ਜਦੋਂ ਅਸੀਂ ਦੇਖਿਆ ਮਾਣਕ ਦਾ ‘ਆਖਰੀ ਅਖਾੜਾ’

ਸੁਖਨੈਬ ਸਿੰਘ ਸਿੱਧੂ  94175 25762 
ਪਿੰਡਾਂ ਵਿਚ ਮੂੰਹੋ ਮੂੰਹੀਂ ਖਬਰ ਪਹੁੰਚੀ ਕਿ ਮਾਣਕ ਨੇ ਗਾਉਣਾ ਛੱਡਣਾ ਹੈ ਤੇ ਆਖਰੀ ਅਖਾੜਾ ਆਪਣੇ ਪਿੰਡ ਜਲਾਲ ‘ਚ ਲਾਉਣਾ ਹੈ। ਗੱਲ ਉਹਨਾˆ ਦਿਨਾˆ ਦੀ ਹੈ ਜਦੋˆ ਅਤਿਵਾਦ ਦਾ ਕਾਲਾ ਦੌਰ ਖਤਮ ਹੋ ਰਿਹਾ ਸੀ ਅਤੇ ਸਾਡਾ ਬਚਪਨ ਵੀ ਜਵਾਨੀ ਵੱਲ ਜਾ ਰਿਹਾ ਸੀ । ਅਖਾੜਾ ਦੇਖਣ ਵਾਸਤੇ ਕਈ ਦਿਨ ਪਹਿਲਾਂ ਹੀ ਤਿਆਰੀਆਂ ਹੋ ਗਈਆਂ, ਸੱਥ ਵਿੱਚ ਅਤੇ ਮਿੱਤਰ ਬੇਲੀਆˆ ਨਾਲ ਮਾਣਕ ਨਾਲ ‘ਖਾੜਾ‘ ਦੇਖਣ ਦਾ ਚਰਚਾ ਹੁੰਦੀ ਰਹੀ । ਨਿਰਧਾਰਤ ਦਿਨ ਤੇ ਪਿੰਡੋਂ ਕਿਸੇ ਦਾ ਆਇਸ਼ਰ ਟਰੈਕਟਰ ਤੇ ਟਰਾਲੀ ਭਰ ਕੇ ਪੂਹਲੇ ਵਾਲਿਆਂ ਨੇ ਜਲਾਲ ਨੂੰ ਵਹੀਰ ਘੱਤ ਲਈ । ਟਰਾਲੀ ਵਿੱਚ ਘੱਟੋ ਘੱਟੋ 35-40 ਬੰਦੇ ਹੋਣਗੇ , ਸਾਡਾ ਵਰਗਾ ਜੁਆਕ –ਜੱਲਾ ਪਾ ਕੇ ਅੱਧਾ ਸੈˆਕੜਾ ਸਿਰ ਹੋ ਸਕਦੇ ਸਨ ।
25-30 ਕਿਲੋਮੀਟਰ ਦੂਰ ਜਲਾਲ ਪਿੰਡ ਵਿੱਚ ਜਾ ਕੇ ਪਹਿਲਾਂ ਟਰੈਕਟਰ ਟਰਾਲੀ ਕਿਸੇ ਸੁਰੱਖਿਅਤ ਥਾਂ ਰੋਕਣ ਦਾ ਸਵਾਲ ਖੜ੍ਹਾ ਹੋਇਆ ਤਾਂ ਵਿੱਚੋਂ ਹੀ ਕਿਸੇ ਜੁਗਤ ਦਿੱਤੀ ਕਿ ਸਾਡੇ ਨੇੜਲੇ ਘਰਾਂ ਵਿੱਚੋਂ ਇੱਕ ਮਾਸਟਰ ਦੇ ਸਹੁਰੇ ਨੇ ਜਲਾਲ ਵਿੱਚ , ਮਾਸਟਰ ਦਾ ਭਰਾ ਵੀ ਨਾਲ ਸੀ ਪਰ ਉਸਨੂੰ ਆਪਣੇ ਭਰਾ ਦਾ ਸਹੁਰਾ ਘਰ ਵੀ ਪਤਾ ਨਹੀˆ ਸੀ ਜਾਂ ਜਾਣ ਕੇ ਲਿਜਾਣਾ ਨਹੀਂ ਚਾਹੁੰਦਾ ਸੀ। ਰਿਸ਼ਤੇਦਾਰਾਂ ਦਾ ਨਾਂਮ ਪਤਾ ਕਰਕੇ ਬਿਨਾ ਸੱਦੇ ਮਹਿਮਾਨਾਂ ਦਾ ਭਰਿਆ ਟਰੈਕਟਰ ਉਹਨਾਂ ਦੇ ਘਰ ਜਾ ਰੁੱਕਿਆ । ਪਰ ਉਹ ਪਹਿਲਾਂ ਹੀ ਤਿਆਰ ਸੀ , ਘਰ ਵਿੱਚ ਵਿਆਹ ਵਰਗਾ ਮਾਹੌਲ ਸੀ । ਘਰ ਵਾਲੇ ਕਹਿਣ ਚਾਹ ਪੀ ਕੇ ਜਾਓ ਸਾਨੂੰ ਇਹ ਕਾਹਲ ਕਿਤੇ ਮਾਣਕ ਗਾ ਕੇ ਹੱਟ ਨਾ ਜਾਵੇ । ਉਹਨਾਂ ਨੇ ਮੱਲੋ ਮੱਲੀ ਚਾਹ ਪਿਆ ਦਿੱਤੀ ।
ਜਲਾਲ ਤੋਂ ਬਾਹਰ ਬਾਹਰ ਪੁਖਤਾ ਪ੍ਰਬੰਧ ਕਰਕੇ ਬਹੁਤ ਵਿਸ਼ਾਲ ਪੰਡਾਲ ਲਾਇਆ ਹੋਇਆ ਸੀ । ਸ਼ਾਇਦ ਮੁੱਖ ਮੰਤਰੀ ਬੇਅੰਤ ਸਿੰਘ ਮੁੱਖ ਮਹਿਮਾਨ ਸਨ , ਪਰ ਪੁਲੀਸ ਮੁਖੀ ਕੇ ਪੀ ਐਸ ਗਿੱਲ ਜਰੂਰ ਹਾਜ਼ਿਰ ਸੀ । ਲੋਕਾਂ ਦਾ ਹਜ਼ੂਮ ਬਹੁਤ ਵੱਡਾ ਸੀ , ਜਿੰਨ੍ਹਾਂ ਵੱਡਾ ‘ਕੱਠ‘ ਸੀ ਉਸ ਤਰ੍ਹਾˆ ਹੀ ਮਿਲਟਰੀ ਅਤੇ ਪੁਲੀਸ ਦੇ ਕਰਮਚਾਰੀ ਮਹਿਮਾਨ ਨਿਵਾਜੀ ਲਈ ਡੰਡੇ ਤਿਆਰ ਕਰੀ ਖੜੇ ਸਨ । ਮੁੱਖ ਗੇਟ ਵਿੱਚ ਅੰਦਰ ਜਾਣ ਵਾਲੇ ਲੋਕ ਘੱਟ ਉਤਾਵਲੇ ਨਜ਼ਰ ਆਉਣ , ਬਾਹਰ ਆਉਣ ਲਈ ਜ਼ਿਆਦਾ ਹੀ ਤਰਲੋਮੱਛੀ ਹੋਣ । ਧੱਕਾਮੁੱਕੀ ਹੁੰਦੇ ਅਸੀˆ ਵੀ ਪੰਡਾਲ ਵਿੱਚ ਚਲੇ ਗਏ । ਦੋ ਪਾਸਿਓ ਟੈਂਟ ਲਾ ਕੇ ਕਵਰ ਕੀਤੇ ਪੰਡਾਲ ਵਿੱਚ ਖੇਤਾਂ ਵਾਲੇ ਦੋ ਪਾਸਿਆਂ ਤੇ ਪੁਲੀਸ ਤਾਇਨਾਤ ਕੀਤੀ ਹੋਈ ਸੀ । ਅੰਦਰ ਨਾ ਪੀਣ ਨੂੰ ਪਾਣੀ ਨਾ ਪੈਰ ਧਰਨ ਨੂੰ ਥਾਂ , ਬੱਸ ਪੰਜਾਬੀਆਂ ਦੀ ਭੀੜ ਹੀ ਭੀੜ। ਬਾਹਰ ਕੋਈ ਨਿਕਲਣ ਨਾ ਦੇਵੇ ।
ਗਰਮੀ ਅਤੇ ਤੇਹ ਕਰਕੇ ਜਾਨ ਨਿਕਲੇ । ਫਿਰ ਕਈ ਜਣਿਆਂ ਨੇ ਸਲਾਹ ਬਣਾਈ ਕੇ ਝੋਨੇ ਵਾਲੇ ਖੇਤ ਵਿੱਚੋਂ ਭੱਜ ਕੇ ਨਿਕਲ ਜਾਨੇ ਆਂ । ਪੁਲੀਸ ਵਾਲਿਆਂ ਨੇ ਕਿਹੜਾ ਗੋਲੀ ਮਾਰਨੀ । ਮਿੱਤਰ ਮੰਡਲੀ ਦੀ ਕੈਬਨਿਟ ਨੇ ਮਤਾ ਪਾਸ ਕਰ ਦਿੱਤਾ, ਨਾਲੇ ਅਸੀਂ ਮੁੱਖ ਮੰਤਰੀ ਕੈਪਟਨ ਤੋਂ ਮਤਾ ਪਾਸ ਕਰਾਉਣਾ ਸੀ ਜਿਹੜਾ ਪਹਾੜਾਂ ਤੇ ਹੋਵੇ ਤੇ ਵਿਧਾਇਕਾਂ ਨੂੰ ਕੋਈ ਪੁੱਛੇ ਨਾ । ਵਿਉਂਤ ਮੁਤਾਬਿਕ ਪਿਸ਼ਾਬ ਕਰਨ ਦੇ ਬਹਾਨੇ 4-5 ਜਣੇ ਝੋਨੇ ਵਾਲੇ ਖੇਤ ਵੱਲ ਹੋ ਤੁਰੇ ਪੁਲੀਸ ਵਾਲਿਆਂ ਦੇ ਡੰਡੇ ਦੀ ਮਾਰ ਤੋˆ ਪਾਸੇ ਹੋਏ ਤਾਂ ਪਾ ਤੇ ਟਾਪ ਗੇਰ । ਵਰੋਲੇ ਵਾਂਗੂੰ ਝੋਨੇ ਵਿੱਚ ਸੂਕਦੇ ਲੰਘ ਕੇ , ਜਦੋਂ ਉਲੰਪਿਕ ‘ਚ ਭੱਜਦੇ ਮਿਲਖਾ ਸਿੰਘ ਵਾਂਗੂੰ ਧੋਣ ਪਿੱਛੇ ਕਰਕੇ ਦੇਖਿਆ ਵਈ ਬਾਕੀ ਕਿੰਨੇ ਆ ਰਹੇ ਤਾਂ ਲੱਗੇ ਸਾਰਾ ਇਕੱਠ ਵੀ ਸਾਡੇ ਵਾਲੇ ਰਾਹ ਪੈ ਤੁਰਿਆ । ਹਜ਼ਾਰਾˆ ਲੋਕ 5-6 ਮਿੰਟਾਂ ਵਿੱਚ ਦੋ- ਤਿੰਨ ਕਿੱਲਿਆਂ ਦੀ ਵਾਹੀ ਝੋਨੇ ਵਿੱਚਦੀ ਵੱਡੀ ਸੜਕ ਜਾ ਚੜੇ। ਜਿੱਥੇ ਨਿਸਰਿਆ ਖੜਾ ਝੋਨਾ ਪਲਾਂ ਵਿੱਚ ਦਰੀ ਵਾਂਗੂੰ ਵਿਛਾ ਦਿੱਤਾ ।
ਉਥੋ ਕੋਈ ਕਿਲੋਮੀਟਰ ਕੁ ਦੂਰ ਜਾ ਕੇ ਟਿਊਬਵੈੱਲ ਤੇ ਪਾਣੀ ਪੀਣ ਗਏ । ਮੋਟਰ ਤੇ ਲਾਈਟ ਸੀਗੀ ਪਰ ਨਾ ਡਿੱਗੀ ਵਿੱਚ ਪਾਣੀ ਨਾ ਮਾਲਕ ਖੇਤ ਸੀ ।
ਅਸੀˆ ਸਾਰੇ ਜੱਟਾˆ ਦੇ ਮੁੰਡੇ ਸੀੰ ਪਤਾ ਸੀ ਕਿ ਖੇਤਾˆ ਵਿੱਚ ਮੋਟਰ ਕਮਰੇ ਦੀ ਚਾਬੀ ਕਿੱਥੇ ਹੋ ਸਕਦੀ , ਇੱਟ ਥੱਲੇ ਰੱਖੀ ਚਾਬੀ ਭਾਲ ਲਈ ਮੋਟਰ ਚਲਾ ਕੇ ਗਰਮੀ ਦੂਰ ਕੀਤੀ । ਜਿਹੜੇ ਹੋਰ ਲੋਕ ਪੰਡਾਲ ਵੱਲ ਜਾਣ ਉਹਨਾˆ ਵੱਲ ਦੇਖ ਕੇ ਸਾਨੂੰ ਹਾਸਾ ਆਵੇ ਕਿ ਇਹ ਸਾਡੇ ਵਾਂਗੂੰ ਭੱਜ ਕੇ ਨਿਕਲਣਗੇ ।
ਨਹਾਉਣ ਮਗਰੋਂ ਭੁੱਖ ਲੱਗੀ ਤੇ ਸਾਰੇ ਜਣੇ ਉਸ ਘਰੇ ਆ ਗਏ ਜਿੱਥੇ ਟਰੈਕਟਰ ਖੜਾ ਸੀ ਕਿ ਪਿੰਡ ਨੂੰ ਚੱਲੀਏ ਉਹਨਾਂ ਨੇ ਰੋਟੀ ਦਾ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ ਅਸੀ ਰੋਟੀਆਂˆ ਖਾ ਕੇ ਫਿਰ ਆਥਣੇ ਜੇ ਮੇਲੇ ਵਾਲੀ ਥਾˆ ਨੂੰ ਮੁੜ ਗਏ । ਉਦੋ ਲੋਕਾˆ ਦਾ ਹਜੂਮ ਘੱਟ ਗਿਆ ਸੀ , ਵੀਆਈਪੀ ਵੀ ਚਲੇ ਗਏ ਸੀ । ਫਿਰ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਦੋਗਾਣੇ ਸੁਣੇ । ਇੱਕ ਦੋ ਗੀਤ ਮਾਣਕ ਦੇ ਵੀ ਕੰਨਾˆ ਵਿੱਚ ਪਏ ।
ਭਾਵੇˆ ਮਾਣਕ ਨੇ ਮਰਦੇ ਦਮ ਤੱਕ ਗਾਉਣਾ ਨਹੀਂ ਛੱਡਿਆ ਪਰ ਉਹ ਅਫਵਾਹ ਸੀ ਜਾਂ ਸੋਚੀ ਸਮਝੀ ਚਾਲ ਸੀ ਕਿ ਲੋਕਾਂ ਦਾ ਜ਼ਿਆਦਾ ਤੋˆ ਜ਼ਿਆਦਾ ਇਕੱਠ ਹੋਵੇ ਇਸ ਕਰਕੇ ਗੰਗਾਨਗਰ ਤੱਕ ਤੇ ਲੋਕ ਜਲਾਲ ਪਹੁੰਚੇ ਸੀ ।

Total Views: 105 ,
Real Estate