‘ਐਂਟੀ ਡਰੋਨ ਬੱਸ’ ਦਾ ਸਿਪਾਹੀ 15 ਕਿੱਲੋ ਹੈਰੋਇਨ ਸਮੇਤ ਕੌਮਾਂਤਰੀ ਸਰਹੱਦ ਤੋਂ ਫੜਿਆ

ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਲਾਏ ‘ਐਂਟੀ ਡਰੋਨ ਸਿਸਟਮ’ ’ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਹੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ। ‘ਬਾਜ ਅੱਖ’ ਬੈਨਰ ਹੇਠ ਕੌਮਾਂਤਰੀ ਸਰਹੱਦ ’ਤੇ ਖੜ੍ਹੀ ਕੀਤੀ ‘ਐਂਟੀ ਡਰੋਨ ਸਿਸਟਮ’ ਵਾਲੀ ਬੱਸ ’ਤੇ ਤਾਇਨਾਤ ਪੰਜਾਬ ਪੁਲੀਸ ਦੇ ਸਿਪਾਹੀ ਕਰਮ ਸਿੰਘ (729) ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਬੀ.ਐੱਸ.ਐੱਫ਼. ਨੇ ਲੰਘੀ ਰਾਤ ਫੜਿਆ ਹੈ।ਤਰਨ ਤਾਰਨ ਪੁਲੀਸ ਦਾ ਸਿਪਾਹੀ ਕਰਮ ਸਿੰਘ ਪਿੰਡ ਭੂਸੇ ਦਾ ਰਹਿਣ ਵਾਲਾ ਹੈ ਅਤੇ ਥਾਣਾ ਖਾਲੜਾ ਦੇ ਖੇਤਰ ਵਿੱਚ ਕੌਮਾਂਤਰੀ ਸਰਹੱਦ ’ਤੇ ਐਂਟੀ ਡਰੋਨ ਸਿਸਟਮ ’ਤੇ ਉਸ ਦੀ ਤਾਇਨਾਤੀ ਸੀ। ਉਸ ਕੋਲੋਂ 15 ਕਿੱਲੋ ਹੈਰੋਇਨ ਫੜੀ ਗਈ ਹੈ। ਪੰਜਾਬ ਪੁਲੀਸ ਨੇ ਜਿਸ ਸਿਪਾਹੀ ਨੂੰ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਕੀਤਾ, ਉਹ ਸਿਪਾਹੀ ਹੀ ਨਸ਼ੇ ਦਾ ਸੌਦਾਗਰ ਨਿਕਲਿਆ।

Real Estate