ਨੇਤਾ ਜੀ ਖੱਲ ਪਾ ਕੇ ਸ਼ੇਰ ਬਣਗੇ

ਸੁਖਨੈਬ ਸਿੱਧੂ

ਚੋਣਾਂ ਦੇ ਨਤੀਜੇ ਆਏ ਤਾਂ ਨੇਤਾ ਜੀ ਹਾਰ ਗਏ ।
ਅਨਪੜ੍ਹ ਸੀ , ਉਹਦੀ ਯੋਗਤਾ ‘ਅਗੂੰਠਾ ਛਾਪ’, ਪਰ ਬੰਦਾ ‘ਸੜਕ ਛਾਪ’ ਅਤੇ ਧੰਦਾ ‘ਨੋਟ ਛਾਪ’ ਸੀ ।
ਮਿਹਨਤ ਵਾਲਾ ਕੋਈ ਕੰਮ ਕਰ ਨਾ ਸਕਿਆ , ਫੋਕੀ ਚੌਧਰ ਵਾਲਾ ਕੰਮ ਮਿਲਿਆ ਨਾ।
ਅਚਾਨਕ ਨੇੜਲੇ ਸ਼ਹਿਰ ‘ਚ ਸਰਕਸ ਆਈ । ਨੇਤਾ ਜੀ ਸਰਕਸ ਵਾਲਿਆਂ ਨੂੰ ਕਹਿੰਦੇ , ‘ਕੰਮ ਦੇ ਦਿਓ ।’
ਰਹਿਮ ਦਿਲ ਮੈਨੇਜਰ ਨੇ ਕਿਹਾ , ‘ ਹੋਰ ਤਾਂ ਕੋਈ ਕੰਮ ਨਹੀਂ ,ਬੱਸ ਕੱਲਾ ਇੱਕ ਕੰਮ ਹੋ ਸਕਦਾ । ਸ਼ੇਰ ਦੀ ਖੱਲ ਪਾ ਕੇ ਲੋਕਾਂ ‘ਚ ਜਾਣਾ । ਸ਼ੇਰ ਗਰਜ਼ ਵਾਲਾ ਟੇਪ ਤੈਨੂੰ ਦਿੰਦੇ , ਤੂੰ ਬਟਨ ਨੱਪਣਾ , ਲੋਕ ਸ਼ੇਰ ਦੀ ਦਹਾੜ ਸੁਣ ਕੇ ਡਰ ਜਾਇਆ ਕਰਨਗੇ ।’
ਨੇਤਾ ਜੀ – ਇਹ ਕੰਮ ਤਾਂ ਬਹੁਤ ਵਧੀਆ , ਮੈਂ ਤਾਂ ਚੋਣਾਂ ‘ਚ ਵੀ ਲੋਕਾਂ ਨੂੰ ਡਰਾਉਂਦਾ ਰਿਹਾ ।

ਨੇਤਾ ਜੀ , ਖੱਲ ਪਾ ਕੇ ਸ਼ੇਰ ਬਣਗੇ । ਦਰਸ਼ਕਾਂ ‘ਚ ਜਾ ਕੇ ਬਟਨ ਨੱਪ ਕੇ ਦਹਾੜ ਮਾਰੀ , ਐਕਸ਼ਨ ਹੋਇਆ। ਬੱਚੇ ਅਤੇ ਜਨਾਨੀਆਂ ਥਰ -ਥਰ ਕੰਬਣ , ਕਿਤੇ ਸ਼ੇਰ ਨਾ ਆਜੇ ।
ਅਚਾਨਕ ਪਿੰਜਰਾ ਖੁੱਲਿਆ । ਹੋਰ ਸ਼ੇਰ ਦੀ ਉੱਚੀ ਗਰਜ ਸੁਣੀ । ਜਿਉਂ ਹੀ ਸ਼ੇਰ ਦਰਸ਼ਕਾਂ ਕੋਲ ਆ ਕੇ ਦਹਾੜਿਆ ।
ਨੇਤਾ ਜੀ ਦੀਆਂ ਚੀਕਾਂ ਨਿਕਲ ਗਈਆਂ , ਕਹਿੰਦਾ ਬਚਾਓ , ਸ਼ੇਰ ਖਾ ਜਾਊ ਮੈਨੂੰ ।
ਦੂਜਾ ਸ਼ੇਰ ਕਹਿੰਦਾ , ਭਰਦਾਨ ਕਿਉਂ ਡਰਦਾ , ਤੂੰ ਕਿਤੇ ਕੱਲਾ ਈ ਚੋਣ ਹਾਰਿਆਂ।

Total Views: 133 ,
Real Estate