ਲੁਧਿਆਣਾ ਲੋਕ ਸਭਾ ਹਲਕਾ 9 ਵਾਰ ਕਾਂਗਰਸੀ ਉਮੀਦਵਾਰ ਜਿਤਾਉਣ ਵਾਲੇ ਐਂਤਕੀ ਕੀਹਦੀ ਕਿਸਮਤ ਖੋਲ੍ਹਣਗੇ

ਸੁਖਨੈਬ ਸਿੰਘ ਸਿੱਧੂ
ਲੋਕ ਸਭਾ ਹਲਕਾ ਲੁਧਿਆਣਾ ਇਸ ਵਾਰ ਚੋਣਾਂ ਵਿੱਚ ਅਹਿਮ ਹਲਕਾ ਬਣਿਆ ਹੋਇਆ ਹੈ। ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਮੈਦਾਨ ਵਿੱਚ ਹਨ । 2014 ਵਿੱਚ ਉਨ੍ਹਾਂ ਨੇ ਬਹੁਤ ਵੱਡੀ ਲੀਡ ਜਿੱਤ ਹਾਸਲ ਕੀਤੀ ਸੀ । ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਚੌਥੇ ਨੰਬਰ ਤੇ ਰਹੇ ਸਨ , ਹੁਣ ਬੈਂਸ ਦਾ ਸਿੱਧਾ ਮੁਕਾਬਲਾ ਇੱਕ ਵਾਰ ਫਿਰ ਬਿੱਟੂ ਨਾਲ ਹੈ।
ਇਸ ਹਲਕੇ ਬਾਰੇ ਕੁਝ ਤੱਥ ਇਸ ਤਰ੍ਹਾਂ ਹਨ ।
ਕਾਂਗਰਸ ਨੇ ਇੱਥੋਂ 9 ਵਾਰ ਜਿੱਤ ਹਾਸਲ ਕੀਤੀ ਅਤੇ 5 ਵਾਰ ਅਕਾਲੀ ਦਲ (ਬਾਦਲ) ਨੂੰ ਜਿੱਤ ਨਸੀਬ । ਇੱਕ ਵਾਰ ਅਕਾਲੀ ਦਲ ( ਮਾਨ ) ਦੇ ਬੀਬੀ ਬੁਲਾਰੇ ਨੂੰ ਇਲਾਕੇ ਦੇ ਲੋਕਾਂ ਨੇ ਚੁਣਿਆ । ਇੱਕ ਮੌਕਾ ਸਵਤੰਤਰ ਪਾਰਟੀ ਦੇ ਉਮੀਦਵਾਰ ਕਪੂਰ ਸਿੰਘ ਨੂੰ ਮਿਲਿਆ ।
1952 ਵਿੱਚ ਬਹਾਦਰ ਸਿੰਘ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਸਨ ਅਤੇ ਉਹ 1957 ਵੀ ਇਸੇ ਸੀਟ ਤੋਂ ਜਿੱਤੇ । 1957 ਵਿੱਚ ਉਪ ਚੋਣ ਮੌਕੇ ਅਜੀਤ ਸਿੰਘ ਸਰਹੱਦੀ ਨੂੰ ਕਾਂਗਰਸ ਨੇ ਮੈਦਾਨ ‘ਚ ਉਤਾਰਿਆ ਅਤੇ ਉਹ ਇਸ ਸੀਟ ਤੋਂ ਜੇਤੂ । 1962 ਦੀ ਆਮ ਚੋਣਾਂ ‘ਚ ਸਵਤੰਤਰ ਪਾਰਟੀ ਦੇ ਉਮੀਦਵਾਰ ਕਪੂਰ ਸਿੰਘ ਨੇ ਜਿੱਤ ਹਾਸਲ ਕੀਤੀ । 1967 -1971 ਵਿੱਚ ਦੋ ਵਾਰ ਦਵਿੰਦਰ ਸਿੰਘ ਗਰਚਾ ਕਾਂਗਰਸ ਵੱਲੋਂ ਸਫ਼ਲ ਰਹੇ।
1977 ਵਿੱਚ ਸ਼ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੇਤੂ ਰਹੇ । 1980 ਵਿੱਚ ਫਿਰ ਦਵਿੰਦਰ ਸਿੰਘ ਗਰਚਾ ਨੇ ਕਾਂਗਰਸ ਦੀ ਸੀਟ ਤੋਂ ਬਾਜ਼ੀ ਮਾਰੀ । 1984 ਦੀ ਸ਼ਰਨਜੀਤ ਸਿੰਘ ਢਿੱਲੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਜੋਂ ਜੇਤੂ ਰਹੇ । 1989 ਵਿੱਚ ਸ਼ਰੋਮਣੀ ਅਕਾਲੀ ਦਲ ( ਮਾਨ) ਦੇ ਉਮੀਦਵਾਰ ਰਾਜਿੰਦਰ ਕੌਰ ਬੁਲਾਰਾ ਨੇ ਜਿੱਤ ਹਾਸਲ ਕੀਤੀ ।
1996-1998 ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਅਮਰੀਕ ਸਿੰਘ ਆਲੀਵਾਲ ਲਗਾਤਾਰ ਜਿੱਤਦੇ ਰਹੇ। 1999 ਤੋਂ ਗੁਰਚਰਨ ਸਿੰਘ ਗਾਲਿਬ ਕਾਂਗਰਸ ਵੱਲੋਂ ਜੇਤੂ ਰਹੇ । 2004 ਵਿੱਚ ਸ਼ਰਨਜੀਤ ਸਿੰਘ ਢਿੱਲੋਂ ਫਿਰ ਅਕਾਲੀ ਉਮੀਦਵਾਰ ਵਜੋਂ ਜੇਤੂ ਰਹੇ। 2009 ਵਿੱਚ ਕਾਂਗਰਸ ਦੇ ਮੁਨੀਸ਼ ਤਿਵਾੜੀ ਜੇਤੂ ਰਹੇ ਅਤੇ 2014 ਵਿੱਚ ਰਵਜੀਤ ਸਿੰਘ ਬਿੱਟੂ ਨੂੰ ਕਾਂਗਰਸ ਦੀ ਟਿਕਟ ਰਾਹੀਂ ਪਾਰਲੀਮੈਂਟ ਜਾਣ ਦਾ ਬੰਦੋਬਸਤ ਲੁਧਿਆਣਾ ਲੋਕ ਸਭਾ ਦੇ ਵੋਟਰਾਂ ਨੇ ਕੀਤਾ ।
2014 ਵਿੱਚ ਇੱਥੋਂ ‘ਆਪ’ ਦੇ ਉਮੀਦਵਾਰ ਵਜੋਂ ਹਰਵਿੰਦਰ ਸਿੰਘ ਫੂਲਕਾ ਮੈਦਾਨ ਵਿੱਚ ਸਨ ਅਤੇ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਇਆਲੀ । ਸਿਮਰਜੀਤ ਸਿੰਘ ਬੈਂਸ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ।
ਬਿੱਟੂ ਨੂੰ 300,459 ਮਿਲੇ ਜੋ ਪੋਲ ਹੋਈਆਂ ਵੋਟਾਂ ਦਾ 27.27 ਪ੍ਰਤੀਸ਼ਤ ਸੀ । 25.48 ਪ੍ਰਤੀਸ਼ਤ ਵੋਟਾਂ ਨਾਲ ਐਚ ਐਸ ਫੂਲਕਾ ਦੂਜੇ ਸਥਾਨ ‘ਤੇ ਰਹੇ ਉਹਨਾਂ ਨੂੰ 260750 ਵੋਟਾਂ ਮਿਲੀਆਂ । ਅਕਾਲੀ ਉਮੀਦਵਾਰ ਮਨਪਰੀਤ ਸਿੰਘ ਇਆਲੀ ੂੰ 256,590 ਵੋਟਾਂ ਮਿਲੀਆਂ ਅਤੇ ਅਕਾਲੀ ਦਲ ਤੀਸਰੇ ਸਨ ‘ਤੇ ਰਿਹਾ ਉਸਨੂੰ 23.48 ਪ੍ਰਤੀਸ਼ਤ ਵੋਟ ਮਿਲੇ ।
ਸਿਮਰਜੀਤ ਬੈਂਸ ਨੂੰ 210917 ਵੋਟਾਂ ਮਿਲੇ ਜੋ 19:14 ਪ੍ਰਤੀਸ਼ਤ ਬਣਦਾ ਹੈ।
ਹੁਣ 2019 ਵਿੱਚ ‘ਆਪ’ ਦੀ ਕੋਈ ਲਹਿਰ ਨਹੀਂ । ਇੱਥੇ ਮੁੱਖ ਮੁਕਾਬਲਾ ਕਾਂਗਰਸ, ਲੋਕ ਇਨਸਾਫ ਪਾਰਟੀ ਅਤੇ ਅਕਾਲੀ ਦਲ ਵਿਚਾਲੇ ਹੈ ਪਰ ਸਿੱਧੀ ਟੱਕਰ ਬੈਂਸ ਅਤੇ ਬਿੱਟੂ ਵਿਚਾਲੇ ਹੈ ।

Total Views: 341 ,
Real Estate