ਫਰਾਂਸ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਵੱਡੇ ਮੁਜ਼ਾਹਰੇ

ਫਰਾਂਸ ਵਿੱਚ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੇ ਆਪਣੇ ਹਾਈ ਸਕੂਲਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਹਨ। ਸਕੂਲਾਂ ’ਚ ਵੱਡੇ ਪੱਧਰ ’ਤੇ ਨੁਕਸਾਨ ਪੁੱਜਣ ਅਤੇ ਸਟਾਫ, ਵਿਦਿਆਰਥੀਆਂ ਤੇ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਵਿਖਾਵਾਕਾਰੀਆਂ ਨੂੰ ਠੱਲ੍ਹਣ ਲਈ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਹੀ ਸਕੂਲ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਫਰਾਂਸੀਸੀ ਮੀਡੀਆ ਨੇ ਦੂਜੇ ਸ਼ਹਿਰਾਂ ਤੇ ਕਸਬਿਆਂ ’ਚ ਵੀ ਰੋਸ ਮੁਜ਼ਾਹਰਿਆਂ ਦੀ ਖ਼ਬਰ ਦਿੱਤੀ ਕਿਉਂਕਿ ਲੇਬਰ ਯੂਨੀਅਨਾਂ ਨੇ ਮਜ਼ਦੂਰਾਂ ਨੂੰ ਹਾਈ ਸਕੂਲ ਅੰਦੋਲਨ ਦੀ ਹਮਾਇਤ ਵਿੱਚ ਅੱਜ ਰੋਸ ਵਿਖਾਵੇ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਇਹ ਅੰਦੋਲਨ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਸਰਕਾਰ ਨੂੰ ਹਿਲਾ ਰਿਹਾ ਹੈ। ਪੁਲੀਸ ਨੇ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ’ਚ 75 ਫ਼ੀਸਦ ਨਾਬਾਲਗ ਹਨ।

Real Estate