ਅਮਰੀਕਾ ਦੇ ਸੈਨ ਡਿਏਗੋ ਦੀ ਇੱਕ ਮਸਜਿਦ ਵਿੱਚ ਸੋਮਵਾਰ ਨੂੰ ਹੋਈ ਫਾਇਰਿੰਗ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।ਪੁਲਿਸ ਨੇ ਦੱਸਿਆ ਕਿ ਮਸਜਿਦ ਦੇ ਬਾਹਰ ਹੀ ਅੱਲ੍ਹੜ ਉਮਰ ਦੇ ਦੋ ਮੁੰਡੇ ਵੀ ਇੱਕ ਕਾਰ ਵਿੱਚ ਮ੍ਰਿਤ ਮਿਲੇ।ਕੋਲੀਫੋਰਨੀਆ ਦੇ ਕਲੇਅਰਮੌਂਟ ਇਲਾਕੇ ਵਿੱਚ ਬਣਿਆ ਇਹ ਇਸਲਾਮਿਕ ਸੈਂਟਰ, ਸੈਂਟ ਡਿਏਗੋ ਦੀ ਸਭ ਤੋਂ ਵੱਡੀ ਮਸਜਿਦ ਹੈ।ਇਸ ਮਾਮਲੇ ਦੀ ਜਾਂਚ ਹੇਟ ਕਰਾਈਮ ਦੇ ਐਂਗਲ ਤੋਂ ਵੀ ਕੀਤੀ ਜਾ ਰਹੀ ਹੈ। ਪੁਲਿਸ ਮੁਖੀ ਸਕੌਟ ਵਾਲ ਨੇ ਕਿਹਾ ਕਿ ਸੈਨ ਡਿਏਗੋ ਸੈਂਟਰ ਵਿੱਚ ਹੋਈ ਗੋਲੀਬਾਰੀ ਨੂੰ ਨਫ਼ਰਤ ਨਾਲ ਜੁੜਿਆ ਅਪਰਾਧ ਮੰਨਿਆ ਜਾ ਰਿਹਾ ਹੈ ਅਤੇ ਇਸ ਵਿੱਚ “ਨਫਰਤ ਭਰੀਆਂ ਗੱਲਾਂ ਸਾਫ਼ ਤੌਰ ‘ਤੇ ਸ਼ਾਮਲ ਸਨ।”ਉਨ੍ਹਾਂ ਨੇ ਦੱਸਿਆ ਕਿ ਦੋ ਸ਼ੱਕੀ ਜਿਨ੍ਹਾਂ ਦੀ ਉਮਰ 17 ਅਤੇ 19 ਸਾਲ ਦੱਸੀ ਜਾ ਰਹੀ ਹੈ, ਉਹ ਨੇੜੇ ਹੀ ਇੱਕ ਗੱਡੀ ਵਿੱਚ ਮ੍ਰਿਤ ਮਿਲੇ।
Total Views: 1 ,
Real Estate





















