ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਕੈਨੇਡਾ ਵਾਲਾ ਦੌਰਾ ਚਰਚਾ ਵਿੱਚ ਆ ਗਿਆ ਹੈ । ਕੈਨੇਡਾ ਵਿੱਚ ਹੁੰਦੇ ਹੋਏ ਮੰਤਰੀ ਦੀ ਹਾਜ਼ਰੀ ਪੰਜਾਬ ਵਿੱਚ ਵੀ ਦਿਖ ਰਹੀ ਸੀ ਕਿਉਂ ਕਿ ਪੰਜਾਬ ਦੇ ਵਿੱਚ ਹਰਜੋਤ ਬੈਂਸ ਦੀ ਸਰਕਾਰੀ ਗੱਡੀ ਵੱਖ-ਵੱਖ ਥਾਵਾਂ ਤੇ ਘੁੰਮਦੀ ਰਹੀ, ਉਹਨਾਂ ਵੱਲੋਂ ਇਸ ਸਬੰਧੀ ਭੱਤੇ ਵਸੂਲ ਕੀਤੇ ਜਾਣ ਦੇ ਦੋਸ਼ ਲੱਗੇ ਹਨ। ਜਲੰਧਰ ਦੇ ਐਕਟਵਿਸਟ ਵੱਲੋਂ ਸਾਹਮਣੇ ਲਿਆਂਦੇ ਅੰਕੜਿਆਂ ਅਨੁਸਾਰ ਇਹ ਪਤਾ ਲੱਗਦਾ ਕਿ ਹਰਜੋਤ ਬੈਂਸ ਜਿਹੜੇ ਟਾਈਮ ਚ ਕੈਨੇਡਾ ਗਿਆ ਉਦੋਂ ਉਹਦੇ ਕੋਲੇ ਕੇਂਦਰ ਸਰਕਾਰ ਤੋਂ ਅਧਿਕਾਰਤ ਮਨਜ਼ੂਰੀ ਵੀ ਨਹੀਂ ਸੀ । ਇਸ ਮਾਮਲੇ ਚ ਅੱਜ ਸਰਕਾਰ ਵੱਲੋਂ ਅਦਾਲਤ ਵਿੱਚ ਐਫੀਡੈਵਿਟ ਪੇਸ਼ ਕਰਨਾ ਸੀ ਜੋ ਨਹੀਂ ਕੀਤਾ ਜਾ ਸਕਿਆ ਤੇ ਹੁਣ ਹਾਈਕੋਰਟ ਨੇ 18 ਨਵੰਬਰ ਨੂੰ ਫਾਈਲ ਕਰਨ ਦੇ ਵਾਸਤੇ ਆਖਿਆ।
Real Estate




















