ਕੋਰੋਨਾ ਤੋਂ ਠੀਕ ਹੋਏ ਜਮਾਤੀਆਂ ਨੇ ਪਲਾਜ਼ਮਾ ਦਾਨ ਦੇਣ ਦਾ ਫੈਸਲਾ ਕਰਕੇ ਫਿਰਕੂ ਪ੍ਰਚਾਰ ਨੂੰ ਪਾਈ ਠੱਲ

ਚੰਡੀਗੜ, 26 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਠੀਕ ਹੋਏ ਤਬਲੀਗੀ ਜਮਾਤ ਦੇ 129 ਲੋਕਾਂ ਨੇ ਕੋਰੋਨਾ ਦੇ ਹੋਰ ਮਰੀਜਾਂ ਨੂੰ ਠੀਕ ਕਰਨ ਲਈ ਪਲਾਜ਼ਮਾ ਦਾਨ ਦੇਣ ਦਾ ਫੈਸਲਾ ਕੀਤਾ ਹੈ। ਅੰਗਰੇਜੀ ਅਖਬਾਰ ‘ਟਾਈਮਜ ਆਫ਼ ਇੰਡੀਆ’ ਦੇ ਅਨੁਸਾਰ ਏਮਜ਼ ਹਸਪਤਾਲ ਝੱਜਰ ਵਿੱਚ ਤਬਲੀਗੀ ਜਮਾਤ ਦੇ ਜੇਹੜੇ 129 ਮਰੀਜ ਠੀਕ ਹੋਏ ਹਨ, ਉਹ ਸਾਰੇ ਦੇ ਸਾਰੇ ਪਲਾਜਮਾ ਦਾਨ ਕਰਨਾ ਚਾਹੁੰਦੇ ਹਨ। ਏਮਜ ਹਸਪਤਾਲ ਝੱਜਰ ਵਿੱਚ ਕੋਰੋਨਾ ਸਰਵਿਸ ਦੀ ਚੇਅਰਪਰਸਨ ਡਾਕਟਰ ਸੁਸ਼ਮਾ ਭਟਨਾਗਰ ਨੇ ਕਿਹਾ ਹੈ ਕਿ ਅਸੀਂ ਪਲਾਜਮਾਂ ਥਰੈਪੀ ਲਈ ਠੀਕ ਹੋਏ ਕੁੱਝ ਮਰੀਜਾਂ ਤੋਂ ਉਨ•ਾਂ ਦਾ ਬਲੱਡ ਦਾਨ ਕਰਨ ਦੀ ਅਪੀਲ ਕੀਤੀ ਸੀ ਅਤੇ ਉਹ ਸਾਰੇ ਹੀ ਮੰਨ ਗਏ ਹਨ। ਹੁਣ ਅਸੀਂ ਇਸ ਤਿਆਰੀ ਵਿੱਚ ਜੁਟੇ ਹਾਂ ਕਿ ਅਖੀਰ ਕਿਵੇਂ ਇਨ•ਾਂ ਤੋਂ ਸੈਂਪਲ ਲਏ ਜਾਣ ਅਤੇ ਜਿਸ ਦੇ ਨਾਲ ਕਿ ਪਲਾਜਮਾ ਥੈਰੇਪੀ ਵਿੱਚ ਇਹ ਕੰਮ ਆ ਸਕੇ। ਡਾਕਟਰ ਸੁਸ਼ਮਾ ਨੇ ਦੱਸਿਆ ਕਿ ਉਹਨਾਂ ਕੋਲ ਦਾਖਲ ਮਰੀਜਾਂ ਵਿੱਚ ਜਿਆਦਾਤਰ ਤਬਲੀਗੀ ਜਮਾਤੀ ਲੋਕ ਦਿੱਲੀ ਤੋਂ ਬਾਹਰ ਦੇ ਹਨ, ਜਿਹਨਾਂ ਵਿੱਚ ਕੁੱਝ ਵਿਦੇਸ਼ੀ ਵੀ ਹਨ। ਹੁਣ ਲਾਕਡਾਉਨ ਹੋਣ ਦੀ ਵਜਾ ਕਰਕੇ ਇਹ ਘਰ ਨਹੀਂ ਜਾ ਸਕਦੇ ਹਨ, ਇਸ ਲਈ ਇਹਨਾਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇਗਾ। ਜਿਥੋ ਬਾਅਦ ਵਿੱਚ ਇਨਾਂ ਨੂੰ ਪਲਾਜਮਾ ਦਾਨ ਕਰਨ ਲਈ ਏਮਜ ਹਸਪਤਾਲ ਝੱਜਰ ਵਿਖੇ ਬੁਲਾਇਆ ਜਾਵੇਗਾ। ਦਿੱਲੀ ਸਰਕਾਰ ਨੇ ਐਲ.ਐਨ.ਜੇ.ਪੀ.ਹਸਪਤਾਲ ਵਿੱਚ ਕਈ ਗੰਭੀਰ ਮਰੀਜਾਂ ਉੱਤੇ ਪਲਾਜਮਾ ਥੈਰੇਪੀ ਸ਼ੁਰੂ ਕੀਤੀ ਹੈ, ਜਿਸ ਦਾ ਫਾਇਦਾ ਵੀ ਮਿਲ ਰਿਹਾ ਹੈ ਅਤੇ ਕੋਰੋਨਾ ਦੇ ਮਰੀਜ ਜਲਦੀ ਠੀਕ ਵੀ ਹੋ ਰਹੇ ਹਨ।

ਕੀ ਹੈ ਪਲਾਜ਼ਮਾ ਥਰੈਪੀ ?
ਦਰਅਸਲ ਕੋਰੋਨਾ ਵਾਇਰਸ ਦੀ ਮਾਰ ਹੇਠ ਆਏ ਮਰੀਜ਼ ਜਦੋਂ ਅੰਦਰੂਨੀ ਇੱਛਾ ਸ਼ਕਤੀ ਤੇ ਡਾਕਟਰੀ ਇਲਾਜ ਸਦਕਾ ਜਦੋਂ ਉਹ ਠੀਕ ਹੋ ਜਾਂਦੇ ਹਨ। ਉਹਨਾਂ ਦੀਆਂ ਰਿਪਰੋਟਾਂ ਲਗਾਤਾਰ ਨੈਗੇਟਿਵ ਆ ਜਾਂਦੀਆਂ ਹਨ ਅਤੇ ਉਹਨਾਂ ਨੂੰ ਠੀਕ ਹੋਇਆ 14 ਦਿਨ ਹੋ ਜਾਂਦੇ ਹਨ ਤਾਂ ਅਜਿਹੇ ਵਿਅਕਤੀਆਂ ਤੋਂ ਪਲਾਜ਼ਮਾ ਥੈਰੇਪੀ ਜਾਂ ਪੈਸਿਵ ਐਂਟੀਬਾਡੀ ਥੈਰੇਪੀ ਲਈ ਉਹਨਾਂ ਦਾ ਖੂਨ ਤੋਂ ਪਲਾਜਮਾ ਲਿਆ ਜਾਂਦਾ ਹੈ, ਜੋ ਖੂਨ ਤੋਂ ਲਿਆ ਉਹ ਪਲਾਜਮਾਂ ਕੋਰੋਨਾ ਵਾਇਰਸ ਨਾਲ ਪਾਜੇਟਿਵ ਵਿਅਕਤੀ ਦੇ ਖੂਨ ਵਿੱਚ ਮਿਲਾ ਦਿੱਤਾ ਜਾਂਦਾ ਹੈ, ਜਿਸ ਨਾਲ ਨਾਲ ਪੀੜਤ ਵਿਅਕਤੀ ਦੇ ਸਰੀਰ ਅੰਦਰ ਕੋਰੋਨਾ ਵਾਇਰਸ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਉਹ ਠੀਕ ਹੋਣ ਲਗਦਾ ਹੈ ਤੇ ਉਸ ਦੀ ਰਿਪੋਰਟ ਕੁਝ ਹੀ ਦਿਨਾਂ ਵਿੱਚ ਉਸਦੀ ਰਿਪੋਰਟ ਕੋਰੋਨਾ ਨੈਗੇਟਿਵ ਆ ਜਾਂਦੀ ਹੈ। ਦਿੱਲੀ ਸਰਕਾਰ ਨੇ ਐਲ.ਐਨ.ਜੇ.ਪੀ.ਹਸਪਤਾਲ ਵਿੱਚ ਕਈ ਗੰਭੀਰ ਮਰੀਜਾਂ ਉੱਤੇ ਪਲਾਜਮਾ ਥੈਰੇਪੀ ਸ਼ੁਰੂ ਕੀਤੀ ਹੈ, ਜਿਸ ਦਾ ਫਾਇਦਾ ਵੀ ਮਿਲ ਰਿਹਾ ਹੈ ਅਤੇ ਕੋਰੋਨਾ ਦੇ ਮਰੀਜ ਜਲਦੀ ਠੀਕ ਵੀ ਹੋ ਰਹੇ ਹਨ।

ਕੋਰੋਨਾ ਕਾਰਨ ਤਬਲੀਗੀ ਜਮਾਤ ਨੇ ਬਹੁਤ ਬਦਨਾਮੀ ਝੱਲੀ
ਦਰਅਸਲ ਦਿੱਲੀ ਦੇ ਨਿਜਾਮੂਦੀਨ ਸਥਿਤ ਮਰਕਜ਼ ਵਿਚ ਪਿਛਲੇ ਮਹੀਨੇ ਹਿੱਸਾ ਲੈਣ ਆਏ ਇਹ ਮੁਸਲਮਾਨ ਧਰਮ ਦੇ ਇੱਕ ਫਿਰਕੇ (ਤਬਲੀਗੀ ਜਮਾਤ) ਦੇ ਇਹ ਮੈਂਬਰ ਦੇਸ਼ ਵਿੱਚ ਲਾਕਡਾਊਨ ਹੋਣ ਕਰਕੇ ਇੱਕ ਜਗਾ ‘ਤੇ ਫਸ ਗਏ ਸਨ ਅਤੇ ਇਹਨਾਂ ਵਿੱਚ ਕਾਫੀ ਗਿਣਤੀ ਦੇ ਵਿਦੇਸ਼ੀ ਲੋਕ ਹੋਣ ਕਰਕੇ ਇਹ ਤਬਲੀਗੀ ਜਮਾਤ ਦੇ ਅਣਗਿਣਤ ਮੈਂਬਰ ਕੋਰੋਨਾ ਪਾਜੀਟਿਵ ਪਾਏ ਗਏ ਸਨ। ਇਸ ਨਾਲ ਪੂਰੇ ਭਾਰਤ ਵਿੱਚ ਇਸ ਉੱਤੇ ਬਵਾਲ ਪੈਦਾ ਹੋ ਗਿਆ ਸੀ ਤੇ ਕੁਝ ਸਿਆਸੀ ਲੋਕਾਂ ਤੇ ਮੀਡੀਆ ਦੇ ਇੱਕ ਹਿੱਸੇ ਨੇ ਇਸ ਨੂੰ ਕੋਰੋਨਾ ਅਤਿਵਾਦ ਵਜੋਂ ਪ੍ਰਚਾਰ ਕੇ ਫਿਰਕੂ ਜ਼ਹਿਰ ਘੋਲਿਆ ਸੀ। ਆਮ ਲੋਕਾਂ ਵਿੱਚ ਇਹ ਧਾਰਨਾ ਬਣਾਉਣ ਦੀ ਨਾਪਾਕ ਕੋਸ਼ਿਸ ਕੀਤੀ ਸੀ ਕਿ ਦੇਸ ਵਿੱਚ ਮੁਸਲਮਾਨ ਤਬਲੀਗੀ ਜਮਾਤ ਦੇ ਲੋਕ ਹੀ ਕੋਰੋਨਾ ਵਾਇਰਸ ਨੂੰ ਫੈਲਾ ਰਹੇ ਹਨ, ਪਰ ਤਬਲੀਗੀ ਜਮਾਤ ਦੇ ਇਹਨਾਂ 129 ਮੈਂਬਰਾਂ ਨੇ ਆਪਣਾ ਪਲਾਜ਼ਮਾ ਦਾਨ ਕਰਨ ਦਾ ਫੈਸਲਾ ਲੈ ਕੇ ਜਿਥੇ ਕੂਝ ਪ੍ਰਚਾਰ ਕਰਨ ਵਾਲੇ ਫਿਰਕੂ ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ, ਉਥੇ ਇਸ ਫੈਸਲੇ ਨਾਲ ਆਪਸੀ ਭਾਈਚਾਰੇ ਦੀ ਸਾਂਝ ਵਧਾਉਣ ਦੇ ਨਾਲ ਨਾਲ ਕੋਰੋਨਾ ਵਾਇਰਸ ਦੇ ਮਰੀਜਾਂ ਲਈ ਵੱਡੀ ਰਾਹਤ ਭਰੀ ਖਬਰ ਵੀ ਦਿੱਤੀ ਹੈ।

Total Views: 318 ,
Real Estate