ਹੁਣ ਪਾਸਪੋਰਟਾਂ ‘ਤੇ ਲੱਗੇਗੀ ਡੋਨਾਲਡ ਟਰੰਪ ਦੀ ਫੋਟੋ!

ਅਮਰੀਕਾ ਵਿੱਚ ਜਲਦੀ ਹੀ ਖ਼ਾਸ ਡਿਜ਼ਾਈਨ ਵਾਲੇ ਪਾਸਪੋਰਟ ਜਾਰੀ ਕੀਤੇ ਜਾਣਗੇ। ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲੇ ਖ਼ਾਸ ਪਾਸਪੋਰਟ ਜਾਰੀ ਕਰੇਗਾ। ਲਿਮਟਿਡ ਐਡੀਸ਼ਨ ਨਵੇਂ ਡਿਜ਼ਾਈਨ ਵਾਲੇ ਅਮਰੀਕੀ ਪਾਸਪੋਰਟ ‘ਤੇ ਰਾਸ਼ਟਰਪਤੀ ਟਰੰਪ ਦੇ ਸੁਨਹਿਰੀ ਦਸਤਖਤ ਵੀ ਹੋਣਗੇ।ਅਮਰੀਕੀ ਵਿਦੇਸ਼ ਵਿਭਾਗ ਜੁਲਾਈ ਤੋਂ ਇਨ੍ਹਾਂ ਯਾਦਗਾਰੀ ਪਾਸਪੋਰਟਾਂ ਨੂੰ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ।ਇਨ੍ਹਾਂ ਨਵੇਂ ਪਾਸਪੋਰਟਾਂ ਦੇ ਪਿਛਲੇ ਪਾਸੇ ਅਮਰੀਕੀ ਝੰਡੇ ਦੀ ਤਸਵੀਰ ਹੋਵੇਗੀ, ਜਿਸ ਵਿੱਚ 13 ਸਿਤਾਰੇ ਦਿਖਾਏ ਜਾਣਗੇ।ਇਹ ਸਿਤਾਰੇ ਅਮਰੀਕਾ ਦੀਆਂ ਸ਼ੁਰੂਆਤੀ 13 ਕਾਲੋਨੀਆਂ ਦਾ ਪ੍ਰਤੀਕ ਹੋਣਗੇ ਅਤੇ ਇਨ੍ਹਾਂ ਨੂੰ 250 ਅੰਕ ਦੇ ਚਾਰੇ ਪਾਸੇ ਸਜਾਇਆ ਜਾਵੇਗਾ।

Total Views: 1 ,
Real Estate