ਮਛੇਰਿਆਂ ਨੂੰ ਬਚਾਉਂਦੇ ਸਮੇਂ ਦੋ ਕਿਸ਼ਤੀਆਂ ਪਲਟੀਆਂ, 10 ਕਾਂਸਟੇਬਲ ਲਾਪਤਾ

ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਦੋ ਕਿਸ਼ਤੀਆਂ, ਜਿਨ੍ਹਾਂ ਨੂੰ ਬੇਥੁਪੱਲੀ ਝੀਲ ਵਿੱਚ ਮਛੇਰਿਆਂ ਨੂੰ ਬਚਾਉਣ ਲਈ ਤਾਇਨਾਤ ਕੀਤਾ ਗਿਆ ਸੀ, ਪਲਟ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ, ਤੇਜ਼ ਹਵਾਵਾਂ ਅਤੇ ਪਾਣੀ ਦੇ ਵਹਾਅ ਕਾਰਨ ਇਹ ਕਿਸ਼ਤੀਆਂ ਪਲਟ ਗਈਆਂ, ਜਿਸ ਕਾਰਨ 10 ਕਾਂਸਟੇਬਲ ਲਾਪਤਾ ਹੋ ਗਏ ਹਨ। ਗੋਤਾਖੋਰ ਅਤੇ ਬਚਾਅ ਕਰਮੀ ਫਿਲਹਾਲ ਇਨ੍ਹਾਂ 10 ਲਾਪਤਾ ਕਾਂਸਟੇਬਲਾਂ ਦੀ ਭਾਲ ਵਿੱਚ ਲੱਗੇ ਹੋਏ ਹਨ।ਇਹ ਘਟਨਾ ਖੰਮਮ ਜ਼ਿਲ੍ਹੇ ਦੇ ਸਥੁਪੱਲੀ ਮੰਡਲ ਵਿੱਚ ਵਾਪਰੀ। ਸਥਾਨਕ ਬੇਥੁਪੱਲੀ ਝੀਲ ਵਿੱਚ ਪੰਜ ਮਛੇਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ SDRF ਦੀਆਂ ਦੋ ਕਿਸ਼ਤੀਆਂ ਪਲਟ ਗਈਆਂ।

Total Views: 1 ,
Real Estate