ਭਾਰਤੀ ਫ਼ੌਜ ਦੇ ਚਾਰ ਛੋਟੇ ਜਹਾਜ਼ਾਂ ਨੇ ਗੁਜਰਾਤ ਵਿੱਚ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ (NH-754A) ’ਤੇ ਪਹਿਲੀ ਵਾਰ ਸਫਲਤਾਪੂਰਵਕ ਲੈਂਡਿੰਗ ਅਤੇ ਟੇਕ-ਆਫ ਕੀਤਾ। ਫ਼ੌਜ ਦੀ ਪ੍ਰਸਿੱਧ ਏਅਰੋ-ਐਡਵੈਂਚਰ ਟੀਮ ‘ਟੀਮ ਮਾਊਂਟੇਨ ਈਗਲਜ਼’ ਨੇ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’ ਤਹਿਤ ਹਾਈਵੇਅ ਦੇ ਕਿਲੋਮੀਟਰ 946 ਤੋਂ 949 ਵਿਚਕਾਰ ਇਸ ਵਿਸ਼ੇਸ਼ ਅਭਿਆਸ ਨੂੰ ਅੰਜਾਮ ਦਿੱਤਾ।ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸ ਅਭਿਆਸ ਦੀ ਵੀਡੀਓ ਸਾਂਝੀ ਕਰਦਿਆਂ ਇਸ ਨੂੰ ਭਾਰਤੀ ਫ਼ੌਜ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਤਾਲਮੇਲ ਦਾ ਇਤਿਹਾਸਕ ਪ੍ਰਦਰਸ਼ਨ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਕੌਮੀ ਮਾਰਗ ਹੁਣ ਸਿਰਫ਼ ਆਵਾਜਾਈ ਅਤੇ ਆਰਥਿਕ ਵਿਕਾਸ ਤੱਕ ਸੀਮਤ ਨਹੀਂ ਰਹੇ, ਸਗੋਂ ਇਹ ਹਥਿਆਰਬੰਦ ਬਲਾਂ ਦੀਆਂ ਰਣਨੀਤਕ, ਐਮਰਜੈਂਸੀ ਲੋੜਾਂ ਅਤੇ ਏਅਰੋ-ਐਡਵੈਂਚਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਵੀ ਪੂਰੀ ਤਰ੍ਹਾਂ ਸਮਰੱਥ ਹਨ।
ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ’ਤੇ ਉਤਰੇ ਜਹਾਜ਼
Total Views: 2 ,
Real Estate




















