ਸਿਖਿਆਰਥੀ

ਪ੍ਰਿਤਪਾਲ ਮਲਕਾਣਾ
ਕੱਲਿਆਂ ਦਾ ਰਹਿਣਾ ਕੀ ਰਹਿਣਾ,
ਮਿੱਤਰਾਂ ਨੂੰ ਕਹਿਣਾ ਕੀ ਕਹਿਣਾ,
ਐਥੇ ਆਪਣੇ ਘੱਟ ਲਿਖਾਉਂਦੇ ਨੇ, ਤਾਹੀਓਂ ਕੁੱਝ ਲਿਖਣਾ ਪੈਂਦਾ ਏ,
ਸੱਜਣਾਂ ਤੋਂ ਸਿੱਖਣਾ ਔਖ ਲੱਗੇ, ਦੁਸ਼ਮਣ ਤੋਂ ਸਿੱਖਣਾ ਪੈਂਦਾ ਏ।
ਕੱਲਿਆਂ ਦਾ ਰਹਿਣਾ ਕੀ ਰਹਿਣਾ,
ਗੁੜ ਸਾਰਾ ਦਿਨ ਨਹੀਂ ਖਾ ਹੁੰਦਾ, ਸੂਗਰ ਦਾ ਡਰ ਸਤਾ ਦੇਵੇ,
ਵਿੱਚ ਕੌੜਾ ਘੁੱਟ ਵੀ ਭਰਦੇ ਹਾਂ, ਜ਼ੋ ਸਿਹਤ ਨੂੰ ਨਵੀਂ ਦਵਾ ਦੇਵੇ,
ਰੱਖ balance ਚੱਲਣਾ ਠੀਕ ਰਹੇ, ਟੀਚਾ ਵੀ ਮਿੱਥਣਾ ਪੈਂਦਾ ਏ,
ਸੱਜਣਾਂ ਤੋਂ ਸਿੱਖਣਾ ਔਖ ਲੱਗੇ, ਦੁਸ਼ਮਣ ਤੋਂ ਸਿੱਖਣਾ ਪੈਂਦਾ ਏ।
ਕੱਲਿਆਂ ਦਾ ਰਹਿਣਾ ਕੀ ਰਹਿਣਾ,
ਜਦ ਵੈਰੀਆਂ ਦੇ ਨਾਲ ਖੜ ਜਾਂਦੇ, ਜਿਹੜੇ ਜਾਨੋ ਵੱਧ ਪਿਆਰੇ ਸੀ,
ਮਿਲ ਘੁੱਟ ਕੇ ਜੱਫੀਆਂ ਪਾਉਣ ਲੱਗੇ, ਜਿਹੜੇ ਮੁੱਢੋਂ ਹੀ ਦੁਰਕਾਰੇ ਸੀ,
ਕੀ ਨਫ਼ਰਤ ਕਰਨੀ ਉਹਨਾਂ ਨੂੰ, ਐਵੇਂ ਵੈਰੀ ਦਿੱਸਣਾ ਪੈਂਦਾ ਏ,
ਸੱਜਣਾਂ ਤੋਂ ਸਿੱਖਣਾ ਔਖ ਲੱਗੇ, ਦੁਸ਼ਮਣ ਤੋਂ ਸਿੱਖਣਾ ਪੈਂਦਾ ਏ।
ਕੱਲਿਆਂ ਦਾ ਰਹਿਣਾ ਕੀ ਰਹਿਣਾ,
ਬਸਤੀ ਵਿੱਚ ਰਹੀ ਮੁਹੱਬਤ ਨਾ, ਮੌਸਮ ਨੇ ਪਲਟੀ ਮਾਰ ਲਈ,
ਗੱਲ ਮੁੱਕੀ ਆਣ ਮੁਕੱਦਰਾਂ ਤੇ, ਜਦ ਸਾਡੀ ਨਾ ਕਿਸੇ ਸਾਰ ਲਈ,
ਮੰਨਿਆ ਮਲਕਾਣਾ ਸੱਜਣ ਸੀ, ਸੱਚ ਸੱਜਣ ਵੀ ਨਾ ਕਹਿੰਦਾ ਏ,
ਸੱਜਣਾਂ ਤੋਂ ਸਿੱਖਣਾ ਔਖ ਲੱਗੇ, ਦੁਸ਼ਮਣ ਤੋਂ ਸਿੱਖਣਾ ਪੈਂਦਾ ਏ।
ਕੱਲਿਆਂ ਦਾ ਰਹਿਣਾ ਕੀ ਰਹਿਣਾ,