ਮਹਿੰਦਰਪਾਲ ਬਰਾੜ ਲੰਢੇਕੇ
ਕਨੇਡਾ ਵਿਚ ਤਿੰਨ ਸਾਲ ਪਹਿਲਾਂ ਸਭ ਦੀ ਟੋਨ ਸੀ ਪਈ ਸਪਲਾਈ ਹੈਨੀ ਏਸ ਕਰਕੇ ਘਰ ਮਹਿੰਗੇ ਨੇ !
ਇਨਫਲੇਸ਼ਨ, ਵਿਆਜ ਦਰਾਂ ਅਤੇ ਇੰਮੀਗਰੇਸ਼ਨ ਰੋਕ ਨੇ ਇਹੋਜਾ ਸਿਸਟਮਂ ਭੰਨਿਆ ਪਈ ਹੁਣ ਸਪਲਾਈ ਹੀ ਸਪਲਾਈ ਹੁੰਦੀ ਜਾ ਰਹੀ ਹੈ ਬਲਕੇ ਬਹੁਤੇ ਇਲਾਕਿਆ ਵਿਚ ਤਾਂ ਸਪਲਾਈ ਏਨੀ ਵਸੋ ਬਾਹਰ ਐ ਕੇ ਡਾਊਨ ਪੇਮੈਂਟ ਵੀ ਬਿਲਡਰ ਦੇ ਰਹੇ ਨੇ ।
ਹੁਣ ਨਵਾਂ ਸ਼ੋਸ਼ਾ ਚੱਲਿਆ ਕੇ ਕੰਸਟਰਕਸ਼ਨ ਕੌਸਟ ਵੱਧ ਐ ਸੋ ਹੁਣ ਹੋਰ ਕਿੰਨੀ ਮਾਰਕੀਟ ਥੱਲੇ ਆਜੂ ਚੱਕਲੋ ਚੱਕਲੋ !
ਅਗੈਨ ! ਜਦੋ ਇਕਾਨੋਮੀ ਕਰੰਬਲ ਕਰਦੀ ਹੈ ਤਾਂ ਕੰਟਟਰਕਸ਼ਨ ਕੌਸਟ ਵੀ ਨਾਲ ਹੀ ਕਰੰਬਲ ਕਰ ਜਾਂਦੀ ਐ ।
ਉਡੀਕ ਕਰੋ ਹਾਲੇ ਅਸਲੀ ਰਿਸੈਸ਼ਨ ਤਾਂ ਆਨ ਦੀ ਵੇ ਐ, ਆਹ ਜੋ ਪਿਛਲੇ ਤਿੰਨ ਸਾਲ ਤੋਂ ਚਲ ਰਹਿਆ ਏਨੂੰ ਤਾਂ ਸਲੋ ਡਾਊਨ ਕਹਿਆ ਜਾਂਦਾ ਹੈ ।
RCMP ਦੀ ਡੇੜ ਕ ਸਾਲ ਪਹਿਲਾਂ ਲੀਕ ਹੋਈ ਰਿਪੋਰਟ ਹੈ ਕੇ ਕਨੇਡਾ ਵਿਚ ਰਿਵੋਲਟ ਵਰਗੇ ਹਲਾਤ ਪੈਦਾ ਹੋ ਸਕਦੇ ਨੇ ਅਤੇ ਰਿਵੋਲਟ ਓਹ ਲੋਕ ਕਰਦੇ ਹੁੰਦੇ ਨੇ ਜਿੰਨਾ ਦਾ ਗੁੱਲਾ ਟਾਇਟ ਹੋਇਆ ਹੁੰਦਾ ਜੋ ਏਸ ਸਮੇਂ ਬਹੁਤਿਆ ਦਾ ਤਾਂ ਹੋ ਚੁੱਕਾ ਹੈ ਬਾਕੀ ਬਚਦਿਆ ਦਾ 3 ਮਿਲੀਅਨ ਮਾਰਗੇਜਾ ਰੀਨਿਊ ਹੋ ਰਹੀਆ ਏਸ ਸਾਲ ਜਿੰਨਾ ਕੋਲੇ 1 ਪਰਸੈਂਟ ਤੇ ਮੌਰਗੇਜ ਸੀ ਅਤੇ ਹੁਣ ਓਨਾ ਨੇ ਸਿੱਧਾ 4% ਤੋਂ ਉਪਰ ਚਲੇ ਜਾਣਾ, ਕਨੇਡਾ ਵਿਚ ਤਿਮਾਹੀ ਆਏ ਡਾਟੇ ਵਿਚ 15 ਲੱਖ ਲੋਕਾਂ ਨੇ ਆਪਣੀ ਵੀਜਾ ਕਾਰਡ ਦੀ ਪੇਮੈਂਟ ਮਿਸ ਕੀਤੀ ਐ ਮਤਲਬ ਮਿਨੀਮਮ ਪੇਮੈਂਟ ਵੀ ਨਹੀ ਭਰ ਸਕੇ ।
ਇਹ ਹਾਲੇ ਇੰਡੀਕੇਸ਼ਨ ਨੇ ਜੋ ਜੌਬ ਮਾਰਕੀਟ ਦੇ ਅਸਲੀ ਹਲਾਤ ਬਿਆਨ ਕਰ ਰਹੀ ਹੈ ।
ਰਿਸੈਸ਼ਨ ਕੋਈ ਇਕ ਰਾਤ ਵਿਚ ਨਹੀ ਆਉਂਦੇ ਹੁੰਦੇ ਇਹ ਇਕ ਪੂਰਾ ਪਰੋਸੈਸ ਹੁੰਦਾ ਹੈ ।
ਕਰਾਇਸਿਸ- ਸਲੋ ਡਾਊਨ – ਜੌਬ ਲੌਸ – ਅਗਲੀ ਸਟੇਜ ਵਿਚ ਲੋਕ ਨੁਚੜਦੇ ਨੇ ਫਿਰ ਰਿਸੈਸ਼ਨ ਘੋਸ਼ਿਤ ਕੀਤਾ ਜਾਂਦਾ ਅਤੇ ਫਿਰ ਜਾ ਕੇ ਸਟਿਮੂਲੇਸ਼ਨ ਪੈਕੇਜ ਆਉਂਦੇ ਨੇ ।
ਸੋ ਹਾਲੇ ਡੇੜ ਦੋ ਸਾਲ ਦਾ ਪਰੌਸੈਸ ਬਾਕੀ ਰਹਿੰਦਾ ਹੈ ਜਦ ਸਥਿਤੀਆਂ ਸਰਕਾਰਾਂ ਦੇ ਹੱਥੋ ਨਿਕਲਣਗੀਆ ਅਤੇ ਅਸਲੀ 100% ਸ਼ੁੱਧ ਡਾਟਾ ਏਨਾ ਨੂੰ ਰਲੀਜ ਕਰਨਾ ਪਵੇਗਾ ।
ਹਾਲੇ ਬਹੁਤ ਅਰਥਸ਼ਾਸ਼ਤਰੀਆ ਅਤੇ ਸਿਆਸਤਦਾਨਾ ਦੀਆਂ ਟੋਨਾ ਟਾਇਂਮ ਬਾਏ ਟਾਇਂਮ ਬਦਲਣਗੀਆ ਕਿਉਕੇ ਕੰਜਿਊਮਰ ਕਾਨਫੀਡੈਂਸ ਬਣਾਏ ਰੱਖਣ ਵਾਸਤੇ ਇਸ ਤਰਾਂ ਦੀ ਬਿਆਨਬਾਜੀ ਕੀਤੀ ਜਾਂਦੀ ਹੈ ਤਾਂ ਕੇ ਸਿਸਟਮਂ ਅੰਦਰ ਪਈ ਸਾਰੀ ਲਿਕੂਡਿਟੀ ਬੈਂਕਿਂਗ ਸਿਸਟਮ ਪੂਰੀ ਤਰਾਂ ਖਿੱਚ ਸਕੇ ।
ਅਗੈਨ ਪੁਰਾਣੀ ਕਹਾਵਤ ਹੈ ਕੇ ਪੂੰਜੀਵਾਜ ਬਹੁਤ ਸੁਹਾਵਣਾ ਹੈ ਪਰ ਜਦੋ ਇਹ ਰੀਸੈਟ ਕਰਦਾ ਹੈ ਤਾਂ ਇਹ ਬਹੁਤ ਬੇਤਰਸ ਅਤੇ ਬੇਰਹਿਮਂ ਹੁੰਦਾ ਹੈ ।