ਨਵਿੰਦਰ ਕੌਰ ਭੱਟੀ
ਸਮੱਗਰੀ
2 ਵੱਡੇ ਚਮਚ ਹੋਟ ਸੌਸ
1 ਵੱਡਾ ਚਮਚ ਬ੍ਰਾਊਨ ਸ਼ੁਗਰ
1¼ ਚਮਚ ਲਾਲ ਮਿਰਚ
2 ਵੱਡੇ ਚਮਚ ਮਯੋਨੀਜ਼
2 ਵੱਡੇ ਚਮਚ ਹਰੇ ਪਿਆਜ਼ ਦੀਆ ਭੂਕਾਂ
½ ਛੋਟਾ ਬਾਰੀਕ ਕਟਿਆ ਲਾਲ ਪਿਆਜ਼
4 (5-oz) ਸੈਂਟਰ ਵਿੱਚੋ ਕਟੇ ਹੋਏ ਫਿਸ਼ ਦੇ 1 ਇੰਚ ਮੋਟੇ ਪੀਸ (salmon ਫਿਸ਼ recommended )
ਨਮਕ ਤੇ ਕਾਲੀ ਮਿਰਚ ਸਵਾਦ ਅਨੁਸਾਰ
ਵੇਜਿੱਟਬਲੇ ਤੇਲ BBQ ਤੇ ਲਾਣੇ ਲਈ
ਵਿਧੀ
1. BBQ ਨੂੰ ਪਹਿਲਾ 350°C ਗਰਮ ਕਰ ਲਓ
2. ਹੋਟ ਸੌਸ , ਬ੍ਰਾਊਨ ਸ਼ੁਗਰ , ਤੇ ਲਾਲ ਮਿਰਚ ਪਾਊਡਰ ਨੂੰ ਛੋਟੇ ਬੌਲ ਵਿਚ ਮਿਕਸ ਕਰ ਲਓ. ਇਸ ਵਿੱਚੋ ਇਕ ਵੱਡਾ ਚਮਚ ਕੱਢ ਕੇ ਵੱਡੇ ਬੌਲ ਵਿਚ ਪਾ ਲਓ ਤੇ ਮਾਯੋਨੇਜ਼ੇ ਵਿਚ ਮਿਲਾ ਕੇ ਸਾਇਡ ਤੇ ਰੱਖ ਲਓ.
3. BBQ ਦੇ ਰੈਕ ਨੂੰ ਹਲਕਾ ਤੇਲ ਬੁਰਸ਼ ਦੀ ਮਦਦ ਨਾਲ ਲਗਾ ਲਓ . ਫਿਸ਼ ਦੇ ਉਪਰ ਨਮਕ ਤੇ ਕਾਲੀ ਮਿਰਚ ਸਪ੍ਰਿੰਕਲ ਕਰ ਲਓ. ਫਿਸ਼ ਨੂੰ ਗਰਿੱਲ ਉਪਰ ਰੱਖ ਦੋ ਤੇ 2 ਯਾ 3 ਮਿੰਟ ਬਾਦ ਜਦ ਫਿਸ਼ ਉਪਰ ਗਰਿੱਲ ਦੇ ਨਿਸ਼ਾਨ ਬਣ ਜਾਣ ਤਾਂ ਪਾਸ ਪਲਟ ਦੋ . ਫਿਸ਼ ਤੇ ਉਪਰ ਸੌਸ ਦਾ ਮਿਕਸ ਬ੍ਰਿਸ਼ ਨਾਲ ਲਗਾ ਦੋ . ਜਦ ਤਕ ਫਿਸ਼ ਕੁੱਕ ਨਹੀਂ ਹੋ ਜਾਂਦੀ ਸੌਸ ਨੂੰ ਬੁਰਸ਼ ਦੀ ਮਦਦ ਨਾਲ ਫਿਸ਼ ਉਪਰ ਲਗਾਈ ਜਾਓ ,ਤਕਰੀਬਨ 13 ਤੋਂ 15 ਮਿੰਟ
4 . ਸਾਇਡ ਤੇ ਰੱਖੀ ਸੌਸ ਵਿਚ ਲਾਲ ਪਿਆਜ਼ ਤੇ ਹਰੇ ਪਿਆਜ਼ ਮਿਲਾ ਲਓ ਤੇ ਨਾਲ ਆਪਣੀ ਪਸੰਦ ਦੀਆ ਸਬਜ਼ੀਆਂ ਪਾਕੇ ਸਲਾਦ ਬਣਾ ਲਓ . (ਮੂਲੀ ਵੀ ਪਾਈ ਜਾ ਸਕਦੀ ਹੈ )
5. ਫਿਸ਼ ਨੂੰ ਪ੍ਲੇਟ ਵਿਚ ਪਾਕੇ ਕੁਛ ਹਰੇ ਪਿਆਜ਼ ਨਾਲ ਸਜਾ ਕੇ ਸਰਵ ਕਰੋ