ਸੰਯੁਕਤ ਰਾਸ਼ਟਰ ਨੇ ਇਮਰਾਨ ਖਾਨ ਦੀ ਅਣਮਨੁੱਖੀ ਨਜ਼ਰਬੰਦੀ ਖਤਮ ਕਰਨ ਲਈ ਕਿਹਾ

ਸੰਯੁਕਤ ਰਾਸ਼ਟਰ ਦੇ ਇੱਕ ਮਾਹਿਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਅਣਮਨੁੱਖੀ ਨਜ਼ਰਬੰਦੀ ਬਾਰੇ ਹਾਲਤ ਦੀਆਂ ਰਿਪੋਰਟਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੂੰ ਇਸ ਦੇ ਹੱਲ ਕਰਨ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਮਾਹਰ ਐਲਿਸ ਜਿਲ ਐਡਵਰਡਸ ਨੇ ਅੱਜ ਕਿਹਾ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਤਹਿਤ ਲੰਮੀ ਜਾਂ ਅਣਮਿੱਥੇ ਸਮੇਂ ਲਈ ਇਕਾਂਤ ਵਾਲੀ ਕੈਦ ਦੀ ਮਨਾਹੀ ਹੈ ਅਤੇ ਜਦੋਂ ਇਹ 15 ਦਿਨਾਂ ਤੋਂ ਵੱਧ ਸਮੇਂ ਲਈ ਵਧਦੀ ਹੈ ਤਾਂ ਇਹ ਮਨੋਵਿਗਿਆਨਕ ਤਸ਼ੱਦਦ ਦਾ ਇੱਕ ਰੂਪ ਬਣਦੀ ਹੈ। ਉਨ੍ਹਾਂ ਕਿਹਾ, ‘ਮੈਂ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਮੰਗ ਕਰਦਾ ਹਾਂ ਕਿ ਇਮਰਾਨ ਖਾਨ ਦੀਆਂ ਨਜ਼ਰਬੰਦੀ ਦੀਆਂ ਸ਼ਰਤਾਂ ਅੰਤਰਰਾਸ਼ਟਰੀ ਨਿਯਮਾਂ ਅਤੇ ਮਾਪਦੰਡਾਂ ਅਨੁਸਾਰ ਹੋਣ। ਜ਼ਿਕਰਯੋਗ ਹੈ ਕਿ 73 ਸਾਲਾ ਇਮਰਾਨ ਖਾਨ ਅਗਸਤ 2023 ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਕਈ ਮਾਮਲਿਆਂ ਵਿੱਚ ਨਜ਼ਰਬੰਦ ਹਨ। ਜਾਣਕਾਰੀ ਅਨੁਸਾਰ ਇਮਰਾਨ ਖਾਨ ਦੀਆਂ ਬਾਹਰੀ ਗਤੀਵਿਧੀਆਂ ਬੰਦ ਹਨ ਤੇ ਉਹ ਹੋਰ ਕੈਦੀਆਂ ਨਾਲ ਗੱਲਬਾਤ ਵੀ ਨਹੀਂ ਕਰ ਸਕਦਾ।

Total Views: 5 ,
Real Estate