ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਤਾਰਾਨਗਰ ਤਹਿਸੀਲ ਦੇ ਚਾਂਗੋਈ ਪਿੰਡ ’ਚ ਇਕ ਪਿਤਾ ਨੇ ਸਰਪੰਚ ਚੋਣ ਲੜਨ ਦੀ ਜ਼ਿੱਦ ’ਚ ਅਪਣੇ ਇਕਲੌਤੇ ਪੁੱਤਰ ਅਤੇ ਨੂੰਹ ਨੂੰ ਬੋਲੈਰੋ ਗੱਡੀ ਨਾਲ ਦਰੜ ਕੇ ਕਤਲ ਕਰ ਦਿਤਾ।ਤਾਰਾਨਗਰ ਥਾਣਾ ਪੁਲਿਸ ਅਨੁਸਾਰ ਪਿੰਡ ’ਚ ਰਹਿਣ ਵਾਲਾ ਰਾਮਚੰਦਰ ਜਾਟ ਚਾਂਗੋਈ ਤੋਂ ਸਰਪੰਚ ਦੀ ਚੋਣ ਲੜਨਾ ਚਾਹੁੰਦਾ ਸੀ। ਉਸ ਦੇ ਪੁੱਤਰ ਰਵਿੰਦਰ ਅਤੇ ਨੂੰਹ ਮਹਿੰਦਰਾ ਵਲੋਂ ਇਸ ਲਈ ਮਨਾ ਕਰਨ ’ਤੇ ਇਸ ਮੁੱਦੇ ’ਤੇ ਪਰਵਾਰ ’ਚ ਝਗੜਾ ਚੱਲ ਰਿਹਾ ਸੀ। ਮੰਗਲਵਾਰ ਰਾਤ ਨੂੰ ਘਰ ’ਚ ਪਿਤਾ ਅਤੇ ਪੁੱਤਰ ਵਿਚਕਾਰ ਝਗੜਾ ਹੋ ਗਿਆ।
Real Estate




















