ਅਮਰੀਕਾ: ਭਾਰਤੀ ਮੂਲ ਦੇ ਡਾਕਟਰ ਨੂੰ 14 ਸਾਲ ਦੀ ਕੈਦ

ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਅਮਰੀਕਾ ’ਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਸਿਹਤ ਸੰਭਾਲ ਧੋਖਾਧੜੀ, ਇਲੈਕਟਰਾਨਿਕ ਸੰਚਾਰ ਧੋਖਾਧੜੀ, ਨਿਯੰਤਰਿਤ ਪਦਾਰਥਾਂ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਵੰਡਣ ਦੀ ਸਾਜ਼ਸ਼ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਅਪਰਾਧਾਂ ਲਈ 168 ਮਹੀਨੇ ਜਾਂ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਬਿਆਨ ਵਿਚ, ਨਿਆਂ ਵਿਭਾਗ ਨੇ ਕਿਹਾ ਕਿ ਪੈਨਸਿਲਵੇਨੀਆ ਦੇ ਬੈਨਸਲੇਮ ਦੇ 48 ਸਾਲਾ ਡਾ. ਨੀਲ ਕੇ. ਆਨੰਦ ਨੂੰ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਮੁਆਵਜ਼ਾ ਅਤੇ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜ਼ਬਤ ਕਰਨ ਦਾ ਹੁਕਮ ਵੀ ਦਿਤਾ ਗਿਆ ਹੈ।

Total Views: 2 ,
Real Estate