ਲਾਲ ਮਿਰਚ ਦਾ ਅਚਾਰ

  • ਸਮੱਗਰੀ :

ਅਮਚੂਰ : 250 ਗ੍ਰਾਮ,

ਰਾਈ : 25 ਗ੍ਰਾਮ,

ਲੂਣ : 100 ਗ੍ਰਾਮ, ਕਲੋਂਜੀ : 5 ਗ੍ਰਾਮ,

ਜੀਰਾ : 10 ਗ੍ਰਾਮ,

ਲਾਲ ਮਿਰਚ : ਇਕ ਕਿਲੋ,  ਲੌਂਗ : 8, ਦਾਲਚੀਨੀ, 10 ਗ੍ਰਾਮ, ਕਾਲਾ ਲੂਣ : 10 ਗ੍ਰਾਮ, ਸਰੋਂ ਦਾ ਤੇਲ : 250 ਗ੍ਰਾਮ,  ਛੋਟੀਆਂ ਇਲਾਚੀਆਂ : 5

ਵਿਧੀ :-

ਪਹਿਲੇ ਸਾਰੀਆਂ ਲਾਲ ਮਿਰਚਾਂ ਨੂੰ ਤਲ ਦਿਉ, ਫਿਰ ਮਿਰਚਾਂ ਦੇ ਅੰਦਰੋਂ ਬੀਜ ਕੱਢ ਲਓ। ਇਨ੍ਹਾਂ ਬੀਜਾਂ ਵਿਚ ਸਾਰੇ ਮਸਾਲੇ, ਲੂਣ ਜ਼ੀਰਾ, ਚੀਨੀ, ਲੌਗ, ਵੱਡੀ ਲਾਚੀ, ਕਲੌਂਜੀ, ਰਾਈ, ਅਮਚੂਰ ਪਾ ਕੇ ਕੁੱਟ ਲਉ। ਹੁਣ ਇਨ੍ਹਾਂ ਕੁੱਟੇ ਹੋਏ ਮਸਾਲਿਆਂ ਨੂੰ ਤਲ ਕੇ ਚੰਗੀ ਤਰ੍ਹਾਂ ਹੱਥ ਨਾਲ ਮਿਲਾਉ। ਮਸਾਲਿਆਂ ਨੂੰ ਮਲਕੇ ਮਿਰਚਾਂ ਵਿਚ ਭਰਦੇ ਜਾਉ ਅਤੇ ਮਰਤਬਾਨ ਵਿਚ ਪਾਉਂਦੇ ਜਾਉ, ਸਾਰੀਆਂ ਮਿਰਚਾਂ ਮਰਤਬਾਨ ਵਿਚ ਪਾਉਣ ਤੇ ਬਾਅਦ ਬਾਕੀ ਬਚਿਆ ਹੋਇਆ ਤੇਲ ਵੀ ਉਸ ਵਿਚ ਪਾ ਦਿਉ ਅਤੇ ਮਰਤਬਾਨ ਨੂੰ ਤਿੰਨ ਚਾਰ ਦਿਨ ਧੂੱਪ ਵਿਚ ਰੱਖੋ। ਭੋਜਨ ਨਲ ਇਹ ਅਚਾਰ ਖਾਣਾ ਬਹੁਤ ਹੀ ਸਵਾਦੀ ਲੱਗਦਾ ਹੈ।

Total Views: 99 ,
Real Estate