ਵਿਧਾਨ ਸਭਾ ਚੋਣਾਂ ਦਾ ਐਲਾਨ ਦੇ ਐਲਾਨ ਬਾਰੇ ਵੱਡੀ ਖ਼ਬਰ

ਚੋਣ ਕਮਿਸ਼ਨ ਅਗਲੇ ਸਾਲ ਯਾਨੀ 2027 ਦੀ ਸ਼ੁਰੂਆਤ ਵਿਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਪੂਰੀ ਤਰ੍ਹਾਂ ਜੁਟ ਗਿਆ ਹੈ।ਚੋਣ ਕਮਿਸ਼ਨ ਨੇ ਸੂਬਿਆਂ ਵਿਚ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀਆਂ ਟੀਮਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਪਹਿਲੀ ਟੀਮ ਉੱਤਰਾਖੰਡ ਭੇਜੀ ਗਈ ਹੈ। ਮਿਲ ਰਹੇ ਸੰਕੇਤਾਂ ਮੁਤਾਬਕ ਚੋਣ ਕਮਿਸ਼ਨ ਵੀ 15 ਦਸੰਬਰ ਤੱਕ ਪੰਜਾਂ ਸੂਬਿਆਂ ਦਾ ਦੌਰਾ ਪੂਰਾ ਕਰ ਲਵੇਗਾ। ਅਜਿਹੇ ਵਿਚ 15 ਦਸੰਬਰ ਤੋਂ ਬਾਅਦ ਇਨ੍ਹਾਂ ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ।
Real Estate