ਸਮਾਰਟ ਸ਼ੀਸ਼ਾ : ਦੱਸੇਗਾ ਕਿਹੜਾ ਰੰਗ ਅਤੇ ਹੇਅਰ ਸਟਾਈਲ ਤੁਹਾਡੇ ਜਚੇਗਾ

ਲਾਸ ਵੇਗਾਸ ਵਿੱਚ ਮੰਗਲਵਾਰ ਨੂੰ ਸੁਰੂ ਹੋਏ ਕੰਜਿਊਮਰ ਇਲੈਕਟਰੋਨਿਕ ਸ਼ੋਅ  ( CES 2019) ਵਿੱਚ ਫਰੈਂਚ ਦੀ ਕੰਪਨੀ ਕੇਅਰ ਓਐਸ ਨੇ ਅਜਿਹਾ ਸਮਾਰਟ ਸ਼ੀਸ਼ਾ ਪੇਸ਼ ਕੀਤਾ ਜੋ ਦੱਸਦਾ ਕਿ ਕਿਹੜਾ ਹੇਅਰ ਸਟਾਈਲ ਅਤੇ ਰੰਗ ਤੁਹਾਨੂੰ ਜਚੇਗਾ । ਕੰਪਨੀ ਨੇ ਇਸਨੂੰ ਆਰਟਮਿਸ ਨਾਮ ਦਿੱਤਾ ਹੈ। ਸਮਾਰਟ ਮਿਰਰ ਆਰਟਫਿਸ਼ੀਅਲ ਇੰਟੈਲੀਜੈਂਸ ਤਕਨੀਕ ਉਪਰ ਕੰਮ ਕਰਦਾ ਹੈ। ਜਿਸਦੀ ਮੱਦਦ ਨਾਲ ਵਾਲਾ ਨੂੰ ਵਰਚੂਅਲੀ ਰੰਗ ਕੀਤਾ ਜਾ ਸਕਦਾ ਹੈ। ਹਾਲੇ ਇਸ ਦੀ ਕੀਮਤ ਨਿਰਧਾਰਿਤ ਨਹੀਂ ਕੀਤਾ । ਇਸ ਮਿਰਰ ਵਿੱਚ 360 ਡਿਗਰੀ ਦਾ ਵਿਊ ਫੀਚਰ ਦਿੱਤਾ ਗਿਆ ਹੈ। ਜਿਸ ਵਿੱਚ ਯੂਜਰ ਸਿਰ ਦਾ ਪਿਛਲਾ ਪਾਸਾ ਵੀ ਦੇਖ ਸਕਦੇ ਹਨ।
ਇਹ ਮਿਰਰ ਹਰੇਕ ਮੂਵਮੈਂਟ ਨੂੰ ਕੈਪਚਰ ਕਰਦਾ ਹੈ ਜਿਵੇਂ ਸਿਰ ਹਿਲਾ ਕੇ ਅਲੱਗ-ਅਲੱਗ ਹੇਅਰ ਸਟਾਈਲ ਟ੍ਰਾਈ ਕਰ ਸਕਦੇ ਹੋ । ਇਸ ਵਿੱਚ ਗੂਗਲ ਅਸਿਸਟੈਂਟ ਵਰਗੀਆਂ ਸਹੂਲਤਾਂ ਤੋਂ ਨਵੇਂ ਹੇਅਰ ਸਟਾਈਲ ਦਾ ਵੀਡਿਓ ਵੀ ਰਿਕਾਰਡ ਕਰ ਸਕਦੇ ਹੋ ।
ਵਾਇਸ ਕਮਾਂਡ ਦੇ ਜ਼ਰੀਏ ਮਿਰਰ ਨੂੰ ਕੰਟਰੌਲ ਵੀ ਕੀਤਾ ਜਾ ਸਕਦਾ ਹੈ। 4 ਡੀ ਵਿਜਵਲਾਈਜੇਸ਼ਨ ਦੀ ਸੁਵਿਧਾ ਵੀ ਦਿੱਤੀ ਗਈ ਹੈ ਜਿਸਦੀ ਮੱਦਦ ਨਾਲ ਚਿਹਰੇ ਦੀ 3 ਡੀ ਫੋਟੋ ਵੀ ਤਿਆਰ ਕੀਤੀ ਜਾ ਸਕਦੀ ਹੈ। ਬੱਚੇ ਦੰਦਾਂ ਦੀ ਸਫਾਈ ਨਿਯਮਿਤ ਤੌਰ ‘ਤੇ ਕਰ ਰਹੇ ਹਨ ਜਾਂ ਨਹੀਂ ਇਹ ਵੀ ਜਾਣਕਾਰੀ ਮਿਲਦੀ ਹੈ।
ਇਸ ਮਿਰਰ ‘ਚ ਯੂਜਰ ਦਾ ਅਕਾਊਂਟ ਬਣਾਇਆ ਜਾ ਸਕਦਾ ਹੈ। ਜੋ ਯੂਜਰ ਕੈਲੇਂਡਰ ਦੇਖਣ ਦੇ ਨਾਲ ਨਾਲ ਮਨਪਸੰਦ ਰੇਡੀਓ ਸਟੇਸ਼ਨ ਸੁਣਨ ਅਤੇ ਮੌਸਮ ਦੀ ਜਾਣਕਾਰੀ ਵੀ ਦੇਵੇਗਾ ।

Total Views: 63 ,
Real Estate