ਲਾਕਡਾਊਨ 16 ਮਈ ਤੱਕ ਵਧਾਏ ਜਾਣ ਦੀ ਸੰਭਾਵਨਾ

ਚੰਡੀਗੜ, 26 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਨੇ ਕੋਰੋਨ ਵਾਇਰਸ ਕਾਰਨ ਕੀਤੇ ਗਏ ਲਾਕਡਾਊਨ ਨੂੰ 16 ਮਈ ਤੱਕ ਵਧਾਉਣ ਦੀ ਜਰੂਰਤ ਦੱਸੀ ਹੈ। ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਸ਼ੋਸ਼ਲ ਡਿਸਟੈਂਸ ਬਣਾਏ ਰੱਖਣ ਦੀ ਗਰਜ ਨਾਲ ਮਹਾਂਰਾਸ਼ਟਰ, ਮੱਧ-ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ ਅਤੇ ਉੜੀਸਾ ਨੇ ਲੌਕਡਾਉਨ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਹੈ। ਉੱਥੇ ਹੀ ਆਂਧਰਾ ਪ੍ਰਦੇਸ਼, ਹਰਿਆਣਾ, ਕਰਨਾਟਕ, ਤਾਮਿਲਨਾਡੂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਨੇ ਵੀ ਸਾਫ਼ ਤੌਰ ‘ਤੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਦੇ ਨਿਰਦੇਸਾਂ ਦਾ ਪਾਲਣ ਕਰਾਂਗੇ। ਇਹਨਾਂ 6 ਰਾਜਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਹੋਰ ਰਾਜਾਂ ਦੇ ਮੰਤਰੀਆਂ ਨਾਲ ਗੱਲਬਾਤ ਕਰ ਕੇ ਹੀ ਬਾਅਦ ਵਿਚ ਕੋਈ ਫ਼ੈਸਲਾ ਲੈਣਗੇ। ਕੋਰੋਨਾ ਉੱਤੇ ਦਿੱਲੀ ਸਰਕਾਰ ਦੀ ਬਣੀ ਕਮੇਟੀ ਨੇ ਪਹਿਲਾਂ ਹੀ ਕਿਹਾ ਹੈ ਕਿ ਜੇਕਰ ਵਾਇਰਸ ਨੂੰ ਪੂਰੀ ਤਰਾਂ ਹਰਾਉਣ ਲਈ ਰਾਜਧਾਨੀ ਵਿਚ 16 ਮਈ ਤੱਕ ਲੌਕਡਾਉਨ ਨੂੰ ਵਧਾਉਣ ਦੀ ਜ਼ਰੂਰਤ ਹੈ। ਉਧਰ ਕੋਰੋਨਾ ਦੇ ਵਧਦੇ ਮਾਮਲੇ ਨੂੰ ਵੇਖਦੇ ਹੋਏ ਤੇਲੰਗਾਨਾ ਸਰਕਾਰ ਨੇ ਪਹਿਲਾਂ ਹੀ ਲੌਕਡਾਉਨ ਨੂੰ 7 ਮਈ ਤੱਕ ਵਧਾ ਰੱਖਿਆ ਹੈ ਅਤੇ ਲੌਕਡਾਉਨ ਨੂੰ ਹੋਰ ਅੱਗੇ ਵਧਾਉਣ ਦਾ ਫ਼ੈਸਲਾ 5 ਮਈ ਨੂੰ ਬੈਠਕ ਦੇ ਬਾਅਦ ਲਿਆ ਜਾਵੇਗਾ। ਇਸੇ ਤਰ•ਾਂ ਮਹਾਂਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀ ਲਾਕਡਾਉਨ ਨੂੰ ਅੱਗੇ ਵਧਾਏ ਜਾਣ ਦੀ ਗੱਲ ਕਹੀ ਹੈ। ਉਨ•ਾਂ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ 92 ਫ਼ੀਸਦੀ ਕੋਰੋਨਾ ਮਰੀਜ਼ ਮੁੰਬਈ ਅਤੇ ਪੁਣੇ ਤੋਂ ਹਨ । ਅਜਿਹੇ ਵਿੱਚ ਕੰਟੇਨਮੇਂਟ ਜ਼ੋਨ ਅਤੇ ਹਾਟਸਪਾਟ ਵਾਲੇ ਇਲਾਕਿਆਂ ਵਿੱਚ ਲੌਕਡਾਉਨ ਨੂੰ 18 ਮਈ ਤੱਕ ਲਈ ਵਧਾ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ, ਓੜੀਸਾ ਅਤੇ ਪੱਛਮ ਬੰਗਾਲ ਵਿੱਚ 3 ਮਈ ਦੇ ਬਾਅਦ ਵੀ ਲਾਕਡਾਊਨ ਅੱਗੇ ਵਧਾਇਆ ਜਾ ਸਕਦਾ ਹੈ। ਪੰਜਾਬ ਵਿੱਚ ਸੰਭਾਵਨਾ ਇਹ ਬਣਦੀ ਹੈ ਕਿ ਕੰਟੇਨਮੈਂਟ ਜ਼ੋਨ ਜਾਂ ਹਾਟਸਪਾਟ ਵਾਲੇ ਇਲਾਕਿਆਂ ਵਿੱਚ ਤਾਂ ਕਰਫਿਊ ਵੀ ਜਾਰੀ ਰਹਿ ਸਕਦਾ ਹੈ, ਪਰ ਗਰੀਨ ਜ਼ੋਨ ਵਾਲੇ ਇਲਾਕਿਆਂ ਵਿੱਚ ਲਾਕਡਾਊਨ ਦੌਰਾਨ ਕੁਝ ਛੋਟਾਂ ਵੀ ਦਿੱਤੀਆਂ ਜਾ ਸਕਦੀਆਂ ਹਨ।

Total Views: 564 ,
Real Estate