ਸੇਵਾਵਾਂ ਵਿੱਚ ਵੱਡੇ ਪੱਧਰ ‘ਤੇ ਵਿਘਨ ਪੈਣ ਦੀਆਂ ਰਿਪੋਰਟਾਂ ਤੋਂ ਬਾਅਦ ਐਪਲ (Apple) ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅੰਦਰੂਨੀ ਸਾਫਟਵੇਅਰ ਅਪਡੇਟ ਕਾਰਨ ਉਸ ਦੇ ਕਈ ਪਲੇਟਫਾਰਮਾਂ ‘ਤੇ ਸੇਵਾਵਾਂ ਠੱਪ ਹੋ ਗਈਆਂ ਸਨ। ਫੌਕਸ ਬਿਜ਼ਨਸ (Fox Business) ਦੀ ਰਿਪੋਰਟ ਅਨੁਸਾਰ, ਕੰਪਨੀ ਨੇ ਕਿਹਾ ਕਿ ਉਦੋਂ ਤੋਂ ਜ਼ਿਆਦਾਤਰ ਸਿਸਟਮ ਬਹਾਲ ਕਰ ਦਿੱਤੇ ਗਏ ਹਨ ਅਤੇ ਸਾਈਬਰ ਹਮਲੇ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ।ਐਪਲ ਨੇ ਮੰਗਲਵਾਰ ਦੁਪਹਿਰ (ਸਥਾਨਕ ਸਮੇਂ ਅਨੁਸਾਰ) ਇਸ ਦੀ ਪੁਸ਼ਟੀ ਕੀਤੀ। ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ ਕਿ ਅੰਦਰੂਨੀ ਅਪਡੇਟ ਕਾਰਨ ਸੇਵਾਵਾਂ ਠੱਪ ਹੋਣ ਤੋਂ ਬਾਅਦ ਉਸ ਦੇ ਕਈ ਸਿਸਟਮ ਵਾਪਸ ਆਨਲਾਈਨ ਹੋ ਗਏ ਹਨ। ਐਪਲ ਨੇ ਅੱਗੇ ਕਿਹਾ ਕਿ ਉਹ ਬਾਕੀ ਰਹਿੰਦੇ ਪ੍ਰਭਾਵਿਤ ਸਿਸਟਮਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਕੰਮ ਕਰ ਰਹੀ ਹੈ।
Total Views: 12 ,
Real Estate



















