ਚੰਡੀਗੜ੍ਹ ਦੇ ਸੈਕਟਰ-17 ਵਿੱਚ ਵਾਹਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਪਵਾਉਣ ਦੀ ਇੱਕ ਹੱਦ ਤੈਅ ਕਰ ਦਿੱਤੀ ਗਈ ਹੈ। ਹੁਣ ਦੋ ਪਹੀਆ ਵਾਹਨਾਂ (Two-Wheelers) ਨੂੰ 500 ਰੁਪਏ ਤੋਂ ਵੱਧ ਅਤੇ ਕਾਰਾਂ (Four-Wheelers) ਨੂੰ 1500 ਰੁਪਏ ਤੋਂ ਵੱਧ ਦਾ ਤੇਲ ਇੱਕ ਵਾਰ ਵਿੱਚ ਨਹੀਂ ਦਿੱਤਾ ਜਾਵੇਗਾ।ਪਿਛਲੇ ਦਿਨੀਂ ਤੇਲ ਦੀਆਂ ਕੀਮਤਾਂ ਵਿੱਚ ਹੋਏ ਬਦਲਾਅ ਅਤੇ ਸਪਲਾਈ ਪ੍ਰਭਾਵਿਤ ਹੋਣ ਦੇ ਖ਼ਦਸ਼ਿਆਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਪੈਟਰੋਲ ਪੰਪਾਂ ‘ਤੇ ਵਾਹਨ ਚਾਲਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਸੀ। ਲੋਕਾਂ ਵਿੱਚ ‘ਪੈਨਿਕ’ ਦਾ ਮਾਹੌਲ ਬਣ ਗਿਆ ਸੀ। ਇਸ ਸਥਿਤੀ ਨੂੰ ਕੰਟਰੋਲ ਕਰਨ ਅਤੇ ਸਾਰੇ ਨਾਗਰਿਕਾਂ ਤੱਕ ਤੇਲ ਦੀ ਬਰਾਬਰ ਪਹੁੰਚ ਯਕੀਨੀ ਬਣਾਉਣ ਲਈ ਪੰਪ ਪ੍ਰਬੰਧਕ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਅਤੇ ਪੰਪ ਦੇ ਬਾਹਰ ਸਪੱਸ਼ਟ ਸ਼ਬਦਾਂ ਵਿੱਚ ਲਿਮਟ ਸਬੰਧੀ ਪੋਸਟਰ ਚਿਪਕਾ ਦਿੱਤੇ ਗਏ ਹਨ।ਡੀਲਰ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਆਰਜ਼ੀ (Temporary) ਤੌਰ ‘ਤੇ ਲਗਾਈਆਂ ਗਈਆਂ ਹਨ ਤਾਂ ਜੋ ਤੇਲ ਦਾ ਸਟਾਕ ਅਚਾਨਕ ਖ਼ਤਮ ਨਾ ਹੋਵੇ ਅਤੇ ਹਰ ਇੱਕ ਨੂੰ ਲੋੜ ਮੁਤਾਬਕ ਈਂਧਨ ਮਿਲ ਸਕੇ।
ਪੈਟਰੋਲ ਪੰਪ ‘ਤੇ ਲੱਗੇ ਪੋਸਟਰ; ਦੋ ਪਹੀਆ ਅਤੇ ਕਾਰਾਂ ਲਈ ਤੇਲ ਦੀ ਖ਼ਰੀਦ ‘ਤੇ ਲੱਗੀ ਲਿਮਟ
Total Views: 1 ,
Real Estate


















