Google ਨੇ ਕੀਤਾ ਸਾਵਧਾਨ, AI ਰਾਹੀਂ ਹੋ ਰਿਹਾ ਵੱਡਾ Scam

ਗੂਗਲ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਹੋ ਰਹੇ ਨਵੀਂ ਤਰ੍ਹਾਂ ਦੇ ਸਕੈਮ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਟੈੱਕ ਕੰਪਨੀ ਨੇ ਆਪਣੀ advisory ਵਿੱਚ ਦੱਸਿਆ ਕਿ ਸਾਈਬਰ ਅਪਰਾਧੀਹੁਣ ਫਰਾਡ ਕਰਨ ਲਈ AI ਦਾ ਸਹਾਰਾ ਲੈ ਰਹੇ ਹਨ, ਜਿਸ ਨਾਲ ਫਰਜ਼ੀ ਨੌਕਰੀਆਂ ਅਤੇ ਫਰਜ਼ੀ ਵੈੱਬਸਾਈਟਾਂ ਬਣਾਉਣਾ ਬਹੁਤ ਆਸਾਨ ਹੋ ਗਿਆ ਹੈ।ਗੂਗਲ ਨੇ ਦੱਸਿਆ ਕਿ AI ਰਾਹੀਂ ਹੋਣ ਵਾਲੇ ਇਹ ਐਡਵਾਂਸ digital fraud ਆਮ ਲੋਕਾਂ ਅਤੇ business, ਦੋਵਾਂ ਲਈ ਇੱਕ ਨਵੀਂ ਚੁਣੌਤੀ ਹਨ। ਕੰਪਨੀ ਦੀ Trust and Safety ਟੀਮ ਨੇ ਕਿਹਾ ਕਿ AI ਟੂਲਸ ਦੀ ਵਰਤੋਂ ਕਰਕੇ ਬਣਾਏ ਗਏ ਫਰਜ਼ੀ, ਐਪਸ ਅਤੇ ਵੈੱਬਸਾਈਟਾਂ ਦੇਖਣ ਵਿੱਚ ਬਿਲਕੁਲ ਅਸਲੀ ਲੱਗਦੇ ਹਨ।Scammers ਨੇ AI ਦੀ ਵਰਤੋਂ ਕਰਕੇ ਫਰਾਡ ਦੇ ਤਰੀਕਿਆਂ ਨੂੰ ਬਦਲ ਦਿੱਤਾ ਹੈ, ਇਸ ਲਈ ਯੂਜ਼ਰਾਂ ਨੂੰ ਹੁਣ ਹੋਰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।

Total Views: 5 ,
Real Estate