ਅੰਮ੍ਰਿਤਪਾਲ ਸਿੰਘ ਮਹਿਰੋਂ ਭੜਕਾਊ ਪੋਸਟਾਂ ਦੇ ਪੁਰਾਣੇ ਮਾਮਲੇ ’ਚ ਅਦਾਲਤ ਵਿੱਚ ਪੇਸ਼

ਕੰਚਨ ਕੁਮਾਰੀ ਉਰਫ਼ ਕਮਲ ਕਤਲ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਮੋਗਾ ਦੀ ਸਿਵਲ ਅਦਾਲਤ ਵਿੱਚ ਇੱਕ ਪੁਰਾਣੇ ਕੇਸ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਸਿੰਘ ਮਹਿਰੋਂ ਉੱਤੇ ਥਾਣਾ ਮਹਿਣਾ ਵਿਖੇ ਸੋਸ਼ਲ ਮੀਡੀਆ ਉੱਤੇ ਭੜਕਾਊ ਪੋਸਟਾਂ ਪਾਉਣ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੈ। ਅਦਾਲਤੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਪੁਲੀਸ ਨੇ ਅੱਜ ਉਸ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ।

Real Estate