ਪਟਿਆਲਾ ਨੇੜੇ ਰੇਲਵੇ ਟਰੈਕ ‘ਤੇ ਹੋਏ ਧਮਾਕੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੂੰ ਬੁੱਧਵਾਰ ਸ਼ਾਮ ਇੱਕ ਵੱਡੀ ਸਫਲਤਾ ਮਿਲੀ ਹੈ। ਪਟਿਆਲਾ ਪੁਲਿਸ ਅਤੇ ਐਸ.ਐਸ.ਓ.ਸੀ. (SSOC) ਅੰਮ੍ਰਿਤਸਰ ਦੀ ਸਾਂਝੀ ਟੀਮ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਵਿਖੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।ਬਰਾਮਦ ਕੀਤੇ ਗਏ ਹਥਿਆਰ ਅਤੇ ਵਿਸਫੋਟਕ: ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਸਤਨਾਮ ਸਿੰਘ ਪੰਜਵੜ ਦੀ ਨਿਸ਼ਾਨਦੇਹੀ ‘ਤੇ ਹੇਠ ਲਿਖੀਆਂ ਵਸਤੂਆਂ ਬਰਾਮਦ ਕੀਤੀਆਂ ਹਨ: 3 ਕਿਲੋ ਆਰਪੀਜੀ (RPG), ਡੇਢ ਕਿਲੋ ਆਰਡੀਐਕਸ (RDX), 3 ਡੈਟੋਨੇਟਰ ਅਤੇ ਇੱਕ ਹੈਂਡ ਗਰਨੇਡ। ਤਿੰਨ ਪਿਸਤੌਲਾਂ ਅਤੇ ਪੰਜ ਮੈਗਜ਼ੀਨ। ਉਪਕਰਨ: ਦੋ ਵਾਇਰਲੈਸ ਸੈੱਟ, ਇੱਕ ਹੈੱਡਫੋਨ, ਟਾਈਮਰ ਸਵਿੱਚ ਅਤੇ ਇੱਕ ਬੈਟਰੀ।
Total Views: 1 ,
Real Estate





















