ਅਮਰੀਕਾ ਦੇ ਲਗਾਤਾਰ ਦੂਜੇ ਦਿਨ ਇਰਾਨ ਤੇ ਹਮਲੇ , ਹੋਰਮੁਜ਼ ਜਲਡਮਰੂ ਫਿਰ ਸੀਲ

ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਹਮਲੇ ਕੀਤੇ ਹਨ, ਜਿਸ ਨਾਲ ਪੂਰੇ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ। ਅਮਰੀਕੀ ਸੈਨਾ ਦੇ ਸੈਂਟਰਲ ਕਮਾਂਡ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਈਰਾਨ ਵਿੱਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ “ਆਤਮ-ਰੱਖਿਆ ਵਿੱਚ ਹਮਲੇ” ਸ਼ੁਰੂ ਕੀਤੇ ਗਏ ਹਨ।ਅਮਰੀਕਾ ਨੇ ਵੀਰਵਾਰ ਸਵੇਰੇ ਈਰਾਨ ਦੇ ਕਈ ਟਿਕਾਣਿਆਂ ‘ਤੇ ਨਵੇਂ ਹਵਾਈ ਹਮਲੇ ਕੀਤੇ ਹਨ। ਈਰਾਨ ਦੀ ਸੈਨਾ ਨੇ ਕਿਹਾ ਕਿ ਅਮਰੀਕੀ ਹਮਲਿਆਂ ਤੋਂ ਬਾਅਦ ਹੋਰਮੁਜ਼ ਜਲਡਮਰੂਮੱਧ ਨੂੰ ਸਾਰੇ ਜਹਾਜ਼ਾਂ ਲਈ “ਤੁਰੰਤ ਪ੍ਰਭਾਵ ਤੋਂ” ਬੰਦ ਕਰ ਦਿੱਤਾ ਜਾਵੇਗਾ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਤੇਲ ਟੈਂਕਰਾਂ ਅਤੇ ਵਪਾਰਕ ਜਹਾਜ਼ਾਂ ਸਮੇਤ ਕੋਈ ਵੀ ਜਹਾਜ਼ ਇਸ ਰਣਨੀਤਕ ਜਲਮਾਰਗ ਤੋਂ ਲੰਘਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ‘ਤੇ ਹਮਲਾ ਕੀਤਾ ਜਾਵੇਗਾ।

Total Views: 1 ,
Real Estate