ਬੱਚਿਆਂ ਲਈ ਬਿਹਤਰੀਨ ਮਨੋਰੰਜਨ ਦੀ ਦੁਨੀਆਂ ਦੀ ਖੋਜ ਕਰੋ ਜੋ ਬਿਹਤਰੀਨ ਸਟੋਰੀਟੈਲਿੰਗ ਦੇ ਨਾਲ ਉਹਨਾਂ ਦਾ ਮਨੋਰੰਜਨ ਕਰੇਗੀ ਅਤੇ ਉਹਨਾਂ ਨੂੰ ਗਿਆਨ ਪ੍ਰਦਾਨ ਕਰੇਗੀ
ਸਿੰਪਲ ਸਮੋਸਾ ਤੋਂ ਡੱਕਟੇਲਜ਼ ਤੱਕ, ਆਰਟ ਅਟੈਕ ਤੋਂ ਲਾੱਇਨ ਕਿੰਗ ਤੱਕ- ਹਰ ਬੱਚੇ ਲਈ ਕੁਝ ਨਾ ਕੁਝ ਉਪਲੱਬਧ ਹੈ
ਇਸ ਸਾਲ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਜਲਦੀ ਹੋ ਗਈਆਂ ਹਨ ਪਰ ਉਹ ਘਰੋਂ ਬਾਹਰ ਨਹੀਂ ਜਾ ਸਕਦੇ ਅਤੇ ਉਹ ਸੋਸ਼ਲ ਡਿਸਟੈਂਸਿੰਗ ਕਰ ਰਹੇ ਹਨ। ਹਾਲ ਹੀ ਵਿੱਚ ਲਾਂਚ ਹੋਇਆ ਡਿਜ਼ਨੀ+ਹਾੱਟਸਟਾਰ ਬੱਚਿਆਂ ਦੇ ਮਨੋਰੰਜਨ ਲਈ ਕੁਝ ਬਹੁਤ ਹੀ ਬਿਹਤਰੀਨ ਟਾਈਟਲ ਲੈ ਕੇ ਆਇਆ ਹੈ; ਜ ਕਿ ਡਿਜ਼ਨੀ+ਹਾੱਟਸਟਾਰ ਵੀਆਈਪੀ ਅਤੇ ਡਿਜ਼ਨੀ+ਹਾੱਟਸਟਾਰ ਪ੍ਰੀਮੀਅਮ ਉਪਭੋਗਤਾਵਾਂ ਲਈ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਤਾਮਿਲ, ਅਤੇ ਤੇਲੁਗੂ ਭਾਸ਼ਾ ਵਿੱਚ ਵੀ ਉਪਲੱਬਧ ਹਨ। ਮਾਂ-ਬਾਪ ਆਪਣੇ ਬੱਚਿਆਂ ਦੀ ਉਮਰ ਦੇ ਸਹੀ ਕੰਟੈਂਟ ਦੀ ਚੋਣ ਕਰ ਸਕਦੇ ਹਨ ਅਤੇ ਇਹ ਧਿਆਨ ਰੱਖ ਸਕਦੇ ਹਨ ਕਿ ਉਹਨਾਂ ਦੇ ਬੱਚੇ ਕੀ ਦੇਖਦੇ ਹਨ।
ਹੇਠਾਂ ਡਿਜ਼ਨੀ+ਹਾੱਟਸਟਾਰ ਪ੍ਰੀਮੀਅਮ ‘ਤੇ ਬੱਚਿਆਂ ਦੇ ਸ਼ੋਅ ਅਤੇ ਫਿਲਮਾਂ ਦੀ ਲਿਸਟ ਦਿੱਤੀ ਗਈ ਹੈ।
ਦ ਜੰਗਲ ਬੁੱਕ (2016)
ਸ਼ੇਰ ਖਾਨ ਦੇ ਡਰ ਤੋਂ ਬਾਅਦ ਮੋਗਲੀ ਨਾਮ ਦਾ ਇੱਕ ਇਨਸਾਨ ਦਾ ਬੱਚਾ ਆਪਣੇ ਸਾਥੀ ਬਗੀਰਾ ਅਤੇ ਖੁਸ਼ਦਿਲ ਭਾਲੂ ਬਲੂ ਦੇ ਨਾਲ ਆਤਮ-ਖੋਜ ਦੇ ਸਫਰ ਦੀ ਸ਼ੁਰੂਆਤ ਕਰਦਾ ਹੈ। ਫ਼ਨਬਸਪ;
ਫਰੋਜ਼ਨ 2
ਐਨਾ, ਇਲਸਾ, ਕ੍ਰਿਸਟਾੱਫ, ਓਲਫ ਅਤੇ ਸਵੇਨ ਅਰੇਨਡੇਲ ਨੂੰ ਛੱਡ ਕੇ ਇੱਕ ਪ੍ਰਾਚੀਨ, ਪਤਝੜ ਦੇ ਮਾਰੇ ਜੰਗਲ ਵਿੱਚ ਜਾਂਦੇ ਹਨ। ਉਹ ਆਪਣੇ ਕਿੰਗਡਮ ਨੂੰ ਬਚਾਉਂਣ ਲਈ ਇਲਸਾ ਦੀਆਂ ਸ਼ਕਤੀਆਂ ਦੇ ਓਰੀਜਿਨ ਨੂੰ ਖੋਜਦੇ ਹਨ।
ਦ ਲਾੱਇਨ ਕਿੰਗ
ਸਿੰਬਾ ਆਪਣੇ ਪਿਤਾ ਮੁਫਾਸਾ ਦੇ ਸ਼ਾਹੀ ਠਾਠ-ਬਾਠ ਨੂੰ ਅਪਣਾੳਂਦਾ ਹੈ ਪਰ ਜੰਗਲ ਵਿੱਚ ਸਾਰੇ ਹੀ ਉਸਦੀ ਖੁਸ਼ੀ ਨਹੀਂ ਮਨਾਉਂਦੇ। ਸਕਾਰ, ਮੁਫਾਸਾ ਦਾ ਭਰਾ, ਅਤੇ ਸਿੰਘਾਸਣ ਦਾ ਪਹਿਲਾ ਉਤਰਾਧਿਕਾਰੀ ਆਪਣੀਆਂ ਹੀ ਯੋਜਨਾਵਾਂ ਘੜਦਾ ਹੈ।
ਮਾਰਵਲ ਅਲਟੀਮੇਟ ਸਪਾਈਡਰ-ਮੈਨ
ਸਪਾਈਡਰ-ਮੈਨ ਆਪਣੀ ਨਵੀਂ ਟੀਮ ਦੇ ਨਾਲ ਅਤੇ ਸ਼ੀਲਡ ਤੋਂ ਟ੍ਰੇਨਿੰਗ ਲੈ ਕੇ ਬੁਰਾਈਆਂ ਨਾਲ ਲੜਦਾ ਹੈ।
ਮਿਕੀ ਮਾਊਸ ਕਲੱਬਹਾਊਸ
ਮਿੱਕੀ ਅਤੇ ਉਸਦੇ ਦੋਸਤ ਮਿਨੀ, ਡੋਨਾਲਡ, ਪਲੂਟੋ, ਡੇਜ਼ੀ, ਗੂਫੀ, ਪੇਟੇ, ਕਲਾਰਬੇਲਾ, ਆਦਿ ਮਜ਼ੇਦਾਰ ਅਤੇ ਵਿਦਿਅਕ ਐਡਵੇਂਚਰਾਂ ਲਈ ਜਾਂਦੇ ਹਨ।
ਦ ਇਨਕ੍ਰੈਡੀਬਲ ਹੱਲਕ
ਅਮਰੀਕੀ ਸਰਕਾਰ ਤੋਂ ਭੱਜਿਆ ਹੋਇਆ ਇੱਕ ਵਿਗਿਆਨਕ ਬਰੂਸ ਬੈਨਰ ਉਸ ਦਾਨਵ ਤੋਂ ਪਿੱਛਾ ਛੁਡਾਉਂਣ ਦੀ ਦਵਾਈ ਭਾਲਦਾ ਹੈ ਜੋ ਉਸਨੂੰ ਗੁੱਸਾ ਆਉਂਣ ‘ਤੇ ਉਸ ਵਿੱਚੋਂ ਨਿਕਲਦਾ ਹੈ।
ਗੱਜੂ ਭਾਈ
‘ਜਾੱਲੀਵੁੱਡ’ ਦੇ ਸੂਪਰਸਟਾਰ ਗੱਜੂ ਭਾਈ ਨੂੰ ਕਿਲੋ ਜਿਥੇ ਸਭ ਕੁਝ ਬਹੁਤ ਹੀ ਖੁਸ਼ਨੁਮਾ ਹੈ। ਇੱਕ ਬਾੱਲੀਵੁੱਡ ਪਾੱਟ-ਬੋਇਲਰ ਦੀ ਤਰ੍ਹਾਂ ਹੀ ਇਸ ਸ਼ੋਅ ਵਿੱਚ ਵੀ ਐਕਸ਼ਨ, ਕਾਮੇਡੀ, ਡ੍ਰਾਮਾ, ਗਾਣੇ ਅਤੇ ਡਾਂਸ ਆਦਿ ਸਭ ਕੁਝ ਹੈ। ਗੱਜੂ ਭਾਈ ਬਹੁਤ ਹੀ ਮਹਾਨ ਹੈ। ਗੱਜੂ ਭਾਈ ਰੋਜ਼ ਹੀ ਬਿਹਤਰੀਨ ਕਾਰਨਾਮੇ ਕਰਦਾ ਹੈ।
ਸਿੰਪਲ ਸਮੋਸਾ
ਸਮੋਸਾ ਇੱਕ ਜੋਸ਼-ਭਰਪੂਰ ਹੀਰੋ ਹੈ ਜਿਸਦਾ ਦਿਲ ਬਹੁਤ ਕੋਮਲ ਹੈ ਜੋ ਉਸਨੂੰ ਆਪਣੇ ਨਾਗਰਿਕਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ। ਸਮੋਸਾ ਹਮੇਸ਼ਾ ਹੀ ਚੁਨੌਤੀਆਂ ਲਈ ਤਿਆਰ ਰਹਿੰਦਾ ਹੈ। ਜੇਕਰ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਉਹ ਤਿਆਰ ਰਹਿੰਦਾ ਹੈ। ਸਮੋਸਾ ਕਦੇ-ਕਦੇ ਆਪਣੀ ਬਹਾਦੁਰੀ ਦੀਆਂ ਕਹਾਣੀਆਂ ਨੂੰ ਵੱਧਾ-ਚੜ੍ਹਾ ਕੇ ਦੱਸਦਾ ਹੈ ਪਰ ਉਹ ਹਮੇਸ਼ਾ ਹੀ ਸਭ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ।