ਸੇਬ ਵਾਲੇ ਮੋਬਾਈਲ ਦੇ ਸੌਕੀਨਾਂ ਲਈ ਆਇਆ ਆਈਫੋਨ 11

ਦੁਨੀਆ ਭਰ ਦੇ ਤਕਨੀਕੀ ਉਪਭੋਗਤਾ ਸਾਲ ਭਰ ਤੋਂ ਨਵੇਂ ਆਈਫੋਨ ਦਾ ਇੰਤਜਾਰ ਕਰਦੇ ਹਨ ਤੇ ਕਈ ਦੇਸ਼ਾਂ ਵਿੱਚ ਲੋਕ ਕਈ-ਕਈ ਦਿਨ ਲਾਈਨਾਂ ‘ਚ ਲੱਗ ਕੇ ਇਸ ਨੂੰ ਖਰੀਦਦੇ ਹਨ। ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੀ ਨਵੀਂ ਸੀਰੀਜ਼ ਆਈਫੋਨ 11 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਅਮਰੀਕਾ ਦੇ ਕੈਲੇਫ਼ੋਰਨੀਆ ਵਿਖੇ ਕਿਊਪਰਟਿਨੋ ਚ ਸਥਿਤ ਹੈੱਡਕੁਆਰਟਰ ਤੋਂ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਘੁੰਢ ਚੁਕਾਈ ਕੀਤੀ।
ਕੰਪਨੀ ਨੇ ਐਪਲ ਆਈਫੋਨ 11 ਦੀ ਕੀਮਤ 699 ਡਾਲਰ ਰੱਖੀ ਹੈ। ਇਹ ਆਈਫੋਨ 6।1 ਇੰਚ ਦੀ ਡਿਸਪਲੇਅ ਦੇ ਨਾਲ ਆਇਆ ਹੈ। ਇਸ ਫੋਨ ‘ਚ ਆਈਓਐਸ 13 ਹੈ ਤੇ ਇਹ ਏ 13 ਬਾਇਓਨਿਕ ਪ੍ਰੋਸੈਸਰ ‘ਤੇ ਅਧਾਰਤ ਹੈ। ਕੰਪਨੀ ਨੇ ਇਸ ਚ ਡੋਲਬੀ ਐਟਮਸ ਸਪੋਰਟ ਦਿੱਤਾ ਹੈ।ਫੋਨ ‘ਚ ਡਿਊਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ। ਉਥੇ ਹੀ, ਫੋਨ ਚ ਇੱਕ ਡੈਡੀਕੇਟਿਡ ਨਾਈਟ ਮੋਡ ਦਿੱਤਾ ਗਿਆ ਹੈ। ਕੈਮਰੇ ਨਾਲ ਉਪਭੋਗਤਾ 4ਖ ਵੀਡਿਓ ਰਿਕਾਰਡ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਆਈਫੋਨ 11 ਚ ਬੈਟਰੀ ਦੀ ਉਮਰ ਵੀ ਪਿਛਲੇ ਫੋਨ ਨਾਲੋਂ ਵਧੀਆ ਹੈ।

ਐਪਲ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਗੱਲ ਕਰੀਏ ਤਾਂ ਇਹ ਵੀ ਆਈਓਐਸ 13 ‘ਤੇ ਵੀ ਕੰਮ ਕਰਦੇ ਹਨ ਤੇ ਤਾਜ਼ਾ ਏ13 ਬਾਇਓਨਿਕ ਪ੍ਰੋਸੈਸਰ ‘ਤੇ ਚਲਦੇ ਹਨ। ਆਈਫੋਨ 11 ਪ੍ਰੋ ‘ਚ 5।8 ਇੰਚ ਦੀ ਓਐਲਈਡੀ ਡਿਸਪਲੇਅ ਦਿੱਤੀ ਗਈ ਹੈ।
ਦੂਜੇ ਪਾਸੇ ਆਈਫੋਨ 11 ਪ੍ਰੋ ਮੈਕਸ ਦੀ ਸਕ੍ਰੀਨ 6।5 ਇੰਚ ਓ।ਐਲ।ਈ।ਡੀ ਹੋਵੇਗੀ। ਦੋਨੋ ਸਮਾਰਟਫੋਨ ਚ ਡੌਲਬੀ ਵਿਜ਼ਨ ਦਿੱਤਾ ਗਿਆ ਹੈ। ਦੋਵੇਂ ਆਈਫੋਨ ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਕੀਤੇ ਗਏ ਹਨ। ਤੀਜਾ ਸੈਂਸਰ 12 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਹੋਵੇਗਾ।
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਆਈਫੋਨ 11 ਪ੍ਰੋ ਚ ਆਈਫੋਨ ਐਕਸਐਸ ਦੇ ਮੁਕਾਬਲੇ 4 ਘੰਟੇ ਦੀ ਵਾਧੂ ਬੈਟਰੀ ਦੀ ਉਮਰ ਹੋਵੇਗੀ। ਇਸ ਤੋਂ ਇਲਾਵਾ ਆਈਫੋਨ ਪ੍ਰੋ ਮੈਕਸ ਦੀ 5 ਘੰਟੇ ਦੀ ਵਾਧੂ ਬੈਟਰੀ ਦੀ ਉਮਰ ਦਿੱਤੀ ਗਈ ਹੈ।

Total Views: 249 ,
Real Estate