ਪੱਛਮੀ ਬੰਗਾਲ ’ਚ ਰਿਕਾਰਡ 92.47 ਫ਼ੀ ਸਦੀ ਵੋਟਾਂ ਪਈਆਂ

ਪੱਛਮੀ ਬੰਗਾਲ ਨੇ ਇਸ ਵਾਰ ਦੋ-ਪੜਾਅ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 92.47 ਫ਼ੀ ਸਦੀ ਦੀ ਰੀਕਾਰਡ ਵੋਟਿੰਗ ਦਰਜ ਕੀਤੀ ਹੈ । ਚੋਣ ਕਮਿਸ਼ਨ ਨੇ ਦਸਿਆ ਕਿ 23 ਅਪ੍ਰੈਲ ਨੂੰ ਹੋਈ ਪਹਿਲੀ ਪੜਾਅ ਦੀ ਵੋਟਿੰਗ 93.19 ਫ਼ੀ ਸਦੀ ਰਹੀ, ਜਦਕਿ 29 ਅਪ੍ਰੈਲ ਨੂੰ ਹੋਈ ਦੂਜੇ ਪੜਾਅ ਦੀ ਵੋਟਿੰਗ 91.66 ਫ਼ੀ ਸਦੀ ਰਹੀ। ਇਸ ਤਰ੍ਹਾਂ ਕੁਲ ਮਿਲਾ ਕੇ 92.47 ਫ਼ੀ ਸਦੀ ਲੋਕਾਂ ਨੇ ਅਪਣੇ ਵੋਟ ਪਾਉਣ ਦੇ ਅਧਿਕਾਰ ਦਾ ਪ੍ਰਯੋਗ ਕੀਤਾ।ਸੂਬੇ ਵਿਚ 6.81 ਕਰੋੜ ਵੋਟਰ ਹਨ। ਇਸ ਤੋਂ ਪਹਿਲਾਂ, 2011 ਦੀ ਵਿਧਾਨ ਸਭਾ ਚੋਣਾਂ ਵਿਚ ਸੱਭ ਤੋਂ ਵੱਧ 84.72 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ ਸੀ। ਇਸ ਵਾਰ ਮਹਿਲਾ ਵੋਟਰਾਂ ਦੀ ਭਾਗੀਦਾਰੀ 92.28 ਫ਼ੀ ਸਦੀ ਰਹੀ, ਜੋ ਕਿ ਮਰਦਾਂ ਦੇ 91.07 ਫ਼ੀ ਸਦੀ ਨਾਲੋਂ ਵੱਧ ਹੈ।

Real Estate