ਸੀ ਮੈਂ ਓਹਨਾ ਨੂੰ ਵੀ ਕੋਰਾ ਜਵਾਬ ਦਿੱਤਾ! ਉਸ ਵੇਲੇ ਦੇ ਵਧੀਆ ਰਸੂਖ ਵਾਲੇ ਲੀਡਰ ਸੀ ਓਹ ਪਰ ਨਹੀਂ….
ਅੱਜ ਜਦ ਮੈਂ ਘੱਟ ਉਮਰ ਦੇ ਨੌਜਵਾਨਾਂ ਨੂੰ ਕੁਝ ਕਰਦੇ ਦੇਖਦੀ ਆਂ ਤਾਂ ਓਹਨਾਂ ਨੂੰ ਰੋਕਣਾ ਟੋਕਣਾ ਸਿਖਾਉਂਣਾ ਨਹੀਂ ਚਾਹੁੰਦੀ… ਕਿਉਂਕਿ ਉਹ ਸਭ ਕੁੱਝ ਅੱਜ ਈ ਕਰ ਸਕਦੇ ਨੇ… ਜਿਸ ਦਿਨ ਓਹਨਾਂ ਨੂੰ ਸਿਆਣਪ ਨੇ ਘੇਰ ਲਿਆ ਤਾਂ ਹਰ ਗੱਲ ਚ ਸੋਚ ਵਿਚਾਰ ਕਰਿਆ ਕਰਨਗੇ ਤੇ ਸ਼ਾਇਦ ਕੋਈ ਵੱਡਾ change ਆਉਣ ਤੋਂ ਵਾਂਝਾ ਰਹਿ ਜਾਏ। ਕੁਝ ਗੱਲਾਂ ਕੁਝ activities heat of the moment ਹੋ ਜਾਣ ਤਾਂ ਹੋ ਜਾਣ ਨਹੀਂ ਤਾਂ ਓਹਨਾਂ ਦੇ ਹੋਣ ਦੇ ਆਸਾਰ ਬੜੇ ਨਾ-ਮਾਤਰ ਰਹਿ ਜਾਂਦੇ ਨੇ। ਅੱਜ ਮੈਂ ਜੋ ਵਿਸ਼ਾਲ ਆਂ ਓਹ ਪਹਿਲਾਂ ਬਿਲਕੁਲ ਨਹੀਂ ਸੀ, ਕਿੰਨੇ ਈ ਪੰਗੇ ਲਏ, ਕਿੰਨੇ ਈ ਸਿੰਘ ਫਸਾਏ ਤੇ ਹਰ ਜਗ੍ਹਾ ਜਿੱਤੀ ਓਹਨਾਂ ਵੇਲਿਆਂ ਚ… ਓਹੀ ਬੇਪਰਵਾਹੀ ਮੁੜ ਕੇ ਦੁਬਾਰਾ ਨਹੀਂ ਆਉਂਦੀ, ਅੱਜ ਵੀ ਦਲੇਰ ਆਂ ਪਰ ਅੱਜ ਕਿਸੇ ਹੋਰ ਤਰੀਕੇ ਸੋਚਦੀ ਆਂ। ਜ਼ਿੰਦਗੀ ਹਰ ਪੜਾਅ ਤੇ ਤੁਹਾਨੂੰ ਵੱਖਰਾ ਕਰਕੇ ਪੇਸ਼ ਕਰਦੀ ਐ… ਪਰ ਹਾਂ, ਜੋਸ਼ ਨਾਲ ਹੋਸ਼ ਹੋਣਾ ਬੜਾ ਜ਼ਰੂਰੀ ਐ। ਹਵਾ ਚ ਗੱਲ ਨਹੀਂ ਗੱਲ ਚ ਦਮ ਹੋਣਾ ਚਾਹੀਦੈ ਮੰਨੀ ਜਾਂਦੀ ਐ…
ਨੇਪਾਲ ਦੇ ਯੂਥ ਨੂੰ ਦੇਖ ਰਹੀ ਆਂ ਕਿ ਜਿਸ ਮਰਜ਼ੀ ਤਰੀਕੇ ਨਾਲ ਸਹੀ ਓਹਨਾਂ ਨੇ ਇਕ ਵੱਡਾ ਬਦਲਾਅ ਲੈ ਕੇ ਆਉਂਦਾ ਪਰ ਨਾਲ ਨਾਲ ਨੁਕਸਾਨ ਵੀ ਐ ਕਿ misleading ਨਾ ਹੋਜੇ, ਸਹੀ leader ਤੇ leadership, ਸਹੀ goal,planning,implementation te execution ਸਭ ਤੋਂ ਜ਼ਰੂਰੀ ਐ ਓਹਨਾਂ ਲਈ… ਪਰ ਜੋ ਅੱਜ ਓਹ ਕਰ ਗਏ ਓਹ ਸਿਰਫ ਜਵਾਨੀ ਈ ਕਰ ਸਕਦੀ ਐ ਤੇ ਕਰਵਾ ਸਕਦੀ ਐ, ਜਿਹੜੀ ਚੀਜ਼ ਨੂੰ shape up ਕਰਦੀ ਈ ਕੁਦਰਤ ਐ ਉਹਨੂੰ ਤੁਸੀਂ ਕੀ ਆਪਣੇ ਹਿਸਾਬ ਨਾਲ ਢਾਲ ਲਓਂਗੇ!