ਪੰਜਾਬ ਵਿਚਲੀਆਂ ਵਿਰੋਧੀ ਧਿਰਾਂ ਦੇ ਕਾਟੋ-ਕਲੇਸ਼ ਦਾ ਕਾਂਗਰਸ ਨੂੰ ਮਿਲੇਗਾ ਫਾਇਦਾ

ਪੰਜਾਬ ਦੀਆਂ ਵਿਰੋਧੀ ਧਿਰਾਂ ਚ ਚੱਲ ਰਹੀ ਖਿੱਚਧੁਹ ਕਾਰਨ ਸੂਬਾਈ ਕਾਂਗਰਸ ਪਾਰਟੀ ਵੱਡੀ ਰਾਹਤ ਚ ਹੈ। ਅਜਿਹੇ ਚ ਪਾਰਟੀ ਲੋਕਸਪਾ ਚੋਣਾਂ ਚ ਕਿਲ੍ਹਾ ਫਤਿਹ ਕਰਨ ਦੇ ਸੁਪਨੇ ਦੇਖ ਰਹੀ ਹੈ। ਬੇਅਦਬੀ ਤੇ ਬਹਿਬਲਕਲਾਂ ਗੋਲੀਕਾਂਡ ਮਾਮਲਿਆਂ ਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਡਿੱਗ ਚੁੱਕੀ ਸਾਖ਼ ਤੇ ਪਾਰਟੀ ਦੇ ਦੋਫਾੜ ਹੋਣ ਜਾਣ ਮਗਰੋਂ ਹੁਣ ਮੁੱਖ ਵਿਰੋਧੀ ਧੜਾ ਆਮ ਆਦਮੀ ਪਾਰਟੀ ਦਾ ਕਿਲ੍ਹਾ ਵੀ ਡਿੱਗਦਾ ਨਜ਼ਰ ਆ ਰਿਹਾ ਹੈ। ਇਸ ਪਾਰਟੀ ਚ ਵੀ ਅਸਤੀਫਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਹੋਇਆ ਸੂਬਾਈ ਕਾਂਗਰਸ ਪਾਰਟੀ ਨੇ ਵੀ ਆਲਾਕਮਾਨ ਨੂੰ ਸਲਾਹ ਦੇ ਦਿੱਤੀ ਹੈ ਕਿ ਪੰਜਾਬ ਚ ਲੋਕਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ ਤੇ ਪਾਰਟੀ ਆਪਣੇ ਦਮ ਤੇ ਹੀ ਸਾਰੀਆਂ 13 ਸੀਟਾਂ ਤੇ ਜਿੱਤ ਸਕਦੀ ਹੈ।ਲੰਘੇ ਇੱਕ ਸਾਲ ਦੌਰਾਨ ਪੰਚਾਇਤਾਂ ਸਮੇਤ ਸਾਰੀਆਂ ਲੋਕਲ ਬਾਡੀ ਚੋਣਾਂ ਚ ਮਿਲੀ ਸ਼ਾਨਦਾਰ ਜਿੱਤ ਨਾਲ ਉਤਸ਼ਾਹਤ ਸੂਬਾਈ ਕਾਂਗਰਸ ਨੇ ਇਹ ਮੰਨ ਲਿਆ ਹੈ ਕਿ ਆਉਂਦੀਆਂ ਲੋਕਸਭਾ ਚੋਣਾਂ ਚ ਉਸਦਾ ਰਸਤਾ ਸਾਫ ਹੈ ਤੇ ਸੂਬੇ ਚ ਵਿਰੋਧੀ ਉਸਨੂੰ ਚੁਣੌਤੀ ਦੇਣ ਦੀ ਹਾਲਤ ਚ ਨਹੀਂ ਹਨ।ਦਰਅਸਲ, ਅਕਾਲੀ ਦਲ ਦੇ ਦੋਫਾੜ ਹੋਣ ਕਾਰਨ ਅਤੇ ਨਵਾਂ ਅਕਾਲੀ ਦਲ (ਟਕਸਾਲੀ) ਹੋਂਦ ਚ ਆਉਣ ਮਗਰੋਂ ਅਕਾਲੀ ਦਲ ਦਾ ਸਾਰਾ ਜ਼ੋਰ ਪਾਰਟੀ ਨੂੰ ਹੋਰ ਜਿ਼ਆਦਾ ਟੁੱਟਣ ਤੋਂ ਬਚਾਉਣ ਚ ਲੱਗਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਹਾਲਤ ਇਹ ਹੈ ਕਿ ਉਸਨੂੰ 2 ਵਿਧਾਇਕਾਂ ਦੇ ਅਸਤੀਫ਼ੇ ਮਗਰੋਂ ਪਹਿਲੀ ਚਿੰਤਾ ਤਾਂ ਵਿਧਾਨ ਸਭਾ ਚ ਵਿਰੋਧੀ ਦਲ ਦੇ ਆਗੂ ਦਾ ਅਹੁਦਾ ਬਚਾਉਣ ਦੀ ਹੈ।ਇਸ ਵਿਚਾਲੇ ਜੇਕਰ ਕੁਝ ਹੋਰ ਵਿਧਾਇਕ ਅਸਤੀਫ਼ਾ ਦੇ ਕੇ ਵਿਰੋਧੀ ਖੇਮੇ ਨਾਲ ਤੁਰ ਗਏ ਤਾਂ ਸੂਬੇ ਚ ਪਾਰਟੀ ਦੀ ਹਾਲਤ ਕਾਫੀ ਮਾੜੀ ਹੋ ਸਕਦੀ ਹੈ। ਇਸਦੇ ਬਾਵਜੂਦ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਆਗੂ ਜੇਕਰ ਆਪਣੀ ਨਵੀਂ ਪਾਰਟੀ ਬਣਾ ਵੀ ਲੈਂਦੇ ਹਨ ਤਾਂ ਸੁਖਪਾਲ ਖਹਿਰਾ ਨੂੰ ਛੱਡ ਕੇ ਹੋਰ ਕਿਸੇ ਆਗੂ ਦਾ ਕੋਈ ਸਿਆਸੀ ਆਧਾਰ ਨਹੀਂ ਹੈ।ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਇੱਕ ਪਾਸੇ ਜਿੱਥੇ ਐਚਐਸ ਫੂਲਕਾ ਨੂੰ ਨਾਲ ਲਿਆਉਣਾ ਚਾਹੁੰਦੇ ਹਨ ਉੱਥੇ ਹੀ ਉਨ੍ਹਾਂ ਨੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਹਨ। ਸੱਤਾ ਤੇ ਕਾਬਿਜ ਕਾਂਗਰਸ ਜੋ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰਨ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਹਨ, ਨੂੰ ਲੋਕਸਭਾ ਚੋਣਾਂ ਦੌਰਾਨ ਕਿਸਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਹ ਨਾਰਾਜ਼ ਵੋਟਰ ਵਿਰੋਧੀਆਂ ਦੀ ਝੋਲੀ ਚ ਜਾ ਸਕਦੇ ਸਨ ਪਰ ਵਿਰੋਧੀ ਧੜਿਆਂ ਦੇ ਬੇਅਸਰ ਹੋ ਜਾਣ ਕਾਰਨ ਕਾਂਗਰਸ ਸਾਰੀਆਂ 13 ਸੀਟਾਂ ਜਿੱਤ ਲੈਣ ਦਾ ਦਾਅਵਾ ਕਰ ਰਹੀ ਹੈ।
-ਹਿੰਦੁਸਤਾਨ ਟਾਈਮਜ਼

Total Views: 49 ,
Real Estate