ਸ਼ਿਮਲਾ ਨੇੜੇ ਪਿੰਡ ਨੂੰ ਲੱਗੀ ਅੱਗ ‘ਚ 7 ਘਰ ਅਤੇ ਇੱਕ ਬੁਜਰਗ ਔਰਤ ਜਿੰਦਾ ਸੜੀ

ਚੰਡੀਗੜ, 26 ਅਪ੍ਰੈਲ (ਜਗਸੀਰ ਸਿੰਘ ਸੰਧੂ) : ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ•ੇ ਦੇ ਇੱਕ ਪਿੰਡ ਵਿੱਚ ਅੱਗ ਲੱਗਣ ਨਾਲ ਅੱਧੀ ਦਰਜਨ ਤੋਂ ਜਿਆਦਾ ਘਰ ਦੇ ਸੜ ਕੇ ਸਵਾਹ ਹੋਣ ਅਤੇ ਇਸ ਅੱਗ ਵਿੱਚ ਇੱਕ ਬੁਜਰਗ ਔਰਤ ਦੇ ਜਿੰਦਾ ਸੜ ਜਾਣ ਦਾ ਸਮਾਚਾਰ ਹੈ। ਸਿਮਲਾ ਦੇ ਰੋਹੜੂ ਸਬ-ਡਵੀਜ਼ਨ ਦੇ ਚਿੜਗਾਓਂ ਵਿੱਚ ਲੱਗੀ ਭਿਆਨਕ ਅੱਗ ਵਿਚ ਨਰਿੰਦਰ ਸਿੰਘ ਤੋਂ ਇਲਾਵਾ ਈਸ਼ਵਰ ਸਿੰਘ, ਮਤਵਰ ਸਿੰਘ, ਜਗਦੀਸ਼, ਸਰਦਾਰਾ ਸਿੰਘ, ਸੁੰਦਰ ਸਿੰਘ, ਗੁਲਾਬ ਸਿੰਘ ਦੇ ਘਰ ਸੜ ਕੇ ਸੁਆਹ ਹੋ ਗਏ ਹਨ, ਜਦਕਿ ਇਸ ਅੱਗ ਵਿੱਚ ਈਸਵਰ ਸਿੰਘ ਦੀ ਬਜ਼ੁਰਗ ਮਾਤਾ ਸੋਧਾ ਮਨੀ (80 ਸਾਲ) ਵੀ ਜ਼ਿੰਦਾ ਸੜ ਗਈ ਹੈ। ਐਤਵਾਰ ਦੁਪਹਿਰ ਵੇਲੇ ਲੱਗੀ ਇਸ ਅੱਗ ‘ਤੇ ਭਾਵੇਂ ਬਾਅਦ ਵਿੱਚ ਕਾਬੂ ਪਾ ਲਿਆ ਗਿਆ, ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ । ਸ਼ਿਮਲਾ ਦੇ ਐਸ.ਪੀ ਓਮਾਪਤੀ ਜੰਬਾਲ ਦੇ ਦੱਸਣ ਮੁਤਾਬਿਕ ਇਹ ਅੱਗ ਨਰੈਣ ਸਿੰਘ ਦੇ ਘਰ ਤੋਂ ਸ਼ੁਰੂ ਹੋਈ ਅਤੇ ਨਾਲ ਲੱਗਦੇ ਘਰਾਂ ਵਿੱਚ ਫੈਲ ਗਈ।

Total Views: 258 ,
Real Estate