ਵੀਹ ਰੁਪਏ ‘ਚ ਵੇਖੋ ਸ਼ੀਸ਼ ਮਹਿਲ !

ਦਿੱਲੀ ਸਰਕਾਰ ਨੇ 6 ਫਲੈਗਸਟਾਫ ਰੋਡ ਸਥਿਤ ਬੰਗਲੇ ਨੂੰ ਮੀਡੀਆ ਲਈ ਖੋਲ੍ਹ ਦਿੱਤਾ ਹੈ ਅਤੇ ਅੰਦਰੂਨੀ ਹਿੱਸਾ ਦਿਖਾਉਣ ਲਈ ਸੈਲਾਨੀਆਂ ਤੋਂ ਲਗਪਗ 20 ਰੁਪਏ ਟਿਕਟ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਦੀ ਸਾਬਕਾ ਸਰਕਾਰੀ ਰਿਹਾਇਸ਼ ਵਿੱਚ 5.8 ਲੱਖ ਰੁਪਏ ਦੀ ਲਾਗਤ ਵਾਲਾ ਪਾਊਡਰ ਰੂਮ, 41 ਲੱਖ ਰੁਪਏ ਦੀ ਲਾਗਤ ਵਾਲੀ ‘ਬੈਠਕ’ ਅਤੇ ਲਗਪਗ 7.5 ਲੱਖ ਰੁਪਏ ਦੀ ਕੀਮਤ ਵਾਲਾ ਲੌਬੀ ਖੇਤਰ ਦਿਖਾਇਆ ਗਿਆ ਹੈ। ਭਾਜਪਾ ਵੱਲੋਂ ‘ਸ਼ੀਸ਼ ਮਹਿਲ’ ਦਾ ਨਾਮ ਦਿੱਤਾ ਗਿਆ ਉੱਤਰੀ ਦਿੱਲੀ ਸਥਿਤ 6, ਫਲੈਗਸਟਾਫ ਰੋਡ ਵਾਲਾ ਇਹ ਬੰਗਲਾ ਉਹ ਥਾਂ ਹੈ, ਜਿੱਥੇ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਰਹਿੰਦੇ ਸਨ।

 

Total Views: 1 ,
Real Estate