ਚੰਡੀਗੜ੍ਹ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਅਤੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਦਰਜ ਕੀਤੀ ਗਈ ਪੰਜਾਬ ਵਿਜੀਲੈਂਸ ਬਿਊਰੋ (VB) ਦੀ ਐੱਫਆਈ ਨੂੰ ‘ਬਹੁਤ ਗੁਪਤ’ ਕਹਿ ਕੇ ਸਖ਼ਤ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਸੂਬਾਈ ਏਜੰਸੀ ਨੇ ਉਨ੍ਹਾਂ ਦੀ 30 ਸਾਲਾਂ ਦੀ ਜਾਇਦਾਦ ਦਾ ਮੁਲਾਂਕਣ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਕਰ ਲਿਆ ਹੈ।ਵਿਸ਼ੇਸ਼ ਸੀਬੀਆਈ ਜੱਜ ਭਾਵਨਾ ਜੈਨ ਨੇ ਭੁੱਲਰ ਦੀ ਸੀਬੀਆਈ ਹਿਰਾਸਤ ਨੂੰ ਪੰਜ ਦਿਨਾਂ ਲਈ 11 ਨਵੰਬਰ ਤੱਕ ਵਧਾਉਂਦੇ ਹੋਏ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਗੁਪਤ ਸੂਚਨਾ ਮਿਲਣ ਦੇ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਭੁੱਲਰ ਦੀ ਸੇਵਾ ਦੇ 30 ਸਾਲਾਂ ਦੌਰਾਨ ਕਥਿਤ ਤੌਰ ’ਤੇ ਇਕੱਠੀ ਕੀਤੀ ਆਮਦਨ ਤੋਂ ਵੱਧ ਜਾਇਦਾਦ ਦਾ ਮੁਲਾਂਕਣ ਕਰ ਲਿਆ।ਅਦਾਲਤ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ‘ਦੋ ਐੱਫਆਈਆਰ’ਜ਼ ਦਾ ਮਾਮਲਾ’ ਚੱਲ ਰਿਹਾ ਹੈ। ਜ਼ਿਕਯੋਗ ਹੈ ਕਿ ਸੀਬੀਆਈ ਅਤੇ ਵਿਜੀਲੈਂਸ ਬਿਊਰੋ ਵਿਚਕਾਰ ਇਸ ਗੱਲ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ ਕਿ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਪਹਿਲਾਂ ਕਿਸ ਨੇ ਦਰਜ ਕੀਤਾ ਸੀ।ਭੁੱਲਰ ਨੂੰ 16 ਅਕਤੂਬਰ ਨੂੰ ਕਥਿਤ ਵਿਚੋਲੇ ਕ੍ਰਿਸ਼ਾਨੂੰ ਸ਼ਾਰਦਾ ਰਾਹੀਂ 5 ਲੱਖ ਰੁਪਏ ਦੀ ਰਿਸ਼ਵਤ ਦੇ ਜਾਲ ਵਿੱਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਦੋਵਾਂ ਏਜੰਸੀਆਂ ਨੇ 29 ਅਕਤੂਬਰ ਨੂੰ FIR ਦਰਜ ਕੀਤੀਆਂ। ਸੀਬੀਆਈ ਨੇ ਆਪਣੀ FIR ਤੁਰੰਤ ਜਨਤਕ ਕਰ ਦਿੱਤੀ, ਜਦੋਂ ਕਿ ਵਿਜੀਲੈਂਸ ਨੇ ਆਪਣਾ ਤਿੰਨ ਪੰਨਿਆਂ ਦਾ ਸੰਸਕਰਣ ਲਗਪਗ ਇੱਕ ਹਫ਼ਤੇ ਤੱਕ ਗੁਪਤ ਰੱਖਿਆ।
‘ਭੁੱਲਰ ਦੀ 30 ਸਾਲਾਂ ਦੀ ਜਾਇਦਾਦ ਦਾ ਮੁਲਾਂਕਣ’; ਅਦਾਲਤ ਨੇ ਪੰਜਾਬ ਵਿਜੀਲੈਂਸ ਨੂੰ ਪਾਈ ਝਾੜ
Total Views: 5 ,
Real Estate





















