ਸੁਖਨੈਬ ਸਿੰਘ ਸਿੱਧੂ
ਰੌਲ੍ਹਾ ਚੱਲ ਰਿਹਾ , ਇਹਨੇ ਗਾਲ੍ਹ ਕੱਢੀ ਉਹਨੇ ਗਾਲ੍ਹ ਕੱਢੀ ਅਤੇ ਫੇਰ ਅੱਗਿਓ ਉਹ ਵੀ ਜੇ ਗਾਲ੍ਹ ਕੱਢ ਦਿੰਦਾ ਫਿਰ ਕੀ ਰਹਿਣਾ ਸੀ ਇਹਦੇ ਰੁਤਬੇ ਦਾ ।
ਇਹ ਗਾਲ੍ਹਾਂ ਦੇਣਾ ਮਨੁੱਖੀ ਸੁਭਾਅ ‘ਚ ਹੈ , ਬਹੁਤੇ ਵਾਰ ਗਾਲ੍ਹ ਉਦੋਂ ਨਿਕਲਦੀ ਜਦੋਂ ਤੁਹਾਡੇ ਕੋਲ ਦਲੀਲ ਨਾਲ ਗੱਲ ਕਰਨ ਲਈ ਯੋਗ ਸ਼ਬਦ ਨਹੀਂ ਹੁੰਦੇ । ਕੁਝ ਲੋਕਾਂ ਲਈ ਤਕੀਆ ਕਲਾਮ ਹੁੰਦਾ ।
ਵੈਸੇ ਤਾਂ ਕੀ ਪੰਜਾਬੀ ਕੀ ਬੰਗਾਲੀ ,ਬਿਹਾਰੀ ਅਤੇ ਅੰਗਰੇਜੀ ਸਾਰੀਆਂ ਭਾਸ਼ਾਵਾਂ ਵਿੱਚ ਗਾਲ੍ਹਾਂ ਨੂੰ ਬਹੁਤ ‘ਉੱਚਾ ਰੁਤਬਾ’ ਹਾਸਿਲ , ਬਿਨਾ ਸ਼ੱਕ ਇੱਕ ਗਾਲ੍ਹ ਹਜ਼ਾਰਾਂ ਸਾਰਥਿਕ ਸ਼ਬਦਾਂ ਤੇ ਭਾਰੂ ਪੈ ਜਾਂਦੀ ਜੇ ਇਹ ਰੁਤਬਾ ਐਡਾ ਵੱਡਾ ਨਾ ਹੁੰਦਾ ਤਾਂ ਲੋਕ ਇਹਨੂੰ ਵਰਤਦੇ ਕਿਉ ?
ਮੇਰੇ ਇੱਕ ਜਾਣਕਾਰ ਹਨ ਉਹਨਾ ਨੇ ਗਾਲ੍ਹਾਂ ਤੇ ਪੀਐਚਡੀ ਕੀਤੀ ਹੋਈ ਹੈ , ਇੱਕ ਹੋਰ ਪ੍ਰੋਫੈਸਰ ਕੁੜੀ ਬਾਰੇ ਮੈਂ ਸੁਣਿਆ ਉਹਨਾ ਦਾ ਥੀਸਸ ਵੀ ‘ਗਾਲ੍ਹਾਂ’ ਸੀ। ਪਿੱਠ ਪਿੱਛੇ ਗਾਲ੍ਹ ਕੱਢਣੀ ਆਮ ਗੱਲ ਹੈ , ਵੱਡੇ ਰੁਤਬੇ ਵਾਲਿਆਂ ਨੂੰ ਲੋਕ ਪਿੱਠ ਪਿੱਛੇ ਗਾਲ੍ਹਾਂ ਦਿੰਦੇ ਹਨ ਅਤੇ ਮੂੰਹ ਤੇ ਚਾਪਲੂਸੀ ਕਰਦੇ ਹਨ।
ਹਰੇਕ ਭਾਸ਼ਾ ‘ਚ ਗਾਲ੍ਹਾਂ ਕੱਢਦੇ ਹਨ ਕਮਜ਼ੋਰ ਨੂੰ ਮੂੰਹ ਤੇ , ਤਕੜੇ ਨੂੰ ਪਿੱਠ ਪਿੱਛੇ ਅਤੇ ਜੇ ਕਿਸੇ ਤਕੜੇ ਬੰਦੇ ਬਾਰੇ ਬੋਲਣਾ ਹੋਵੇ ਤਾਂ ਉਹਦਾ ਨਾ ਲੈ ਕੇ ਕੱਢੀ ਜਾਂਦੀ ਕਿ ਅਸੀਂ ਕਿਸੇ ਤਰ੍ਹਾਂ ਡਰਦੇ ਹਨ, ਜਿਵੇਂ ਇੱਕ ਵੱਡੇ ਅਕਾਲੀ ਲੀਡਰ ਨੇ ਸੁਖਬੀਰ ਬਾਰੇ ਕੱਢੀ ਸੀ ।
ਕੇਰਾਂ ਟੋਰਾਂਟੋ ਦੇ ਰੇਡੀਓ ਤੋਂ ਸਿਕੰਦਰ ਸਿੰਘ ਮਲੂਕਾ ਨੇ ਰਣਇੰਦਰ ਸਿੰਘ ਬਾਰੇ ਗੱਲ ਕਰਦਿਆਂ ਗਾਲ੍ਹ ਕੱਢ ਦਿੱਤੀ ।
ਹੁਣ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬੋਲਬਾਣੀ ਦਾ ਮਸਲਾ ਚੱਲ ਰਿਹਾ , ਉਹਦੇ ਵੱਲੋਂ ਬੋਲੇ ਸ਼ਬਦਾਂ ਤੇ ਬਾਦਲਾਂ ਹਿਮਾਇਤੀ ਧਿਰ ਵਿੱਚੋਂ ਨਾ ਬੀਬੀਆਂ ਨੂੰ ਇਹ ਵਰਤਾਰਾ ਮਾੜਾ ਲੱਗਦਾ ਨਾ ਉਹਨਾ ਦੇ ਲੀਡਰਾਂ ਨੂੰ ਪਰ ਜਦਕਿ ਸੱਤਾਧਾਰੀ ਧਿਰ ਵਾਲੇ ਤਾਂ ਨੋਟਿਸ ਜਾਰੀ ਕਰੀ ਜਾਂਦੇ ।
ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ‘ਸਾਲਾ’ ਕਹੇ ਜਾਣ ਦੀ ਚਰਚਾ ਨਾਲ ਚੱਲ ਪਈ ਹੈ। ਪਰ ਜਥੇਦਾਰਾਂ ਦਾ ਕਿਰਦਾਰ ਨੂੰ ਕਿਸ ਤਰ੍ਹਾਂ ਉਛਾਲਿਆ ਜਾ ਰਿਹਾ ਇਹ ਵੀ ਸਾਹਮਣੇ ਅਤੇ ਇਹ ਵੀ ਸਾਹਮਣੇ ਰੱਖਣਾ ਚਾਹੀਦਾ ਇਹ ਜਿਹੜੇ ਜਥੇਦਾਰਾਂ ਦੇ ਕਿਰਦਾਰ ਤੇ ਇਸ ਤਰ੍ਹਾਂ ਦੋਸ਼ ਲੱਗਦੇ ਰਹੇ ਜਾਂ ਉਹ ਦੋਸ਼ੀ ਰਹੇ ਉਹਨਾ ਖਿਲਾਫ਼ ਪਹਿਲਾਂ ਕਿਹੜੀਆਂ ਕਾਰਵਾਈਆਂ ਹੋਈਆਂ । ਪਰ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਜਦੋਂ ਵਿਰਸਾ ਸਿੰਘ ਵਲਟੋਹਾ ਤੋਂ ਜਵਾਬ ਤਲਬੀ ਹੋ ਰਹੀ ਤਾਂ ਬਾਕੀ ਜਥੇਦਾਰਾਂ ਨਾਲੋਂ ਗਿਆਨੀ ਹਰਪ੍ਰੀਤ ਸਿੰਘ ਕਿਵੇਂ ਉਛਲ ਉਛਲ ਪੈ ਰਹੇ ਸਨ ,ਸਿੱਖ ਸਾਹਿਬਾਨ ਦਾ ਬੋਲਣ ਇਹ ਤਰੀਕਾ ਵੀ ਕਿੰਨਾ ਸਹੀ ਹੈ।
ਗੱਲਾਂ ਗੱਲਾਂ ‘ਚ ਗਾਲ੍ਹਾਂ ਦੀ ਗੱਲ ਚੱਲ ਪਈ ਅਤੇ ਅਸਲੀ ਮਸਲੇ ਤੇ ਕੋਈ ਵਿਚਾਰ ਨਹੀਂ ਹੋ ਰਹੀ ਹੈ।
ਗਾਲ੍ਹ ਤੁਹਾਡਾ ਅਸਲੀ ਕਿਰਦਾਰ ਸਾਹਮਣੇ ਲਿਆ ਦਿੰਦੀ , ਗਾਲ੍ਹ ਸਾਡਾ ਸਭਿਆਚਾਰ ਵੀ ਹੈ , ਜਿਹੜਾ ਅਸੀਂ ਕਦੇ ਛੱਡ ਨਹਂੀ ਰਹੇ । ਮਰਿਆਦਾ , ਧਰਮ ਫਲਸਫਾ ਅਤੇ ਹੋਰ ਵੱਡੀਆਂ ਗੱਲਾਂ ਕਰਨ ਵਾਲੇ ਫੇਕ ਆਈਡੀ ਬਣਾ ਕੇ ਕਿੰਨੀਆਂ ਗਾਲ੍ਹਾਂ ਉਹਨਾਂ ਲੋਕਾਂ ਬਾਰੇ ਲਿਖਦੇ ਜਿਹੜੇ ਉਹਨਾ ਦੇ ਵਿਚਾਰਾਂ ਨਾਲ ਸਹਿਮਤ ਨਹੀਂ ।
ਕਿਸੇ ਇੱਕ ਨੂੰ ਨਿਸ਼ਾਨਾ ਬਣਾ ਲੈਣਾ ਬਹੁਤ ਸੌਖਾ ਹੁੰਦਾ ਅਤੇ ਇਹ ਸਭ ਕੁਝ ਸੌਖਿਆ ਹੋ ਵੀ ਰਿਹਾ ।



















