ਇਜ਼ਰਾਈਲ ਦੀਆਂ ਸੰਸਦੀ ਚੋਣਾਂ ਦੇ ਅੰਸ਼ਕ ਨਤੀਜਿਆਂ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲਾ ਧੜਾ ਵਿਰੋਧੀ ਧਿਰ ਤੋਂ ਅੱਗੇ ਚੱਲ ਰਿਹਾ ਹੈ। ਬੁੱਧਵਾਰ ਸਵੇਰੇ 10 ਵਜੇ ਤੱਕ 72.4 ਫ਼ੀਸਦੀ ਬੈਲਟ ਬਕਸਿਆਂ ਦੀ ਗਿਣਤੀ ਮੁਤਾਬਕ, ਸੱਤਾਧਾਰੀ ਧੜੇ ਨੂੰ 54 ਅਤੇ ਸਾਬਕਾ ਫ਼ੌਜ ਮੁਖੀ ਗਾਦੀ ਆਇਜ਼ਨਕੋਟ ਦੀ ਅਗਵਾਈ ਵਾਲੇ ਵਿਰੋਧੀ ਧੜੇ ਨੂੰ 48 ਸੀਟਾਂ ਮਿਲਣ ਦਾ ਅਨੁਮਾਨ ਹੈ। ਅਰਬ ਪੱਖੀ ਪਾਰਟੀਆਂ ਨੂੰ 18 ਸੀਟਾਂ ਮਿਲਣ ਦੀ ਸੰਭਾਵਨਾ ਹੈ।ਇਹ ਅੰਕੜੇ ਆਰਜ਼ੀ ਹਨ ਅਤੇ ਗਿਣਤੀ ਪੂਰੀ ਹੋਣ ’ਤੇ ਬਦਲ ਸਕਦੇ ਹਨ। ਮੰਗਲਵਾਰ ਨੂੰ ਵੋਟਿੰਗ ਖ਼ਤਮ ਹੋਣ ਮਗਰੋਂ ਜਾਰੀ ਹੋਏ ਬਹੁਤੇ ਐਗਜ਼ਿਟ ਪੋਲ ਵਿੱਚ ਵਿਰੋਧੀ ਧੜੇ ਨੂੰ ਮਾਮੂਲੀ ਲੀਡ ਦਿੱਤੀ ਗਈ ਸੀ। ਕਿਸੇ ਵੀ ਧੜੇ ਨੂੰ 120 ਮੈਂਬਰੀ ਸੰਸਦ ‘ਨੇਸੈੱਟ’ ਵਿੱਚ ਸਰਕਾਰ ਬਣਾਉਣ ਲਈ ਲੋੜੀਂਦੀਆਂ 61 ਸੀਟਾਂ ਮਿਲਦੀਆਂ ਨਹੀਂ ਦਿਖਾਈਆਂ ਗਈਆਂ।
Real Estate




















