Airport ’ਤੇ 3.84 ਕਰੋੜ ਰੁਪਏ ਦਾ ਸੋਨਾ ਅਤੇ ਗਾਂਜਾ ਜ਼ਬਤ

Delhi ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ 24 ਤੋਂ 26 ਅਕਤੂਬਰ ਦਰਮਿਆਨ ਲਗਪਗ 3.84 ਕਰੋੜ ਰੁਪਏ ਦਾ ਸੋਨਾ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਨ੍ਹਾਂ ਮਾਮਲਿਆਂ ਵਿੱਚ ਬੈਂਕਾਕ ਅਤੇ ਸ਼ਾਰਜਾਹ ਤੋਂ ਆਏ ਯਾਤਰੀਆਂ ਕੋਲੋਂ 3.37 ਕਰੋੜ ਰੁਪਏ ਦਾ 9.6 ਕਿਲੋ ਤੋਂ ਵੱਧ ਗਾਂਜਾ (ਮੈਰੀਜੁਆਨਾ) ਅਤੇ 47.38 ਲੱਖ ਰੁਪਏ ਦਾ 332 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।ਟਰਮੀਨਲ 3 ’ਤੇ ਕੀਤੀ ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਬੈਂਕਾਕ ਤੋਂ ਆਏ ਦੋ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਹਿਲੇ ਮਾਮਲੇ ਵਿੱਚ 24 ਅਕਤੂਬਰ ਨੂੰ ਇੱਕ ਯਾਤਰੀ ਦੇ ਸਾਮਾਨ ਦੀ ਐਕਸ-ਰੇਅ ਸਕ੍ਰੀਨਿੰਗ ਦੌਰਾਨ 1.48 ਕਰੋੜ ਰੁਪਏ ਕੀਮਤ ਦਾ 4,229 ਗ੍ਰਾਮ ਗਾਂਜਾ ਬਰਾਮਦ ਹੋਇਆ। ਇਸੇ ਤਰ੍ਹਾਂ 26 ਅਕਤੂਬਰ ਨੂੰ ਦੂਜੇ ਯਾਤਰੀ ਦੇ ਟਰਾਲੀ ਬੈਗ ’ਚੋਂ 1.89 ਕਰੋੜ ਰੁਪਏ ਕੀਮਤ ਦਾ 5,426 ਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ। ਦੋਵਾਂ ਮਾਮਲਿਆਂ ਵਿੱਚ ਮੁੱਢਲੀ ਜਾਂਚ ਦੌਰਾਨ ਗਾਂਜੇ ਦੀ ਪੁਸ਼ਟੀ ਹੋਣ ਤੋਂ ਬਾਅਦ NDPS ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Total Views: 1 ,
Real Estate