ਅਮਰੀਕਾ ਦੇ ਵਿੱਤ ਮੰਤਰਾਲੇ ਵਿੱਚ ਹੈਕਰਾਂ ਵੱਲੋਂ ਘਾਤ ਲਗਾਏ ਜਾਣ ਦਾ ਸਮਾਚਾਰ ਹੈ। ਵਿੱਤ ਵਿਭਾਗ ਨੇ ਆਪਣੇ ਸੰਸਦ ਮੈਂਬਰਾਂ ਨੂੰ ਲਿਖੇ ਖ਼ਤ ‘ਚ ਕਿਹਾ ਕਿ ਹੈਕਰਾਂ ਦੇ ਹੱਥ ਉਹ ਖਾਸ਼ ਕੋਡ ਲੱਗ ਗਿਆ ਜਿਸਦਾ ਇਸਤੇਮਾਲ ਕਲਾਊਡ ਅਧਾਰਿਤ ਸੇਵਾਵਾਂ ਨੂੰ ਸੁਰੱਖਿਅਤ ਰੱਖਣ ਲਈ ਕੀਤਾ ਜਾਂਦਾ ਸੀ । ਇਸ ਸੁਰੱਖਿਆ ਪ੍ਰਣਾਲੀ ਦਾ ਨਾਂਮ ਗਾਡਰੇਲ ਹੈ। ਹੈਕਰਸ ਇਹਨਾ ਸੇਵਾਵਾਂ ਦੀ ਸੁਰੱਖਿਆ ‘ਚ ਘਾਤ ਲਾ ਕੇ ਦੂਰ ਕਿਸੇ ਦੇਸ਼ ‘ਚ ਬੈਠੇ ਆਸਾਨੀ ਨਾਲ ਟਰੇਜਰੀ ਡੀਓ ਦੇ ਵਰਕ ਸਟੇਸ਼ਨਾਂ ਨੂੰ ਵੇਖ ਸਕਦੇ ਹਨ ਅਤੇ ਮਹੱਤਵਪੂਰਨ ਦਸਤਾਵੇਜਾਂ ਤੱਕ ਪਹੁੰਚ ਸਕਦੇ । ਚੀਨੀ ਹੈਕਰਸ ਇਸ ਤੋਂ ਪਹਿਲਾਂ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੀ ਦੂਰ-ਸੰਚਾਰ ਕੰਪਨੀਆਂ ਅਤੇ ਏਜੰਸੀਆਂ ਨੂੰ ਘੁਸਪੈਠ ਕਰ ਚੁੱਕੇ ਹਨ। ਅਕਤੂਬਰ ਦੇ ਅੰਤ ਵਿੱਚ ਇਹਨਾ ਹੈਕਰਸ ਨੇ ਡੋਨਾਲਡ ਟਰੰਪ ਅਤੇ ਉਸਦੀ ਸਾਥੀ ਜੇਡੀ ਵੇਂਸ ਦੇ ਫੋਨ ਨੂੰ ਵੀ ਨਿਸ਼ਾਨਾ ਬਣਾਇਆ ਸੀ । ਉਪ ਰਾਸ਼ਰਪਤੀ ਹਮਲਾ ਹੈਰਿਸ ਦੀ ਕੈਪੇਨ ‘ਚ ਕੰਮ ਕਰਨ ਵਾਲਿਆਂ ਦੇ ਫੋਨ ਦੀ ਵੀ ਜਾਸੂਸੀ ਕੀਤੀ ਗਈ ਸੀ । ਐਫਬੀਆਈ ਅਤੇ ਸਾਈਬਰ ਸਕਿਊਰਿਟੀ ਐਂਡ ਇਨਫਰਾਸਟਾਰੱਕਚਰ ਸਕਿਊਰਿਟੀ ਏਜੰਸੀ (ਸਿਸਾ) ਦੇ ਦਾਅਵਾ ਕੀਤਾ ਇਹ ਇਹਨਾ ਹੈਕਰਾਂ ਦੀ ਕਮਾਂਡ ਚੀਨ ਦੇ ਹੱਥਾਂ ‘ਚ ਹੈ।
ਐਫਬੀਆਈ ਦੇ ਮੁਤਾਬਿਕ ਦੂਰ ਸੰਚਾਰ ਕੰਪਨੀਆਂ ਦੇ ਸਿਸਟਮ ‘ਚ ਘਾਤ ਲਗਾਉਣ ਵਾਲਿਆਂ ਦੇ ਨਿਸ਼ਾਨੇ ਤੇ ਕੱਲਾ ਟਰੈਜਰੀ ਡਿਪਾਰਟਮੈਂਟ ਨਹੀਂ ਸੀ । ਹੈਕਰ ਇਨਫੋਰਸਮੈਂਟ ਵਰਗੀਆਂ ਏਜੰਸੀਆਂ ਅਤੇ ਉਹਨਾ ਨਾਲ ਜੁੜੇ ਲੋਕਾਂ ਦੇ ਫੋਨ ਵੀ ਸੁਣ ਰਹੇ ਸਨ । ਇਸਦੇ ਜਰੀਏ ਚੀਨ ਇਹ ਪਤਾ ਲਗਾ ਰਿਹਾ ਹੈ ਕਿ ਅਮਰੀਕਾ ਕਿਹੜੇ ਵਿਦੇਸ਼ੀ ਜਾਸੂਸਾਂ ਦੀ ਨਿਗਰਾਨੀ ਕਰ ਰਿਹਾ ਹੈ। ਹਾਲ ਵਿੱਚ ਹੀ , ਅਮਰੀਕਾ ਦੀਆਂ ਦੋ ਵੱਡੀਆਂ ਟੈਲੀਫੂਨ ਕੰਨਪੀਆਂ, ਏਟੀਐਂਡਟੀ ਅਤੇ ਵੇਰੀਜਾਨ ਨੇ ਵੀ ਸਵੀਕਾਰ ਕੀਤਾ ਕਿ ਉਹ ਚੀਨ ਨਾਲ ਜੁੜੇ ਸਾਲਟ ਟਾਈਫੂਨ ਸਾਈਬਰ ਜਾਸੂਸੀ ਅਪਰੇਸ਼ਨ ਦੇ ਨਿਸ਼ਾਨੇ ਉਪਰ ਸਨ । 7 ਹੋਰ ਸਿਖਰਲੀਆਂ ਕੰਪਨੀਆਂ ਨੂੰ ਹੈਕਰਾਂ ਨੇ ਨਿਸ਼ਾਨਾ ਬਣਾਇਆ ਸੀ ।
ਅਮਰੀਕਾ ਦੇ ਵਿੱਤ ਮੰਤਰਾਲੇ ਤੇ ਸਾਈਬਰ ਹਮਲਾ
Total Views: 358 ,
Real Estate



















