ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਵੱਲੋਂ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਅਥਾਰਟੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕੈਂਸਰ ਵਿਰੋਧੀ ਦਵਾਈਆਂ ਦੇ 543 ਬ੍ਰਾਂਡਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ, ਜਿਸ ਤਹਿਤ ਕੁਝ ਦਵਾਈਆਂ ਦੀਆਂ ਕੀਮਤਾਂ ਵਿੱਚ 90 ਫੀਸਦੀ ਤੋਂ ਵੀ ਵੱਧ ਦੀ ਕਟੌਤੀ ਹੋਈ ਹੈ। ਦਵਾਈਆਂ ਦੀਆਂ ਇਹ ਨਵੀਆਂ ਅਤੇ ਘਟੀਆਂ ਹੋਈਆਂ ਪ੍ਰਚੂਨ ਕੀਮਤਾਂ (MRPs) 9 ਨਵੰਬਰ ਤੋਂ ਲਾਗੂ ਹੋ ਜਾਣਗੀਆਂ।ਕੀਮਤਾਂ ਵਿੱਚ ਇਹ ਵੱਡੀ ਸੋਧ ਐੱਨ ਪੀ ਪੀ ਏ ਦੇ 17 ਅਕਤੂਬਰ ਦੇ ਉਸ ਫੈਸਲੇ ਦਾ ਨਤੀਜਾ ਹੈ, ਜਿਸ ਵਿੱਚ 137 ਗੈਰ-ਅਨੁਸੂਚਿਤ ਕੈਂਸਰ ਵਿਰੋਧੀ ਦਵਾਈਆਂ ਦੇ ਟਰੇਡ ਮਾਰਜਿਨ (ਵਪਾਰਕ ਮੁਨਾਫੇ) ਨੂੰ ਤਰਕਸੰਗਤ ਬਣਾਉਣ ਦਾ ਫੈਸਲਾ ਲਿਆ ਗਿਆ ਸੀ।ਜਿਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ, ਉਨ੍ਹਾਂ ਵਿੱਚ ਛਾਤੀ ਦੇ ਕੈਂਸਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਆਰ ਪੀ ਜੀ (RPG) ਲਾਈਫ ਸਾਇੰਸਿਜ਼ ਦੀ ‘ਅਨਾਰਜ਼ੋਲ’ ਸ਼ਾਮਲ ਹੈ। ਇਸ ਦੀਆਂ 10 ਗੋਲੀਆਂ ਦੇ ਪੈਕ ਦੀ ਕੀਮਤ 695.76 ਰੁਪਏ ਤੋਂ ਘਟਾ ਕੇ ਹੁਣ ਮਹਿਜ਼ 73 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਡਾ. ਰੈੱਡੀਜ਼ ਲੈਬਾਰਟਰੀਜ਼ ਦੇ ਅਜ਼ੈਸੀਟਿਨ ਇੰਜੈਕਸ਼ਨ ਦੀ ਕੀਮਤ 6,337 ਰੁਪਏ ਤੋਂ ਘਟਾ ਕੇ 1,495.04 ਰੁਪਏ ਰਹਿ ਗਈ ਹੈ। ਐਬਟ (Abbott) ਹੈਲਥਕੇਅਰ ਦੇ ਬੇਵਾਸੀਜ਼ੈਬ ਇੰਜੈਕਸ਼ਨ ਦੀ 4 ਮਿਲੀਲੀਟਰ ਸ਼ੀਸ਼ੀ ਦੀ ਕੀਮਤ ਪਹਿਲਾਂ ਵਾਲੇ 21,767.70 ਰੁਪਏ ਦੇ ਮੁਕਾਬਲੇ ਹੁਣ 5,930.13 ਰੁਪਏ ਹੋਵੇਗੀ, ਜਦਕਿ ਆਰ ਪੀ ਜੀ ਲਾਈਫ ਸਾਇੰਸਿਜ਼ ਦੇ ਡੇਬਰੂਮੈਬ ਇੰਜੈਕਸ਼ਨ (1 ਮਿਲੀਲੀਟਰ ਪ੍ਰੀ-ਫਿਲਡ ਸਰਿੰਜ) ਦੀ ਕੀਮਤ 22,031.25 ਰੁਪਏ ਤੋਂ ਘਟ ਕੇ 5,941 ਰੁਪਏ ਹੋ ਗਈ ਹੈ। ਆਰ ਪੀ ਜੀ ਲਾਈਫ ਸਾਇੰਸਿਜ਼ ਦੇ ਐਨੂਟਾ ਕੈਪਸੂਲ (28 ਕੈਪਸੂਲਾਂ ਦਾ ਪੈਕ) ਦੀ ਨਵੀਂ ਕੀਮਤ 2,232 ਰੁਪਏ ਹੋਵੇਗੀ, ਜੋ ਪਹਿਲਾਂ 6,578.20 ਰੁਪਏ ਸੀ। ਨੈਟਕੋ ਫਾਰਮਾ ਦੀਆਂ ਡਾਸਾਨੈਟ 20 ਦੀਆਂ 60 ਗੋਲੀਆਂ ਦੀ ਕੀਮਤ 2,812.50 ਰੁਪਏ ਤੋਂ ਘਟ ਕੇ 1,085.93 ਰੁਪਏ ਅਤੇ ਨਿਓਨ ਲੈਬਾਰਟਰੀਜ਼ ਦੀਆਂ ਅਰਲਿਬ ਦੀਆਂ 30 ਗੋਲੀਆਂ ਵਾਲੀ ਬੋਤਲ ਦੀ ਕੀਮਤ 4,637.45 ਰੁਪਏ ਤੋਂ ਘਟਾ ਕੇ 2,008 ਰੁਪਏ ਕਰ ਦਿੱਤੀ ਗਈ ਹੈ। ਮੁਨਾਫੇ ਨੂੰ ਤਰਕਸੰਗਤ ਬਣਾਉਣ ਦੀ ਇਸ ਪ੍ਰਕਿਰਿਆ ਤਹਿਤ ਸ਼ਾਮਲ ਕੀਤੀਆਂ ਗਈਆਂ 137 ਦਵਾਈਆਂ ਵਿੱਚ 20 ਤੋਂ ਵੱਧ ਕਿਸਮਾਂ ਦੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਇਮਯੂਨੋਥੈਰੇਪੀ ਦਵਾਈਆਂ ਸ਼ਾਮਲ ਹਨ।
ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ 90 ਫ਼ੀਸਦੀ ਤੱਕ ਦੀ ਕਟੌਤੀ ,ਨਵੀਆਂ ਦਰਾਂ 9 ਨਵੰਬਰ ਤੋਂ ਲਾਗੂ
Total Views: 2 ,
Real Estate




















