ਬੰਗਲਾਦੇਸ਼ ਦੇ ਚਟੋਗਰਾਮ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੀ ਮੰਗਲਵਾਰ ਵਾਲੇ ਦਿਨ ਸਫਾਰਤਖਾਨੇ ਦੀ ਇਮਾਰਤ ਅੰਦਰ ਲਾਸ਼ ਮਿਲੀ ਹੈ। ਪੁਲੀਸ ਨੇ ਦੱਸਿਆ ਹੈ ਕਿ ਮਰਨ ਵਾਲੇ ਅਧਿਕਾਰੀ ਦੀ ਪਛਾਣ ਚੰਡੀਗੜ੍ਹ ਦੇ ਮੂਲ ਵਾਸੀ ਨਰੇਨ ਧਰ ਵਜੋਂ ਹੋਈ ਹੈ ਜੋ ਭਾਰਤੀ ਮਿਸ਼ਨ ਵਿੱਚ ਸਹਾਇਕ ਪ੍ਰੋਟੋਕੋਲ ਅਧਿਕਾਰੀ (ਅਸਿਸਟੈਂਟ ਪ੍ਰੋਟੋਕੋਲ ਅਫ਼ਸਰ) ਵਜੋਂ ਸੇਵਾਵਾਂ ਨਿਭਾ ਰਹੇ ਸਨ।ਚਟੋਗਰਾਮ ਦੇ ਪੁਲੀਸ ਕਮਿਸ਼ਨਰ ਅਮੀਨੁਰ ਰਸ਼ੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਨਰੇਨ ਧਰ ਸੀ ਅਤੇ ਉਹ ਭਾਰਤੀ ਮਿਸ਼ਨ ਦੇ ਦਫਤਰ ਵਿੱਚ ਸਹਾਇਕ ਪ੍ਰੋਟੋਕੋਲ ਅਧਿਕਾਰੀ ਸਨ। ਉਨ੍ਹਾਂ ਦੱਸਿਆ ਕਿ ਇਸ ਅਧਿਕਾਰੀ ਦੀ ਉਮਰ 38-39 ਸਾਲ ਦੇ ਕਰੀਬ ਸੀ। ਉਨ੍ਹਾਂ ਦੀ ਲਾਸ਼ ਪੁਰਾਣੀ ਵੀਜ਼ਾ ਕੇਂਦਰ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਇੱਕ ਪਖਾਨੇ ਵਿਚੋਂ ਮਿਲੀ ਹੈ।ਪੁਲੀਸ ਨੇ ਸ਼ੁਰੂਆਤੀ ਤੌਰ ‘ਤੇ ਖਦਸ਼ਾ ਜਤਾਇਆ ਹੈ ਕਿ ਇਸ ਮੌਤ ਦਾ ਕਾਰਨ ਦਿਲ ਦਾ ਦੌਰਾ (ਕਾਰਡੀਅਕ ਅਰੈਸਟ) ਹੋ ਸਕਦਾ ਹੈ। ਸ਼ਹਿਰ ਦੇ ਸਹਾਇਕ ਪੁਲੀਸ ਕਮਿਸ਼ਨਰ ਅਮੀਨੁਰ ਰਸ਼ੀਦ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਪੁਲੀਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨਰੇਨ ਧਰ ਮੁੱਖ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਸਨ।
ਭਾਰਤੀ ਡਿਪਲੋਮੈਟ ਦੀ ਬੰਗਲਾਦੇਸ਼ ਵਿਚਲੇ ਭਾਰਤੀ ਸਫਾਰਤਖਾਨੇ ਵਿਚੋਂ ਲਾਸ਼ ਮਿਲੀ
Total Views: 1 ,
Real Estate


















