ਇਨ੍ਹਾਂ ਫ਼ੋਨਾਂ `ਤੇ ਚੱਲਣਾ ਬੰਦ ਹੋ ਜਾਵੇਗਾ ‘ਵ੍ਹਟਸਐਪ`

ਸੋਸ਼ਲ ਮੀਡੀਆ ਦੇ ਖੇਤਰ `ਚ ਵ੍ਹਟਸਐਪ ਦਾ ਆਪਣਾ ਇੱਕ ਵੱਖਰਾ ਸਥਾਨ ਹੈ। ਇਸ ਵੇਲੇ ਵ੍ਹਟਸਐਪ ਨੂੰ ਫ਼ੇਸਬੁੱਕ ਵੱਲੋਂ ਚਲਾਇਆ ਜਾ ਰਿਹਾ ਹੈ ਪਰ ਹੁਣ ਵ੍ਹਟਸਐਪ ਛੇਤੀ ਹੀ ??? 7 ਅਤੇ ਪੁਰਾਣੇ ਵਰਜ਼ਨਸ, ਐਂਡਰਾਇਡ 2.3.7, ਜਿੰਜਰਬ੍ਰੈੱਡ ਅਤੇ ਨੋਕੀਆ ਸੀਰੀਜ਼ 40(ਐੱਸ40) ਜਿਹੇ ਫ਼ੋਨਾਂ `ਤੇ ਚੱਲਣਾ ਬੰਦ ਹੋ ਜਾਵੇਗਾ।

ਨੋਕੀਆ ਸੀਰੀਜ਼ 40 ਮੋਬਾਇਲ ਫ਼ੋਨ ਵਰਤਣ ਵਾਲੇ ਵਰਤੋਂਕਾਰ (ਯੂਜ਼ਰ) ਹੁਣ ਨਵੇਂ ਵ੍ਹਟਸਐਪ ਅਕਾਊਂਟ ਨਹੀਂ ਖੋਲ੍ਹ ਸਕਣਗੇ ਤੇ ਇਸ ਐਪ ਦੇ ਕੁਝ ਫ਼ੀਚਰਜ਼ ਇਨ੍ਹਾਂ ਫ਼ੋਨਾਂ `ਤੇ ਕਿਸੇ ਵੀ ਵੇਲੇ ਕੰਮ ਕਰਨਾ ਬੰਦ ਕਰ ਦੇਣਗੇ।

ਨੌਕੀਆ ਐੱਸ40 `ਤੇ ਵ੍ਹਟਸਐਪ ਸਿਰਫ਼ ਅੱਜ ਭਾਵ 31 ਦਸੰਬਰ, 2018 ਤੱਕ ਹੀ ਚੱਲੇਗਾ। ਇੰਝ ਹੀ ਇਹ ਐਂਡਰਾਇਡ ਵਰਜ਼ਨਸ 2.3.7 ਤੇ ਉਸ ਤੋਂ ਪੁਰਾਣੇ ਫ਼ੋਨਾਂ ਅਤੇ ????? `ਤੇ ਇਹ ਐਪ ਸਿਰਫ਼ 1 ਫ਼ਰਵਰੀ, 2020 ਤੱਕ ਹੀ ਚੱਲੇਗੀ।

ਨੌਕੀਆ ਐੱਸ40 ਓਐੱਸ ਕੰਪਨੀ ਦੇ ਮਿਡ-ਟੀਅਰ ਉਪਕਰਣਾਂ ਨੌਕੀਆ ਆਸ਼ਾ 201, ਨੌਕੀਆ ਆਸ਼ਾ 205, ਨੌਕੀਆ ਆਸ਼ਾ 210, ਨੌਕੀਆ ਆਸ਼ਾ 230, ਨੌਕੀਆ ਆਸ਼ਾ 500, ਨੌਕੀਆ ਆਸ਼ਾ 501, ਨੌਕੀਆ ਆਸ਼ਾ 502, ਨੌਕੀਆ ਆਸ਼ਾ 503, ਨੌਕੀਆ 206, ਨੌਕੀਆ 208, ਨੌਕੀਆ 301, ਨੌਕੀਆ 515 `ਚ ਵੇਖਿਆ ਗਿਆ ਸੀ।

Total Views: 114 ,
Real Estate