ਇਸ ਸ਼ਹਿਰ ਦਾ ਤਾਪਮਾਨ ਪਹੁੰਚਿਆ 51.5 ਡਿਗਰੀ ਤੱਕ

ਪਾਕਿਸਤਾਨ ਦੇ ਸਿੰਧ ਸੂਬੇ ਦੇ ਵੱਡੇ ਹਿੱਸੇ ਵਿੱਚ ਅਤਿ ਦੀ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਸ਼ਨਿਚਰਵਾਰ ਨੂੰ ਸੂਬੇ ਦੇ ਸ਼ਹਿਰ ਦਾਦੂ ਵਿੱਚ ਤਾਪਮਾਨ ਦਾ 51.5 ਡਿਗਰੀ ਸੈਲਸੀਅਸ ਦਾ ਨਵਾਂ ਰਿਕਾਰਡ ਦਰਜ ਕੀਤਾ ਗਿਆ। ਪਾਕਿਸਤਾਨ ਮੌਸਮ ਵਿਗਿਆਨ ਵਿਭਾਗ (ਪੀ ਐੱਮ ਡੀ) ਦੇ ਅੰਕੜਿਆਂ ਅਨੁਸਾਰ, ਇਸ ਤੋਂ ਪਹਿਲਾਂ ਦਾਦੂ ਵਿੱਚ ਸਭ ਤੋਂ ਵੱਧ ਤਾਪਮਾਨ 18 ਮਈ 2016 ਨੂੰ 51.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਪੀ ਐੱਮ ਡੀ ਦੇ ਕਰਾਚੀ ਦਫ਼ਤਰ ਦੇ ਮੁੱਖ ਮੌਸਮ ਵਿਗਿਆਨੀ ਸਰਫ਼ਰਾਜ਼ ਖ਼ਾਨ ਨੇ ਦੱਸਿਆ ਕਿ ਸ਼ਨਿਚਰਵਾਰ ਦੁਪਹਿਰ ਤੱਕ ਜੈਕਬਾਬਾਦ ਵਿੱਚ ਵੀ ਤਾਪਮਾਨ 51 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਤਿੰਨ ਹੋਰ ਥਾਵਾਂ ਸ਼ਹੀਦ ਬੇਨਜ਼ੀਰਾਬਾਦ (ਨਵਾਬਸ਼ਾਹ), ਲੜਕਾਣਾ ਅਤੇ ਮੋਹਿੰਜੋਦੜੋ ਵਿੱਚ ਪਾਰਾ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਦੁਪਹਿਰ ਤੱਕ ਦਾਦੂ ਵਿੱਚ ਤਾਪਮਾਨ 51.5 ਡਿਗਰੀ ਸੈਲਸੀਅਸ ਦੇ ਸਿਖਰ ’ਤੇ ਪਹੁੰਚ ਗਿਆ, ਜੋ ਇਸ ਸ਼ਹਿਰ ਲਈ ਵੱਧ ਤੋਂ ਵੱਧ ਤਾਪਮਾਨ ਦਾ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਸਾਲ 2024 ਵਿੱਚ, ਮੋਹਿੰਜੋਦੜੋ ਦੇ ਟੀਲੇ (ਖੰਡਰਾਂ ਵਾਲੇ ਖੇਤਰ) ’ਚ ਤਾਪਮਾਨ 53 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।

Total Views: 1 ,
Real Estate