ਭਗਵੰਤ ਮਾਨ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ

ਸੁਖਨੈਬ ਸਿੰਘ ਸਿੱਧੂ
ਪੰਜਾਬ ਵਿੱਚ ਈਡੀ ਦੀ ਰੇਡ ਪਵੇ ਜਾਂ ਸੀਬੀਆਈ ਦੀ , ‘ਆਪ’ ਲੀਡਰਾਂ ਦੇ ਸਾਹ ਸੁੱਤੇ ਜਾਂਦੇ ਹਨ, ਪਰ ਤੁਸੀਂ ਦੇਖਿਓ ਇਸਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਣਾ , ਕਿਉਂਕਿ ਹਾਲ ਉਹ ਹੈ ‘ ਅੱਧੀ ਹਾਂ ਮਾਲਕ ਦੀ , ਅੱਧੀ ਤੇਰੀਆਂ ਮੁਲਾਜ਼ੇਦਾਰਾ ।
ਹੁਣ ਸੀਬੀਆਈ ਦੀ ਰੇਡ ਸੀਐਮਓ ‘ਚ ਹੋਈ ਤਾਂ ਸੱਤਾਧਾਰੀ ਧਿਰ ਦੇ ਬਹੁਤੇ ਲੀਡਰ ਨਿਰਾਸ਼ ਵੀ ਹੋਏ , ਕੁਝ ਅੰਦਰੋਂ ਅੰਦਰੀ ਖੁਸ਼ ਵੀ ਹੋਣੇ ਸੁਭਾਵਿਕ ਹਨ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਐਕਸ ਤੇ ਲਿਖਿਆ ਕਿ ਸੰਗਰੂਰ ‘ਚ ਲੋਕਾਂ ਨੇ ਸੀਬੀਆਈ ਦੀ ਰੇਡ ਕਾਰਨ ਖੁਸ਼ੀ ਮਨਾਈ ਤੇ ਭੰਗੜੇ ਪਾਏ, ਪਰ ਇਸ ਤਰ੍ਹਾਂ ਦੀ ਕੋਈ ਵੀਡਿਓ ਸਾਹਮਣੇ ਨਹੀਂ ਆਈ ।
ਜਿਵੇਂ ਕੇਂਦਰੀ ਏਜੰਸੀਆਂ ਗੈਰ ਬੀਜੇਪੀ ਸਰਕਾਰਾਂ ਵਾਲੇ ਰਾਜਾਂ ‘ਚ ਸਰਗਰਮ ਹਨ ਇਸ ਤੋਂ ਸਪੱਸ਼ਟ ਹੁੰਦਾ ਕਿ ਬੀਜੇਪੀ ਦੇ ਹੁਕਮ ‘ਤੇ ਸਭ ਹੁੰਦਾ ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਪੰਜਾਬ ਵਿੱਚ ਲੁੱਟ ਨਹੀਂ ਹੋ ਰਹੀ ।
ਪੰਜਾਬ ਦੇ ਸਰੋਤਾਂ ਦੀ ਲਗਾਤਾਰ ਲੁੱਟ ਹੋ ਰਹੀ ਹੈ ਅਤੇ ਲੁੱਟ ਦਾ ਮਾਲ ਦਿੱਲੀ ਲਿਜਾਣ ਦੇ ਦੋਸ਼ ਅਕਸਰ ਲੱਗਦੇ ਹਨ।
ਪੰਜਾਬ ਦੇ ਮੰਤਰੀਆਂ ਦੀ ਰਿਹਾਇਸ਼ ‘ਤੇ ਦਿੱਲੀ ਗੈਂਗ ਕਿਵੇਂ ਕਾਬਜ਼ ਹੁਣ ਤਾਂ ਸਬੂਤਾਂ ਸਮੇਤ ਸਭ ਕੁਝ ਸਾਹਮਣੇ ਆ ਰਿਹਾ ।
ਪੰਜਾਬ ਦੇ ਲੋਕਾਂ ਨੂੰ ਥੋੜ੍ਹੀ ਜਿਹੀ ਢਾਰਸ ਤਾਂ ਮਿਲਦੀ ਹੈ ਜਦੋਂ ਈਡੀ ਜਾਂ ਸੀਬੀਆਈ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਵਿਚੋਲੇ ‘ਤੇ ਕਾਰਵਾਈ ਕਰਦੀ , ਪਰ ਸਾਰੀਆਂ ਕਾਰਵਾਈ ਸਹੀ ਹੋਣ ਇਹ ਤਾਂ ਕਹਿਣਾ ਮੁਸ਼ਕਿਲ ਹੈ, ਜੋ ਜੋ ਤੱਥਾਂ ਕੇਂਦਰੀ ਏਜੰਸੀਆਂ ਸਾਹਮਣੇ ਲਿਆ ਕੇ ਦੋਸ਼ ਲਾਉਂਦੀਆਂ ਉਹਨਾ ਨੇ ‘ਆਪ’ ਦੀ ਇਮਾਨਦਾਰ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ।
ਬਿਨਾ ਸ਼ੱਕ ਪੰਜਾਬ ‘ਚ ਬੀਜੇਪੀ ਆਪਣਾ ਗਲਬਾ ਵਧਾ ਰਹੀ ਹੈ , ਇਸ ਲਈ ‘ਆਪ’ ਦੇ ਪਰ ਕੁਤਰਣੇ ਸੁਭਾਵਿਕ ਹੈ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਇਹ ਗਲਤ ਹੋ ਰਿਹਾ ਹੈ ਕਿ ਬੀਜੇਪੀ ਨੇ ਪੈਰ ਪਸਾਰ ਲੈਣੇ ਹਨ।
ਪਰ ਪਿਛਲੇ ਸਮੇਂ ਤੋਂ ਬੀਜੇਪੀ ਸਿੱਧੇ-ਅਸਿੱਧੇ ਢੰਗ ਨਾਲ ਪੰਜਾਬ ਦੇ ਕਾਬਜ਼ ਰਹੀ ।
ਹੁਣ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਬਾਕੀ ਜਿਹੜਾ ਮਰਜ਼ੀ ਫੜਿਆ ਜਾਵੇ ਪਰ ਕੋਈ ਭਗਵੰਤ ਮਾਨ ਦੀ ਵਾਅ ਵੱਲ ਨਹੀਂ ਵੇਖ ਸਕਦਾ, ਕਿਉਂਕਿ ਉਸਦੇ ਕਿਰਦਾਰ ਵਿੱਚ ਜਿੰਨ੍ਹਾ ਲਚਕੀਲਾਪਣ ਹੈ , ਉਹਨੇ ਇਸ ਨੂੰ ਬਚਾ ਲੈ ਲੈਣਾ । ਅਮਿਤ ਸ਼ਾਹ ਨਾਲ ਨੇੜਤਾ ਦੇ ਜਿਹੜੇ ਦੋਸ਼ ਲੱਗੇ ਉਹ ਕਿਤੇ ਨਾ ਕਿਤੇ ਫਾਇਦਾ ਦੇ ਸਕਦੇ ।
ਬਾਕੀ ਜਿਹੜਾ ਕਿਸਾਨ ਅੰਦੋਲਨ ਮੋਦੀ ਸਰਕਾਰ ਤੋਂ ਖਤਮ ਨਹੀਂ ਹੋਇਆ ਸੀ , ਉਹਨਾ ਦਾ ਕੰਮ ਭਗਵੰਤ ਸਰਕਾਰ ਨੇ ਖਨੌਰੀ ਬਾਰਡਰ ‘ਤੇ ਕਿਵੇਂ ਕੀਤਾ ਇਸ ਤੋਂ ਕੀ ਅਰਥ ਨਿਕਲਦੇ ਹਨ?
ਰਹੀ ਗੱਲ ਪੰਜਾਬ ਦੀ , ਇਹਨੂੰ ਲੁੱਟਣ ਵਾਲੇ ਬਹੁਤ ਆਉਂਦੇ ਰਹੇ , ਪੰਜਾਬ ਉੱਠਦਾ ਰਿਹਾ , ਪਰ ਹੁਣ ਸਾਡੇ ਪੰਜਾਬੀ ਪੁੱਤ ਹੀ ਸਵਾਰਥ ‘ਚ ਬੁੱਝੇ ਦੁਸ਼ਮਣ ਦੀਆਂ ਚਾਲਾਂ ਨੂੰ ਅਣਦੇਖਿਆ ਕਰ ਰਹੇ ਤਾਂ ਇਹਦਾ ਨੁਕਸਾਨ ਹੋ ਹੀ ਸਕਦਾ।
ਕਾਂਗਰਸ ਸਰਕਾਰਾਂ ਵੇਲੇ ਕੇਂਦਰ ਤੋਂ ਕਮਾਂਡ ਹੁੰਦੀ ਸੀ, ਕਾਂਗਰਸੀ ਪੰਜਾਬ ਦੇ ਹੱਕ ਫੈਸਲੇ ਨਹੀਂ ਲੈ ਸਕੇ।
ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਪਈ , ਉਹ ਭਗਵਾਂਕਰਨ ‘ਚ ਰੰਗੇ ਗਏ।
‘ਆਪ’ ਤੋਂ ਉਮੀਦਾਂ ਸਨ , ਭਗਵੰਤ ਮਾਨ ਨੇ ਸਿਰਫ਼ ਆਪਣੀ ਕੁਰਸੀ ਖ਼ਾਤਿਰ ਸਾਰਾ ਪੰਜਾਬ ਕੇਜਰੀਵਾਲ ਐਂਡ ਪਾਰਟੀ ਤੋਂ ਕੁਰਬਾਨ ਕਰਤਾ ।
ਕੋਈ ਖੇਤਰੀ ਪਾਰਟੀ ਪੰਜਾਬ ‘ਚ ਉਭਰ ਨਹੀਂ ਸਕੀ , ਜਿਹੜੀ ਉਭਰਦੀ ਹੈ ਉਹਦੀਆਂ ਤੰਦਾਂ ਦਿੱਲੀ ਨਾਲ ਜਾ ਜੁੜਦੀਆਂ ।
ਲੋਕਾਂ ਹਮੇਸ਼ਾਂ ਡਟਕੇ ਖੜ੍ਹਦੇ ਰਹੇ ,ਸਿਆਸੀ ਲੀਡਰ ਮੌਕਾਪ੍ਰਸਤੀ ਕਰਦੇ ਰਹੇ ਪਰ ਅਸੀਂ ਫਿਰ ਵੀ ਆਸਵੰਦ ਹਾਂ ।
ਕਦੇ ਬਾਬਰ ਨੇ ਕਦੇ ਨਾਦਰ ਨੇ
ਸਾਨੂੰ ਕੀ ਕੀਹਨੇ ਨਹੀਂ ਲੁੱਟਿਆ
ਮੈਂ ਫਿਰ ਉੱਠ ਪੈਣਾ
ਕਈ ਵਾਰ ਮੈਨੂੰ ਜੜ੍ਹ ਤੋਂ ਹੀ ਪੁੱਟ ਸੁੱਟਿਆ
ਲੈ ਗਿਆ ਅਬਦਾਲੀ , ਖਜ਼ਾਨੇ ਲੁੱਟ ਬੇਹਿਸਾਬ ਦੇ
ਉਜੜ ਉਜੜ ਕੇ ਵਸਣਾ ਲਿਖਿਆ ਲੇਖਾਂ ‘ਚ ਪੰਜਾਬ ਦੇ ।
#ਸੁਖਨੈਬ_ਸਿੰਘ_ਸਿੱਧੂ
ਫੋਟੋ : ਏਆਈ ਨਾਲ ਬਣਾਈ ਹੈ।

Total Views: 1 ,
Real Estate