ਸਾਈਬਰ ਸਕਿਊਰਿਟੀ ਰਿਸਰਚ ਟ੍ਰਾਈ ਹੰਟ ਨੇ ਦਾਅਵਾ ਕੀਤਾ ਕਿ ਦੁਨੀਆਂ ਭਰ ਦੇ 77.3 ਕਰੋੜ ਈਮੇਲ ਐਡਰੈਸ ਅਤੇ 2.1 ਕਰੋੜ ਪਾਸਵਰਡ ਹੈਕ ਹੋਏ ਹਨ। ਟ੍ਰਾਈ ਨੇ ਆਪਣੀ ਵੈੱਬ ਸਾਈਟ ‘ਤੇ ਇਹ ਜਾਣਕਾਰੀ ਦਿੰਦੇ ਹੋਏ ਇੱਕ ਬਲਾਗ ਪੋਸਟ ਵੀ ਕੀਤੀ ਹੈ, ਜਿਸ ਵਿੱਚ ਦੱਸਿਆ ਕਿ ਇਹ 2019 ਦਾ ਸਭ ਤੋਂ ਵੱਧ ਡੇਟਾ ਲੀਕ ਦਾ ਮਾਮਲਾ ਸਾਬਿਤ ਹੋ ਸਕਦਾ ਹੈ। ਟ੍ਰਾਈ ਹੰਟ ਦੇ ਮੁਤਾਬਿਕ , ਕਲੈਕਸ਼ਨ#1 ਵਿੱਚ ਈਮੇਲ ਅਤੇ ਪਾਸਵਰਡ ਦਾ ਇੱਕ ਸੈੱਟ ਹੈ , ਜਿਸ ਵਿੱਚ 2.69 ਅਰਬ ਕਾਪੀਆਂ ਹਨ। ਉਹਨਾ ਕਿਹਾ ਕਿ ਇਸਨੂੰ ਅਲੱਗ ਅਲੱਗ ਡੇਟਾ ਲੀਕ ਦੇ ਜ਼ਰੀਏ ਤਿਆਰ ਕੀਤਾ ਗਿਆ ਹੈ।
ਵੈੱਬਸਾਈਟ ਨੇ ਦੱਸਿਆ , ‘ਪਿਛਲੇ ਹਫ਼ਤੇ ਕਈ ਲੋਕਾਂ ਨਾਲ ਅਸੀਂ ਸੰਪਰਕ ਕੀਤਾ ਅਤੇ ਕਲਾਊਡ ਸਰਵਿਸ ਮੇਗਾ ਦੀ ਇੱਕ ਫਾਈਲ ਬਾਰੇ ਜਾਣਕਾਰੀ ਦਿੱਤੀ । ਇਸ ਵਿੱਚ 12 ਹਜ਼ਾਰ ਤੋਂ ਜਿ਼ਆਦਾ ਫਾਈਲਾਂ ਮੌਜੂਦ ਹਨ , ਜਿੰਨ੍ਹਾਂ ਦਾ ਸਾਈਜ 87 ਜੀਬੀ ਹੈ। ਮੇਰਾ ਖੁਦ ਦਾ ਈ-ਮੇਲ ਅਡਰੈਸ ਅਤੇ ਪਾਸਵਰਡ ਵੀ ਉੱਥੇ ਮੌਜੂਦ ਹੈ, ਜੋ ਸਹੀ ਵੀ ਹੈ। ਮੈਂ ਕਈ ਸਾਲ ਪਹਿਲਾਂ ਇਹ ਈਮੇਲ ਐਡਰਸ ਅਤੇ ਪਾਸਵਰਡ ਵਰਤਦਾ ਸੀ ।’
ਹੰਟ ਦੀ ਇੱਕ ਵੈੱਬਸਾਈਟ ਦੱਸਦੀ ਹੈ ਕਿ ਤੁਹਾਡਾ ਪਾਸਵਰਡ- ਈਮੇਲ ਹੈਕ ਹੋਇਆ ਜਾ ਨਹੀਂ ਖੋਜੀ ਟਰਾਈ ਹੰਟ ਨੇ ਇੱਕ ਵੈੱਬਸਾਈਟ haveibeenpwned.comਵੀ ਤਿਆਰ ਕੀਤੀ ਹੈ ਅਤੇ ਇਸ ਜ਼ਰੀਏ ਚੈੱਕ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਈਮੇਲ ਆਈਡੀ ਜਾਂ ਪਾਸਵਰਡ ਹੈਕ ਹੋਇਆ ਜਾਂ ਨਹੀਂ । ਇਸਦੇ ਲਈ ਪਹਿਲਾ ਇਸ ਵੈੱਬਸਾਈਟ ‘ਤੇ ਜਾ ਕੇ ਡਾਇਲਾਗ ਬਾਕਸ ਵਿੱਚ ਈਮੇਲ ਆਈਡੀ ਦੇਣੀ ਹੋਵੇਗੀ । ਈਮੇਲ ਪਾਉਣ ‘ਤੇ ਜੇ Good News- no pwnage found’ਆਉਂਦਾ ਹੈ ਤਾਂ ਆਈਡੀ ਹੈੱਕ ਨਹੀਂ ਹੋਈ ਜੇ ‘Oh No- pwned ਲਿਖਿਆ ਆਉਂਦਾ ਤਾਂ ਆਈਡੀ ਹੈੱਕ ਹੋ ਚੁੱਕੀ ਹੈ ਅਤੇ ਪਾਸਵਰਡ ਬਦਲਣ ਦੀ ਜਰੂਰਤ ਹੈ। ਇਸ ਤਰ੍ਹਾਂ ਹੀ https://haveibeenpwned.com/Passwords ਤੇ ਜਾ ਕੇ ਪਾਸਵਰਡ ਹੈਕਿੰਗ ਦਾ ਪਤਾ ਲੱਗ ਸਕਦਾ ਹੈ।
ਤੁਹਾਡਾ ਈਮੇਲ ਆਈਡੀ ਜਾਂ ਪਾਸਵਰਡ ਹੈਕ ਹੋਇਆ ਜਾਂ ਨਹੀਂ ਚੈੱਕ ਕਰੋ
Total Views: 433 ,
Real Estate