ਗੁਰਮੀਤ ਕੌਰ ਮੀਤ
ਕੋਟਕਪੂਰਾ
98033-37020
ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ ਨੂੰ ਕੀ ਹੋਇਆ
ਪਵਣੁ ਗੁਰੂ ਪਾਣੀ ਪਿਤਾ ਦਾ ਸੀ ਕਦੇ ਬੋਲ ਬਾਲਾ ਹੋਇਆ
ਪੰਜ ਦਰਿਆਵਾਂ ਤੋਂ ਕਦੇ ਤੇਰਾ ਨਾਂ ਪੰਜਾਬ ਸੀ ਹੋਇਆ
ਪੂਰੇ ਮੁਲਕ ਦਾ ਅੰਨਦਾਤਾ ਕਹਾਂਉਦਾ ਸੁਣ ਕੇ ਮਨ ਖੁਸ਼ ਹੋਇਆ
ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ ਨੂੰ ਕੀ ਹੋਇਆ
—————————————————
ਵੰਡ ਤੋਂ ਢਾਈ-ਆਬ ਤੇ ਹੁਣ SYL ਦਾ ਝਮੇਲਾ ਹੋਇਆ
ਤੇਰਾ ਪਵਿੱਤਰ ਕਹਾਉਂਦਾ ਜਲ ਅੱਜ ਗੰਦਲਾ ਹੋਇਆ
ਜੋ ਕੁਦਰਤੀ ਸੋਮਾ ਸੀ ਅੱਜ ਪਾਈਪਾਂ ਦਾ ਘੇਰਾ ਹੋਇਆ
ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ ਨੂੰ ਕੀ ਹੋਇਆ
———————————————————–
ਜੋ ਬੱਦਲ ਬਣ ਵਰਦੇ ਸੀ ਧੂੰਏ ਦਾ ਅੱਜ ਘੇਰਾ ਹੋਇਆ
ਤੇਜਾਬ ਤੇ ਗੰਦਗੀ ਨੂੰ ਇਸ ਵਿੱਚ ਜਾ ਰਿਹਾ ਡਬੋਇਆ
ਹੁਣ ਰੋਗ ਪਣਪਦੇ ਨੇ ਜੋ ਕਦੇ ਗੁਰਾਂ ਦੀ ਸੀ ਬਾਣੀ ਹੋਇਆ
ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ ਨੂੰ ਕੀ ਹੋਇਆ
————————————————————-
ਡੁੱਬ ਜਾਊ ਕਿਰਸਾਨੀ ਇੱਥੇ ਬੀਜ਼ ਨਾ ਜਾਊ ਕੋਈ ਬੋਇਆ
ਰੁਕ ਜਾਊ ਜੀਵਨ ਧਰਤੀ ਤੇ “ਮੀਤ” ਸੋਚ ਸੋਚ ਮਨ ਰੋਇਆ
ਸੀ ਡੋਲਿਆ ਰੱਜ -ਰੱਜ ਕੇ ਹੁਣ ਸਾਂਭਣ ਦਾ ਵੇਲਾ ਹੋਇਆ
ਸੀ ਡੋਲਿਆ ਰੱਜ-ਰੱਜ ਕੇ ਹੁਣ ਸਾਂਭਣ ਦਾ ਵੇਲਾ ਹੋਇਆ



















