ਯਕੀਨ ਤਾਂ ਕਿਸੇ ਤੇ ਨਹੀਂ ਕਰਨਾ

ਸੁਖਨੈਬ ਸਿੰਘ ਸਿੱਧੂ
31 ਦਸੰਬਰ ਲੰਘ ਗਿਆ ਤੇ ਮਗਰੇਂ 1 ਜਨਵਰੀ ਸੂਕਦੀ ਗਈ । ਕੁਝ ਲੋਕਾਂ ਕੱਲ੍ਹ ਤਹੱਈਆ ਕੀਤਾ ਪੋਸਟ ਲਿਖੀਆਂ , ‘ਆਹ ਕੰਮ ਕਰਨਾ , ਆਹ ਕਰਨਾ,’। ਆਪਾਂ ਕੀਤਾ ਕਿ ਕਿਸੇ ਤੇ ਵਿਸ਼ਵਾਸ਼ ਨਹੀਂ ਕਰਨਾ ਨਾ ਕੋਈ ਮੇਰੇ ਤੇ ਕਰੇ ।
ਦਿਖਾਵੇ ਲਈ ਕੀਤੀਆਂ ਗੱਲਾਂ ਤੇ ਕੋਈ ਖ਼ਰਾ ਨਹੀਂ ਉਤਰਦਾ, ਇਹ ਕਰਨ ਵਾਲਾ ਜਾਣਦਾ ਜਾਂ ਭੁਗਤਣ ਵਾਲਾ । ਕੁਝ ਲੋਕ ਕਹਿਣਗੇ ਮੈਂ ਪਿਛਲੇ ਗਿਲੇ ਸਿ਼ਕਵੇ ਭੁੱਲਾ ਦਿੱਤੇ , ਪਰ ਮੈਂ ਨਹੀਂ ਭੁੱਲਦਾ ਬਾਈ , ਨਾ ਕਿਸੇ ਦਾ ਅਹਿਸਾਨ ਭੁੱਲਿਆ ਨਾ ਕਿਸੇ ਵੱਲੋਂ ਕੀਤਾ ਅਪਮਾਨ, ਸਮੇਂ ਸਮੇਂ ਸਭ ਕੁਝ ਯਾਦ ਆਉਂਦਾ ਰਹਿੰਦਾ , ਜਿਹੜੇ ਤੁਹਾਡੇ ਖਾਸ ਹੁੰਦੇ ਨੇ ਉਹਨਾ ਨੂੰ ਧੰਨਵਾਦ ਵੀ ਕਹਿਣ ਦੀ ਜਰੂਰਤ ਨਹੀਂ ਹੁੰਦੀ , ਜਿਹੜੇ ਬੁੱਕਲ ਦੇ ਸੱਪ ( ਅੱਜਕੱਲ੍ਹ ਫੇਸਬੁੱਕ ਫਰੈਂਡ ਵੀ ਹੋ ਸਕਦੇ ) ਹੋਣ ਉਹਨਾ ਨੇ ਕਦੇ ਮਿੱਤ ਨਹੀਂ ਹੋਣਾ ਚਾਹੇ ਦੰਡੌਤ ਕਰੀ ਜਾਵੇ ਇਹੀ ਸਭ ਤੋਂ ਮਾੜੇ ਹੁੰਦੇ , ਪ੍ਰਤੱਖ ਦੁਸ਼ਮਣ ਤੋਂ ਸਭ ਤੋਂ ਵੱਧ ਸੁਚੇਤ ਹੁੰਦੇ ਹੋ। ਜੇ ਤੁਹਾਡੇ ਵੈਰੀ ਨਾ ਹੋਣ ਤਾਂ ਤੁਸੀਂ ਆਲਸੀ ਹੋ ਜਾਂਦੇ ਹੋ , ਅਵੇਸਲੇ ਬਣ ਜਾਂਦੇ , ਇਸ ਕਰਕੇ ਜਿਹੜਾ ਵੀ ਜਿਹੜੇ ਭੇਸ ‘ਚ ਦੁਸ਼ਮਣੀ ਨਿਭਾਉਂਦਾ ਰਿਹਾ, ਸਭ ਚੇਤੇ ਹਨ , ਜੇ ਕਿਸੇ ਦੁਸ਼ਮਣ ਨੂੰ ਨਹੀਂ ਭੁਲਾਇਆ ਜਾ ਸਕਦਾ ਤਾਂ ਫਿਰ ਪਲ ਪਲ ਸਾਥ ਦੇਣ ਵਾਲੇ ਸੱਜਣ ਕਿਵੇਂ ਛੱਡੇ ਸਕਦੇ ।
ਜਿੰਦਗੀ ਦੇ ਊਠ ਅੜਾਂਦੇ ਹੀ ਲੱਦੀਏ , ਇਹ ਚੱਲਦੀ ਰਹਿਣੀ ।
ਲੋਕ , ਤੁਹਾਨੂੰ ਪਹਿਲਾਂ ਆਰਥਿਕ , ਫਿਰ ਸਮਾਜਿਕ , ਮਗਰੋਂ ਮਾਨਸਿਕ ਅਤੇ ਅਖੀਰ ਸਰੀਰਕ ਪੱਖੋ ਤੋੜਨ ਦੀ ਕੋਸਿ਼ਸ਼ ਕਰਦੇ ਹਨ , ਜੇ ਤੁਸੀਂ ਆਪਣਾ ਮਾਨਸਿਕ ਪੱਖ ਮਜਬੂਤ ਰੱਖ ਗਏ ਫਿਰ ਅਗਲਿਆਂ ਦਾ ਕੋਈ ਬ੍ਰਹਮ ਅਸਤਰ ਕੰਮ ਨਹੀਂ ਕਰਦਾ ਤੇ ਮੈਂ ਹਾਲੇ ਤੱਕ ਮਾਨਸਿਕ ਪੱਖੋਂ ਮਜਬੂਤ ਹਾਂ । ਕੁਦਰਤ ਦੇ ਵਰਤਾਰੇ ਨੇ ਇਹ ਸਮਝਣ ਦੀ ਲੋੜ ਫਿਰ ਕੁਦਰਤ ਸਭ ਕੁਝ ਬਖ਼ਸਦੀ।
#ਸੁਖਨੈਬ_ਸਿੰਘ_ਸਿੱਧੂ

Total Views: 271 ,
Real Estate